ਪੰਜਾਬ

punjab

ETV Bharat / state

ਵਿਧਾਇਕ ਜੋਗਿੰਦਰ ਪਾਲ ਨੇ 2022 ਲਈ ਖੁਦ ਨੂੰ ਮੁੜ ਦੱਸਿਆ ਉਮੀਦਵਾਰ - ਅੰਬਾਲੇ

ਹਲਕਾ ਭੋਆ ਦੇ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਦਾ ਇੱਕ ਵਾਰ ਫਿਰ ਤੋਂ ਵੀਡੀਓ ਵਾਇਰਲ ਹੋਇਆ। 2022 ਦੀਆਂ ਚੋਣਾਂ ਦੇ ਵਿੱਚ ਆਪਣੇ ਆਪ ਨੂੰ ਮਜ਼ਬੂਤ ਦਾਅਵੇਦਾਰ ਦੱਸਿਆ। ਆਪਣੀ ਹੀ ਪਾਰਟੀ ਦੇ ਦਾਅਵੇਦਾਰਾਂ ਨੂੰ ਬਰਸਾਤੀ ਡੱਡੂ ਦੱਸਿਆ।

ਵਿਧਾਇਕ ਜੋਗਿੰਦਰ ਪਾਲ ਨੇ 2022 ਲਈ ਦੱਸਿਆ ਉਮੀਦਵਾਰ
ਵਿਧਾਇਕ ਜੋਗਿੰਦਰ ਪਾਲ ਨੇ 2022 ਲਈ ਦੱਸਿਆ ਉਮੀਦਵਾਰ

By

Published : Jun 28, 2021, 7:58 PM IST

ਪਠਾਨਕੋਟ :ਹਲਕਾ ਭੋਆ ਦੇ ਵਿਧਾਇਕ ਜੋ ਕਿ ਆਪਣੀ ਬੇਬਾਕ ਬੋਲੀ ਦੇ ਕਾਰਨ ਹਮੇਸ਼ਾਂ ਹੀ ਮੀਡੀਆ ਦੀਆਂ ਸੁਰਖੀਆਂ ਬਟੋਰਦੇ ਰਹਿੰਦੇ ਹਨ ਅਤੇ ਜ਼ਿਆਦਾਤਰ ਉਨ੍ਹਾਂ ਦੀ ਜ਼ੁਬਾਨ ਫਿਸਲ ਦੀ ਰਹਿੰਦੀ ਹੈ। ਇਸ ਤਰ੍ਹਾਂ ਦਾ ਕੁਝ ਦੇਖਣ ਨੂੰ ਮਿਲਿਆ ਹੈ ਇੱਕ ਵਾਰ ਫੇਰ ਤੋਂ ਹਲਕਾ ਭੋਆ ਦੇ ਵਿੱਚ ਜਿੱਥੇ ਕਿ ਕਾਂਗਰਸੀ ਵਿਧਾਇਕ ਜੋਗਿੰਦਰਪਾਲ ਇਕ ਪ੍ਰੋਗਰਾਮ ਦੇ ਦੌਰਾਨ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ। ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਆਪਣੀ ਹੀ ਪਾਰਟੀ ਦੇ ਕਾਰਜਕਰਤਾਵਾਂ ਉੱਪਰ ਤੰਜ ਕੱਸ ਦਿੱਤਾ।

ਉਨ੍ਹਾਂ ਕਿਹਾ ਕਿ ਜਿਹੜ੍ਹੇ 2022 ਦੀਆਂ ਚੋਣਾਂ ਦੇ ਵਿੱਚ ਉਮੀਦਵਾਰੀ ਦਾ ਦਾਅਵਾ ਕਰਦੇ ਹਨ ਇਹ ਉਹ ਲੋਕ ਬਰਸਾਤਾਂ ਦੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਬਰਸਾਤੀ ਡੱਡੂ ਬਾਹਰ ਆ ਜਾਂਦੇ ਹਨ, ਇਹ ਬਰਸਾਤੀ ਡੱਡੂ ਹਨ।

ਵਿਧਾਇਕ ਜੋਗਿੰਦਰ ਪਾਲ ਨੇ 2022 ਲਈ ਦੱਸਿਆ ਉਮੀਦਵਾਰ

ਇਹ ਵੀ ਪੜ੍ਹੋ:ਹਸਪਤਾਲ ਬਣਿਆ ਮੈਦਾਨੇ ਜੰਗ, ਐਂਮਰਜੇਂਸੀ ਵਾਰਡ ਵਿੱਚ ਚੱਲੇ ਘਸੁੰਨ-ਮੁੱਕੇ

ਇਨ੍ਹਾਂ ਉੱਪਰ ਤੰਜ ਕੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦੀ ਟਿਕਟ ਜੋ ਕਹਿ ਰਹੇ ਹਨ ਕੀ ਪੱਕੀ ਹੈ ਉਹ ਅੰਬਾਲੇ ਤੱਕ ਦੀ ਪੱਕੀ ਹੈ। ਉਸ ਤੋਂ ਅੱਗੇ ਦੀ ਟਿਕਟ ਦਿੱਲੀ ਤੱਕ ਦੀ ਮੇਰੀ ਪੱਕੀ ਹੈ ਅਤੇ ਆਉਣ ਵਾਲੇ 2022 ਦੀਆਂ ਚੋਣਾਂ ਦੇ ਵਿੱਚ ਉਹ ਇੱਕ ਵਾਰ ਫਿਰ ਤੋਂ ਹਲਕਾ ਭੋਆ ਦੇ ਵਿੱਚ ਐਮ.ਐਲ.ਏ ਚੁਣੇ ਜਾਣਗੇ। ਵਿਧਾਇਕ ਦੀ ਇਹ ਵੀਡੀਓ ਲਗਾਤਾਰ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਵਾਇਰਲ ਹੋ ਰਹੀ ਹੈ।

ABOUT THE AUTHOR

...view details