ਪੰਜਾਬ

punjab

ETV Bharat / state

ਵਾਇਰਲ ਆਡੀਓ ਮਾਮਲੇ ਸਬੰਧੀ ਪੁੱਛੇ ਗਏ ਸਵਾਲ ਉੱਤੇ ਭੜਕੇ ਮੰਤਰੀ ਸਰਾਰੀ - Minister Fauja Singh Sarari viral audio

ਪਠਾਨਕੋਟ ਵਿੱਚ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੇ ਚੱਲਦੀ ਪ੍ਰੈਸ ਕਾਨਫਰੰਸ ਵਿੱਚ ਵਾਇਰਲ ਆਡੀਓ ਉੱਤੇ ਸਵਾਲ ਪੁੱਛੇ ਜਾਣ ਉੱਤੇ ਮਾਈਕ ਉਤਾਰ ਦਿੱਤਾ।

Minister Fauja Singh Sarari got angry
ਪੱਤਰਕਾਰਾਂ ਦੇ ਸਵਾਲ ਤੋਂ ਭੜਕੇ ਮੰਤਰੀ ਸਰਾਰੀ

By

Published : Sep 16, 2022, 1:00 PM IST

Updated : Sep 16, 2022, 6:15 PM IST

ਪਠਾਨਕੋਟ: ਸੀਐੱਮ ਭਗਵੰਤ ਮਾਨ ਦੀ ਸਰਕਾਰ ਵਿੱਚ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਇਹ ਮੰਗ ਫੌਜਾ ਸਿੰਘ ਸਰਾਂ ਦੇ OSD ਨਾਲ ਹੋਈ ਗੱਲਬਾਤ ਲੀਕ ਹੋਣ ਤੋਂ ਬਾਅਦ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਪਠਾਨਕੋਟ ਵਿਖੇ ਪਹੁੰਚੇ। ਇਸ ਦੌਰਾਨ ਜਦੋ ਪੱਤਰਕਾਰਾਂ ਵੱਲੋਂ ਵਾਇਰਲ ਆਡੀਓ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਜਵਾਬ ਦੇਣ ਦੀ ਥਾਂ ਉੱਤੇ ਮਾਈਕ ਉਤਾਰ ਦਿੱਤਾ।

ਪੱਤਰਕਾਰਾਂ ਦੇ ਸਵਾਲ ਤੋਂ ਭੜਕੇ ਮੰਤਰੀ ਸਰਾਰੀ

ਪਠਾਨਕੋਟ ਪਹੁੰਚੇ ਜਦੋਂ ਪੱਤਰਕਾਰਾਂ ਵੱਲੋਂ ਉਨ੍ਹਾਂ ਕੋਲੋਂ ਪੱਤਰਕਾਰਾਂ ਨੇ ਵਾਈਰਲ ਹੋਈ ਆਡੀਓ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਨੇ ਆਪਣਾ ਮਾਈਕ ਉਤਾਰ ਦਿੱਤਾ। ਹਾਲਾਂਕਿ ਉਨ੍ਹਾਂ ਨੇ ਵਿਰੋਧੀਆਂ ਉੱਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਸਵਾਲ ਵੀ ਉਹ ਚੁੱਕ ਰਹੇ ਹਨ ਜਿਨ੍ਹਾਂ ਨੂੰ ਲੋਕਾਂ ਨੇ ਨਕਾਰ ਦਿੱਤਾ ਹੈ।

ਕਾਬਿਲੇਗੌਰ ਹੈ ਕਿ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਆਪਣੇ ਟਵਿੱਟਰ ਹੈਂਡਲ ਤੋਂ ਇਸ ਗੱਲਬਾਤ ਦੀ ਆਡੀਓ ਕਲਿੱਪ ਜਾਰੀ ਕੀਤੀ ਸੀ। ਇਸ ਗੱਲਬਾਤ ਵਿੱਚ ਮੰਤਰੀ ਯੋਜਨਾ ਬਾਰੇ ਚਰਚਾ ਕਰ ਰਹੇ ਸੀ। ਜਿਸ ਤਹਿਤ ਕੁਝ ਅਫਸਰਾਂ ਨੂੰ ਫਸਾਉਣ ਅਤੇ ਫਿਰ ਉਨ੍ਹਾਂ ਤੋਂ ਪੈਸੇ ਵਸੂਲਣ ਲਈ ਗੱਲਬਾਤ ਕੀਤੀ ਜਾ ਰਹੀ ਸੀ।

ਇਹ ਵੀ ਪੜੋ:ਗੜ੍ਹਸ਼ੰਕਰ ਦੇ ਇਕ ਸਰਕਾਰੀ ਸਕੂਲ ਵਿੱਚ ਬੱਚੇ ਕਰ ਰਹੇ ਬਾਥਰੂਮਾਂ ਦੀ ਸਫ਼ਾਈ, ਵੀਡੀਓ ਵਾਇਰਲ

Last Updated : Sep 16, 2022, 6:15 PM IST

For All Latest Updates

TAGGED:

ABOUT THE AUTHOR

...view details