ਪੰਜਾਬ

punjab

ETV Bharat / state

ਵਿਧਾਇਕ ਅਮਿਤ ਵਿੱਜ ਦੀ ਕੋਰੋਨਾ ਰਿਪੋਰਟ ਆਈ ਪੌਜ਼ੀਟਿਵ

ਪੰਜਾਬ ਵਿੱਚ ਲਗਾਤਾਰ ਵੱਧ ਰਹੇ ਕੋਰੋਨਾ ਦੇ ਮਾਮਲਿਆਂ ਕਾਰਨ ਲੋਕਾਂ ਵਿੱਚ ਦਹਿਸ਼ਤ ਪਾਈ ਜਾ ਰਹੀ ਹੈ। ਪਠਾਨਕੋਟ ਦੇ ਹਲਕਾ ਵਿਧਾਇਕ ਅਮਿਤ ਵਿੱਜ ਵੀ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ।

ਵਿਧਾਇਕ ਅਮਿਤ ਵਿੱਜ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ
ਵਿਧਾਇਕ ਅਮਿਤ ਵਿੱਜ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ

By

Published : Aug 8, 2020, 7:21 PM IST

ਪਠਾਨਕੋਟ: ਪੰਜਾਬ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਦਿਨ-ਬ-ਦਿਨ ਵਾਧਾ ਹੋ ਰਿਹਾ ਹੈ। ਪਠਾਨਕੋਟ ਦੇ ਵਿਧਾਇਕ ਅਮਿਤ ਵਿੱਜ ਵੀ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ। ਰਿਪੋਰਟ ਪੌਜ਼ੀਟਿਵ ਆਉਣ ਪਿੱਛੋ ਸਿਹਤ ਵਿਭਾਗ ਨੇ ਵਿਧਾਇਕ ਵਿੱਜ ਦਾ ਇਲਾਜ ਸ਼ੁਰੂ ਕਰ ਦਿੱਤਾ ਹੈ। ਵਿਧਾਇਕ ਨੂੰ ਘਰ ਵਿੱਚ ਹੀ ਆਇਸੋਲੇਟ ਕੀਤਾ ਗਿਆ ਹੈ।

ਵਿਧਾਇਕ ਅਮਿਤ ਵਿੱਜ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ

ਕੋਰੋਨਾ ਪੌਜ਼ੀਟਿਵ ਦੀ ਰਿਪੋਰਟ ਮਗਰੋਂ ਵਿਧਾਇਕ ਦੇ ਪਰਿਵਾਰਕ ਮੈਂਬਰਾਂ ਦੇ ਨਾਲ-ਨਾਲ ਮੇਲ-ਜੋਲ ਕਰਨ ਵਾਲੇ ਲੋਕਾਂ ਦੇ ਵੀ ਟੈਸਟ ਕਰਵਾਏ ਗਏ, ਜਿਨ੍ਹਾਂ ਵਿੱਚ ਹਰ ਇੱਕ ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ।

ਇਸ ਦੇ ਨਾਲ ਹੀ ਪਠਾਨਕੋਟ ਦੇ ਵਿੱਚ ਕੋਰੋਨਾ ਦਾ ਅੰਕੜਾ 526 ਹੋ ਗਿਆ ਹੈ ਅਤੇ 341 ਲੋਕ ਠੀਕ ਹੋ ਕੇ ਘਰ ਜਾ ਚੁਕੇ ਹਨ। 172 ਅਜੇ ਵੀ ਜੇਰੇ ਇਲਾਜ ਹਨ ਅਤੇ 13 ਲੋਕਾਂ ਦੀ ਮੌਤ ਹੋ ਚੁਕੀ ਹੈ।

ਸਿਵਲ ਹਸਪਤਾਲ ਦੇ ਸਿਵਲ ਸਰਜਨ ਭੁਪਿੰਦਰ ਸਿੰਘ ਨੇ ਦੱਸਿਆ ਕਿ ਵਿਧਾਇਕ ਅਮਿਤ ਵਿੱਜ ਦਾ ਸਾਰਾ ਚੈਕਅਪ ਕੀਤਾ ਗਿਆ ਹੈ। ਕੋਰੋਨਾ ਪੌਜ਼ੀਟਿਵ ਦੀ ਰਿਪੋਰਟ ਉਪਰੰਤ ਉਨ੍ਹਾਂ ਨੂੰ ਉਨ੍ਹਾਂ ਦੇ ਵੱਖਰੇ ਘਰ ਵਿੱਚ ਆਈਸੋਲੇਟ ਕੀਤਾ ਗਿਆ ਹੈ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਮੇਲ-ਜੋਲ ਰੱਖਣ ਵਾਲੇ 10 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ।

ABOUT THE AUTHOR

...view details