ਪਠਾਨਕੋਟ: ਦੇਸ਼ ਨੂੰ ਆਜ਼ਾਦ ਹੋਏ ਲਗਭਗ 73 ਵਰ੍ਹੇ ਬੀਤ ਚੁੱਕੇ ਹਨ ਪਰ ਭਾਰਤ-ਪਾਕਿ ਸਰਹੱਦ 'ਤੇ ਵਸੇ ਵਿਧਾਨਸਭਾ ਹਲਕਾ ਭੋਆ ਦੇ ਲੋਕ ਮੂਲ ਸੁਵਿਧਾਵਾਂ ਲਈ ਵੀ ਤਰਸ ਰਹੇ ਹਨ। ਲੋਕਾਂ ਦੀਆਂ ਮੁਸ਼ਕਲਾ ਦੇ ਮੱਦੇਨਜ਼ਰ ਹਲਕਾ ਭੋਆ ਦੇ ਪਿੰਡ ਚੱਕ ਧਾਰੀਵਾਲ ਡੇਰਾ ਬਾਬਾ ਬਸੰਤ ਪੁਰੀ ਵਿੱਚ 70 ਲੱਖ ਦੀ ਲਾਗਤ ਨਾਲ ਪਾਣੀ ਦੀ ਟੈਂਕੀ ਅਤੇ ਟਿਊਬਲ ਲਗਾਇਆ ਜਾ ਰਿਹਾ ਹੈ।
ਇਸ ਦੀ ਸ਼ੁਰੂਆਤ ਵਿਧਾਨ ਸਭਾ ਹਲਕਾ ਭੋਆ ਦੇ ਵਿਧਾਇਕ ਜੋਗਿੰਦਰਪਾਲ ਵੱਲੋਂ ਨੀਂਹ-ਪੱਥਰ ਰੱਖ ਕੇ ਕਰ ਦਿੱਤੀ ਗਈ।
ਪਠਾਨਕੋਟ ਦੇ ਭੋਆ ਵਿਖੇ ਪਾਣੀ ਦੀ ਟੈਂਕੀ ਅਤੇ ਟਿਊਬਲ ਦਾ ਰੱਖਿਆ ਗਿਆ ਨੀਂਹ ਪੱਥਰ
ਇਹ ਵੀ ਪੜ੍ਹੋ: ਖਰੜ ਹਾਦਸਾ: ਇੱਕ ਹੋਰ ਨੌਜਵਾਨ ਨੂੰ ਸਹੀ-ਸਲਾਮਤ ਬਾਹਰ ਕੱਢਿਆ, 2-3 ਹਾਲੇ ਵੀ ਫਸੇ
ਇਸ ਬਾਰੇ ਗੱਲ ਕਰਦੇ ਹੋਏ ਵਿਧਾਇਕ ਜੋਗਿੰਦਰ ਪਾਲ ਨੇ ਦੱਸਿਆ ਕਿ ਸਾਡੀ ਸਰਕਾਰ ਦੀ ਕੋਸ਼ਿਸ਼ ਹੈ ਕਿ ਲੋਕਾਂ ਨੂੰ ਸਵੱਛ ਪਾਣੀ ਮੁਹੱਈਆ ਕਰਵਾਇਆ ਜਾਵੇ। ਇਸ ਦੇ ਚੱਲਦੇ ਸ਼ਨੀਵਾਰ ਨੂੰ ਪਾਣੀ ਦੀ ਟੈਂਕੀ ਅਤੇ ਟਿਊਵੈਲ ਦੇ ਲਈ ਨੀਂਹ ਪੱਥਰ ਰੱਖ ਦਿੱਤਾ ਗਿਆ ਹੈ ਅਤੇ ਜਲਦ ਹੀ ਲੋਕਾਂ ਨੂੰ ਸਾਫ਼ ਪਾਣੀ ਮੁਹੱਈਆ ਹੋਵੇਗਾ।