ਪਠਾਨਕੋਟ: ਪਾਣੀ ਸੀਵਰੇਜ ਦਾ ਬਿੱਲ ਜਮ੍ਹਾਂ ਨਾ ਕਰਵਾਉਣ ਵਾਲੇ ਡਿਫਾਲਟਰਾਂ ਖਿਲਾਫ਼ ਨਗਰ ਨਿਗਮ ਨੇ ਕਾਰਵਾਈ ਕਰਦਿਆਂ ਪਾਣੀ ਦੇ ਕਨੈਕਸ਼ਨ ਕੱਟ ਦਿੱਤੇ। ਨਗਰ ਨਿਗਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਈ ਅਜਿਹੇ ਡਿਫਾਲਟਰ ਹਨ ਜਿੰਨ੍ਹਾਂ ਨੇ ਪਿਛਲੇ ਕਈ ਸਾਲਾਂ ਦਾ ਪਾਣੀ ਦਾ ਬਿੱਲ ਜਮ੍ਹਾਂ ਨਹੀਂ ਕਰਵਾਇਆ। ਇਸ ਦੇ ਚੱਲਦੇ ਹੁਣ ਨਗਰ ਨਿਗਮ ਸਖ਼ਤੀ ਵਰਤ ਰਿਹਾ ਹੈ। ਨਗਰ ਨਿਗਮ ਅਧਿਕਾਰੀਆਂ ਵੱਲੋਂ ਪਾਣੀ ਦੇ ਕਨੈਕਸ਼ਨ ਕੱਟਣੇ ਸ਼ੁਰੂ ਕਰ ਦਿੱਤੇ ਗਏ ਹਨ।
ਨਗਰ ਨਿਗਮ ਨੇ ਡਿਫਾਲਟਰਾਂ ਨੂੰ ਪਾਈਆਂ ਭਾਜੜਾਂ - ਬਿਲ ਜਮ੍ਹਾਂ ਨਾ ਕਰਵਾਉਣ ਵਾਲੇ
ਪਾਣੀ ਸੀਵਰੇਜ ਦਾ ਬਿੱਲ ਜਮ੍ਹਾਂ ਨਾ ਕਰਵਾਉਣ ਵਾਲੇ ਡਿਫਾਕਟਰਾਂ ਖ਼ਿਲਾਫ਼ ਨਗਰ ਨਿਗਮ ਨੇ ਕਾਰਵਾਈ ਕਰਦਿਆਂ ਪਾਣੀ ਦੇ ਕਨੈਕਸ਼ਨ ਕੱਟ ਦਿੱਤੇ। ਨਗਰ ਨਿਗਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਈ ਅਜਿਹੇ ਡਿਫ਼ਾਲਟਰ ਹਨ ਜਿੰਨ੍ਹਾਂ ਨੇ ਪਿਛਲੇ ਕਈ ਸਾਲਾਂ ਦਾ ਪਾਣੀ ਦਾ ਬਿਲ ਜਮ੍ਹਾਂ ਨਹੀਂ ਕਰਵਾਇਆ।
ਫ਼ੋਟੋ
ਇਸ ਦੀ ਸ਼ੁਰੂਆਤ ਸੋਮਵਾਰ ਨੂੰ ਇਮਪਰੂਵਮੈਂਟ ਟਰੱਸਟ ਦੇ ਕੋਲ ਬਣੀ ਇੱਕ ਬਿਲਡਿੰਗ ਦਾ ਪਾਣੀ ਕਨੈਕਸ਼ਨ ਕੱਟ ਕੇ ਕੀਤੀ ਗਈ। ਇਸ ਬਾਰੇ ਗੱਲ ਕਰਦਿਆਂ ਨਿਗਮ ਇੰਸਪੈਕਟਰ ਵੈਸ਼ਨੂ ਦੇਵੀ ਨੇ ਦੱਸਿਆ ਕਿ ਅਸੀਂ ਉਨ੍ਹਾਂ ਡਿਫਾਲਟਰਾਂ ਦਾ ਕਨੈਕਸ਼ਨ ਕੱਟਣੇ ਸ਼ੁਰੂ ਕੀਤੇ ਹਨ ਜਿੰਨ੍ਹਾਂ ਨੇ ਆਪਣਾ ਬਿੱਲ ਜਮ੍ਹਾਂ ਨਹੀਂ ਕਰਵਾਏ। ਨਗਰ ਨਿਗਮ ਨੇ ਪਾਣੀ ਦਾ ਕਨੈਕਸ਼ਨ ਕੱਟ ਉਪਰੰਤ ਬਿਲਡਿੰਗ ਦੇ ਬਾਹਰ ਨੋਟਿਸ ਵੀ ਲਾਇਆ।