ਪਠਾਨਕੋਟ:ਭੋਆ ਖੇਤਰ ਦੇ ਵੱਖ ਵੱਖ ਪਿੰਡਾਂ ਦੇ ਵਿੱਚ ਲਗਾਤਾਰ ਹੋ ਰਹੀ ਅਬੈਦ ਮਿੱਟੀ ਦੀ ਮਾਈਨਿੰਗ,ਪ੍ਰਸ਼ਾਸਨ ਵੱਲੋਂ ਤਿੰਨ ਜਗ੍ਹਾ ਤੇ ਛਾਪੇਮਾਰੀ ਕਰਕੇ ਮਿੱਟੀ ਦੀ ਪੁਟਾਈ ਕਰਨ ਵਾਲੀ ਜੇ ਸੀ ਬੀ ਮਸ਼ੀਨ ਅਤੇ ਟਰੈਕਟਰ ਟਰਾਲੀ ਨੂੰ ਕਬਜ਼ੇ ਵਿੱਚ ਲਿਆ ਹੈ।
Mining case Administration seizes JCB machine, tractor trolley during raid ਹਲਕਾ ਭੋਆ ਦੇ ਪਿੰਡ ਭੋਆ, ਐਮਾ, ਰਾਜਪਰੂਰਾ ਗੋਬਿੰਦਸਰ ਬਾਠ ਲੜੀ ਕਈ ਪਿੰਡਾਂ ਦੇ ਵਿੱਚ ਦਿਨ ਰਾਤ ਮਿੱਟੀ ਦੀ ਅਵੈਦ ਪੁਟਾਈ ਧੜੱਲੇ ਨਾਲ ਹੋ ਰਹੀ ਹੈ ਅਤੇ ਜੇ ਸੀ ਪੀ ਦੀ ਸਹਾਇਤਾ ਦੇ ਨਾਲ ਉਪਜਾਊ ਜ਼ਮੀਨ ਨੂੰ ਨਸ਼ਟ ਕੀਤਾ ਜਾ ਰਿਹਾ ਹੈ। ਸਰਕਾਰ ਦੇ ਖਜ਼ਾਨੇ ਨੂੰ ਵੀ ਭਾਰੀ ਚੂਨਾ ਲਗਾਇਆ ਜਾ ਰਿਹਾ ਹੈ। ਪਿਛਲੇ ਕਈ ਸਾਲਾਂ ਤੋਂ ਇੱਟ ਭੱਠਾ ਮਾਲਕ ਪਿੰਡਾਂ ਦੇ ਖੇਤਾਂ ਵਿੱਚੋਂ ਕਈ ਕਈ ਫੁੱਟ ਮਿੱਟੀ ਪੁੱਟ ਚੁੱਕੇ ਹਨ। ਪਿੰਡਾਂ ਦਾ ਜਲ ਸਤਰ ਕਾਫ਼ੀ ਥੱਲੇ ਜਾ ਚੁੱਕਿਆ ਹੈ। ਜਿਸ ਦੇ ਬਾਰੇ ਕਈ ਵਾਰ ਪ੍ਰਸ਼ਾਸਨ ਨੂੰ ਪਿੰਡਾਂ ਵਾਲਿਆਂ ਨੇ ਦੱਸਿਆ ਅਤੇ ਹੁਣ ਪ੍ਰਸ਼ਾਸਨ ਹਰਕਤ ਵਿੱਚ ਆਇਆ ਹੈ ਜਿਸ ਦੇ ਚੱਲਦੇ ਉਨ੍ਹਾਂ ਨੇ ਵੱਖ ਵੱਖ ਪਿੰਡਾਂ ਦੇ ਵਿਚ ਛਾਪੇਮਾਰੀ ਕਰਕੇ ਤਿੰਨ ਟਰੈਕਟਰ ਟਰਾਲੀਆਂ ਅਤੇ ਇੱਕ ਜੇਸੀਬੀ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਬਾਰੇ ਗੱਲ ਕਰਦੇ ਮਾਈਨਿੰਗ ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਕਾਫੀ ਸਮੇਂ ਤੋਂ ਸ਼ਿਕਾਇਤ ਮਿਲ ਰਹੀ ਸੀ। ਜਿਸ ਤੋਂ ਬਾਅਦ ਵੱਖ ਵੱਖ ਜਗ੍ਹਾ ਤੇ ਛਾਪੇਮਾਰੀ ਕੀਤੀ ਅਤੇ ਅੱਜ ਕੀਤੀ ਗਈ ਛਾਪੇਮਾਰੀ ਦੌਰਾਨ ਤਿੰਨ ਟਰੈਕਟਰ ਟਰਾਲੀਆਂ ਅਤੇ ਇੱਕ ਜੇਸੀਬੀ ਨੂੰ ਕਬਜ਼ੇ ਵਿੱਚ ਲਿਆ ਗਿਆ ਹੈ ਅਤੇ ਬਾਕੀ ਲੋਕ ਮੌਕੇ ਤੋਂ ਭੱਜ ਗਏ।