ਪਠਾਨਕੋਟ:ਪਾਕਿਸਤਾਨ ਤੋਂ ਅੱਤਵਾਦ ਘੁਸਪੈਠ ਦੀਆਂ ਘਟਨਾਵਾਂ 'ਚ ਵਾਧਾ ਹੋਣ ਤੋਂ ਬਾਅਦ ਪਠਾਨਕੋਟ 'ਚ NSG ਵਿੰਗ (ਨੈਸ਼ਨਲ ਸਕਿਊਰਿਟੀ ਗਾਰਡ) ਦੀ ਸਥਾਪਨਾ ਦੀ ਮੰਗ ਉੱਠੀ ਸੀ। 2015 ਵਿਚ ਦੀਨਾਨਗਰ ਪੁਲਿਸ ਸਟੇਸ਼ਨ 'ਤੇ ਹੋਏ ਆਤੰਕੀ ਹਮਲੇ ਅਤੇ 2016 'ਚ ਪਠਾਨਕੋਟ ਏਅਰ ਬੇਸ 'ਤੇ ਅੱਤਵਾਦੀ ਹਮਲਾ ਹੋਇਆ ਸੀ। ਉਸ ਤੋਂ ਬਾਅਦ ਲਗਾਤਾਰ ਮੰਗ ਉੱਠ ਰਹੀ ਸੀ ਕਿ ਪਠਾਨਕੋਟ 'ਚ NSG (ਨੈਸ਼ਨਲ ਸਕਿਊਰਿਟੀ ਗਾਰਡ) ਸੈਂਟਰ ਬਣਾਇਆ ਜਾਵੇ। ਪੰਜਾਬ ਸਰਕਾਰ ਤੋਂ ਕੇਂਦਰ ਸਰਕਾਰ ਨੇ ਜ਼ਮੀਨ ਦੀ ਮੰਗ ਕੀਤੀ ਸੀ ਤਾਂ ਕਿ ਐਨਐਸਜੀ ਸੈਂਟਰ ਬਣਾਇਆ ਜਾ ਸਕੇ। ਜਿਸ ਕਾਰਨ ਪੰਜਾਬ ਸਰਕਾਰ ਵੱਲੋਂ ਲਗਾਤਾਰ ਜ਼ਮੀਨ ਦੀ ਭਾਲ ਕੀਤੀ ਜਾ ਰਹੀ ਸੀ।
ਪਠਾਨਕੋਟ 'ਚ ਬਣੇਗਾ ਨੈਸ਼ਨਲ ਸਕਿਊਰਿਟੀ ਗਾਰਡ ਵਿੰਗ, ਪੰਜਾਬ ਸਰਕਾਰ ਨੇ ਲਈ 103 ਏਕੜ ਜ਼ਮੀਨ - Pathankot news in punjabi
ਪੰਜਾਬ ਅਤੇ ਪਾਕਿ ਸਰਹੱਦ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਲਈ ਪਠਾਨਕੋਟ ਵਿੱਚ ਨੈਸ਼ਨਲ ਸਕਿਊਰਿਟੀ ਗਾਰਡ ਵਿੰਗ ਬਣਾਇਆ ਜਾ ਰਿਹਾ ਹੈ। ਜਿਸ ਦੇ ਲਈ ਪੰਜਾਬ ਸਰਕਾਰ ਕੇਂਦਰ ਨੂੰ 103 ਏਕੜ ਜ਼ਮੀਨ ਦੇਵੇਗੀ...
ਐਨਐਸਜੀ ਸੈਂਟਰ ਲਈ ਜ਼ਮੀਨ ਦੇਵੇਗੀ ਪੰਜਾਬ ਸਰਕਾਰ: ਹੁਣ ਪੰਜਾਬ ਸਰਕਾਰ ਦੀ ਉਹ ਭਾਲ ਪੂਰੀ ਹੋ ਗਈ ਹੈ ਹੁਣ ਪੰਜਾਬ ਸਰਕਾਰ ਵੱਲੋਂ ਕੇਂਦਰ ਨੂੰ 103 ਏਕੜ ਜ਼ਮੀਨ ਦੇਣ ਦਾ ਐਲਾਨ ਕੀਤਾ ਗਿਆ ਹੈ। ਇਹ ਜ਼ਮੀਨ ਹੁਣ ਪੰਜਾਬ ਸਰਕਾਰ ਵੱਲੋਂ ਭਾਰਤ ਪਾਕਿ ਸਰਹੱਦ ਦੇ ਨਾਲ ਲਗਦੇ ਪਿੰਡ ਸਕੋਲ ਵਿਖੇ ਕੇਂਦਰ ਸਰਕਾਰ ਨੂੰ ਦਿੱਤੀ ਜਾਵੇਗੀ ਤਾਂ ਕਿ ਪਠਾਨਕੋਟ ਵਿੱਚ ਐਨਐਸਜੀ ਹੱਬ ਬਣ ਸਕੇ ਅਤੇ 103 ਏਕੜ ਜ਼ਮੀਨ ਹੁਣ ਪੰਜਾਬ ਸਰਕਾਰ ਕੇਂਦਰ ਸਰਕਾਰ ਨੂੰ ਦੇਵੇਗੀ। ਜਿਸ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ।
103 ਏਕੜ ਜ਼ਮੀਨ ਕੇਂਦਰ 'ਚ ਬਣੇਗਾ NSG ਸੈਂਟਰ:ਡਿਪਟੀ ਕਮਿਸ਼ਨਰ ਪਠਾਨਕੋਟ ਹਰਬੀਰ ਸਿੰਘ ਨੇ ਦੱਸਿਆ ਕਿ ਭਾਰਤ-ਪਾਕਿ ਸਰਹੱਦ ਨਾਲ ਲੱਗਦੇ ਪਿੰਡ ਸਿੰਬਲ ਸਕੋਲ ਜਿੱਥੇ 103 ਏਕੜ ਜ਼ਮੀਨ ਕੇਂਦਰ ਸਰਕਾਰ ਵੱਲੋਂ NSG ਸੈਂਟਰ ਲਈ ਦਿੱਤੀ ਜਾਵੇਗੀ। ਜਿਸ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਜਿਸ ਦੀ ਪ੍ਰਕਿਰਿਆ ਪ੍ਰਸ਼ਾਸਨ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ।