ਪਠਾਨਕੋਟ: ਪੰਜਾਬ ਸਰਕਾਰ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਕਿ ਪੰਜਾਬ ਦੇ ਵਿੱਚ ਟੂਰਿਸਟ ਸਥਾਨਾਂ ਨੂੰ ਵਧਾਇਆ ਜਾਵੇ। ਵੱਧ ਤੋਂ ਵੱਧ ਸੈਲਾਨੀ ਪੰਜਾਬ ਦਾ ਰੁਖ ਕਰਨ ਅਤੇ ਪੰਜਾਬ ਨੂੰ ਹਰਿਆ ਭਰਿਆ ਅਤੇ ਰੰਗਲਾ ਬਣਾਇਆ ਜਾਵੇ। ਇਸ ਹੀ ਤਹਿਤ ਪੰਜਾਬ ਮੰਤਰੀਆਂ ਵੱਲੋਂ ਦੇ ਵੱਖ-ਵੱਖ ਜਗ੍ਹਾ 'ਤੇ ਜਾ ਕੇ ਹਰ ਜਗ੍ਹਾ ਦਾ ਮੁਆਇਨਾ ਕੀਤਾ ਜਾ ਰਿਹਾ ਹੈ। ਮੰਤਰੀਆਂ ਅਤੇ ਅਧਿਕਾਰੀਆਂ ਵੱਲੋਂ ਘੋਖ ਕੀਤੀ ਜਾ ਰਹੀ ਹੈ ਕਿ ਕਿਥੇ ਉਹ ਜਗ੍ਹਾ ਬਣਾਈ ਜਾ ਸਕੇ, ਜੋ ਕਿ ਸੈਲਾਨੀਆਂ ਦੇ ਲਈ ਆਕਰਸ਼ਣ ਦਾ ਕੇਂਦਰ ਬਣੇ।
Mini Goa will soon be built in Punjab: ਹੁਣ ਪੰਜਾਬ 'ਚ ਈਕੋ ਟੂਰਿਜ਼ਮ ਨੂੰ ਮਿਲੇਗਾ ਹੁਲਾਰਾ, ਰਣਜੀਤ ਸਾਗਰ ਡੈਮ ਝੀਲ ਨੂੰ ਸਰਕਾਰ ਬਣਾਏਗੀ ਹੱਬ, ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਦਿੱਤੀ ਜਾਣਕਾਰੀ - cm bhagwant mann
ਹੁਣ ਪੰਜਾਬ 'ਚ ਈਕੋ ਟੂਰਿਜ਼ਮ ਨੂੰ ਹੁਲਾਰਾ ਦੇਣ ਲਈ ਪੰਜਾਬ ਸਰਕਾਰ ਨੇ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਇਸ ਤਹਿਤ ਜਗ੍ਹਾ ਦਾ ਮੁਆਇਨਾ ਕਰਨ ਲਈ ਪੰਜਾਬ ਦੇ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਂ ਪਠਾਨਕੋਟ ਪਹੁੰਚੇ ਅਤੇ ਕਿਹਾ ਕਿ ਪਠਾਨਕੋਟ ਨੂੰ ਮਿੰਨੀ ਗੋਆ ਬਣਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਪੜ੍ਹੋ ਪੂਰੀ ਖਬਰ... (mini goa in Pathankot punjab)
![Mini Goa will soon be built in Punjab: ਹੁਣ ਪੰਜਾਬ 'ਚ ਈਕੋ ਟੂਰਿਜ਼ਮ ਨੂੰ ਮਿਲੇਗਾ ਹੁਲਾਰਾ, ਰਣਜੀਤ ਸਾਗਰ ਡੈਮ ਝੀਲ ਨੂੰ ਸਰਕਾਰ ਬਣਾਏਗੀ ਹੱਬ, ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਦਿੱਤੀ ਜਾਣਕਾਰੀ Inspection of the place being done by administrative officials in Pathankot to make Mini Goa in Punjab](https://etvbharatimages.akamaized.net/etvbharat/prod-images/28-09-2023/1200-675-19627041-thumbnail-16x9-kjk.jpg)
Published : Sep 28, 2023, 4:33 PM IST
|Updated : Sep 28, 2023, 5:56 PM IST
ਈਕੋ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਦੇ ਯਤਨ:ਪੰਜਾਬ ਸਰਕਾਰ ਵੱਲੋਂ ਇਨਵੈਸਟ ਪੰਜਾਬ ਰਾਹੀਂ ਈਕੋ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਦੇ ਯਤਨਾਂ ਤਹਿਤ ਪਠਾਨਕੋਟ ਦੀ ਰਣਜੀਤ ਸਾਗਰ ਡੈਮ ਝੀਲ 'ਤੇ ਈਕੋ ਟੂਰਿਜ਼ਮ ਹੱਬ ਨੂੰ ਪੰਜਾਬ ਸਰਕਾਰ ਵੱਲੋਂ ਵਿਕਸਤ ਕੀਤਾ ਜਾਵੇਗਾ, ਪੰਜਾਬ ਸਮੇਤ ਕਈ ਰਾਜਾਂ ਤੋਂ ਨਿਵੇਸ਼ਕ ਪਠਾਨਕੋਟ ਦੀ ਰਣਜੀਤ ਸਾਗਰ ਡੈਮ ਝੀਲ ਨੂੰ ਦੇਖਣ ਲਈ ਪਹੁੰਚੇ, ਜਿੱਥੇ ਇਸ ਮੌਕੇ ਸੀ.ਈ.ਓ ਇਨਵੈਸਟ ਪੰਜਾਬ ਡੀ.ਪੀ.ਐਸ.ਖਰਬੰਦਾ ਨੇ ਸਮੂਹ ਨਿਵੇਸ਼ਕਾਂ ਨਾਲ ਮੀਟਿੰਗ ਕੀਤੀ ਅਤੇ ਝੀਲ ਦੇ ਸਥਾਨਾਂ ਦਾ ਦੌਰਾ ਕੀਤਾ, ਤਾਂਕਿ ਈਕੋ ਟੂਰਿਜ਼ਮ ਵਿੱਚ ਇਨਵੈਸਟ ਕਰਨ ਵਾਲੇ ਇਨਵੇਸਟਰਾਂ ਦੀ ਤਸੱਲੀ ਕਰਵਾਈ ਜਾ ਸਕੇ ਅਤੇ ਉਹਨਾਂ ਨੂੰ ਇਸ ਇਲਾਕੇ ਵਾਰੇ ਜਾਣੂ ਕਰਵਾਇਆ ਜਾਵੇ ਤਾਂ ਜੋ ਉਹ ਇਸ ਜਗ੍ਹਾ ਉੱਤੇ ਇਨਵੈਸਟ ਕਰ ਸਕਣ।
- World Rabies Day: ਜਾਣੋ ਕੀ ਹੈ ਰੇਬੀਜ਼ ਦੀ ਬਿਮਾਰੀ ਅਤੇ ਇਸ ਦਿਨ ਦਾ ਉਦੇਸ਼, ਇਨ੍ਹਾਂ ਜਾਨਵਰਾਂ ਰਾਹੀ ਇਹ ਬਿਮਾਰੀ ਫੈਲਣ ਦਾ ਜ਼ਿਆਦਾ ਖਤਰਾ
- A fire broke out in a chemical factory in Mohali: ਮੋਹਾਲੀ ਦੇ ਕੁਰਾਲੀ 'ਚ ਕੈਮੀਕਲ ਫੈਕਟਰੀ 'ਚ ਲੱਗੀ ਭਿਆਨਕ ਅੱਗ 'ਤੇ ਪਾਇਆ ਕਾਬੂ
- Goldy Brar seeks asylum in USA : ਖੁਫੀਆ ਏਜੰਸੀ ਦਾ ਖੁਲਾਸਾ, 'ਗੈਂਗਸਟਰ ਗੋਲਡੀ ਬਰਾੜ ਅਮਰੀਕਾ 'ਚ ਸ਼ਰਣ ਲੈਣ ਦੀ ਕਰ ਰਿਹਾ ਕੋਸ਼ਿਸ਼'
ਪੰਜਾਬ ਵਿੱਚ ਬਣੇਗਾ ਮਿੰਨੀ ਗੋਆ: ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਹੁਣ ਪੰਜਾਬ ਦੇ ਲੋਕਾਂ ਨੂੰ ਗੋਆ ਜਾਂ ਹੋਰ ਕਿਤੇ ਜਾਣ ਦੀ ਲੋੜ ਨਹੀਂ ਹੈ, ਸਗੋਂ ਪੰਜਾਬ ਦੇ ਪਠਾਨਕੋਟ ਵਿੱਚ ਹੀ ਮਿੰਨੀ ਗੋਆ ਵਿਕਸਤ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਈਕੋ ਟੂਰਿਜ਼ਮ ਨੂੰ ਪ੍ਰਫੁੱਲਤ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ, ਜਿਨ੍ਹਾਂ ਨੇ ਝੀਲ 'ਤੇ ਪਹੁੰਚੇ ਨਿਵੇਸ਼ਕਾਂ ਨੂੰ ਵੀ ਬੁਲਾਇਆ ਹੈ। ਪੰਜਾਬ ਸਰਕਾਰ ਦਾ ਇਹ ਉਪਰਾਲਾ ਚੰਗਾ ਕਦਮ ਹੈ। ਇਸ ਨੂੰ ਵਧਾਵਾ ਦੇਣਾ ਸਾਡਾ ਸਭ ਦਾ ਫਰਜ਼ ਹੈ ਅਤੇ ਇਸ ਲਈ ਜਿਸ ਜਿਸ ਦਾ ਜਿੰਨਾ ਸਹਿਯੋਗ ਮਿਲਿਆ ਉਹਨਾਂ ਹੀ ਵਧੀਆ ਰਹੇਗਾ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਹਿਲਾਂ ਵੀ ਕਈ ਵਾਰ ਰੰਗਲੇ ਪੰਜਾਬ ਦੀ ਗੱਲ ਕੀਤੀ ਗਈ ਹੈ। ਇਸ ਤਹਿਤ ਕਈ ਹੋਰ ਸ਼ਹਿਰਾਂ ਵਿੱਚ ਸਮਾਰਕ ਅਤੇ ਸੈਲਾਨੀਆਂ ਲਈ ਘੁੰਮਣ ਲਈ ਬਣਾਈ ਜਾਣ ਵਾਲੀ ਥਾਂ ਦੀ ਸ਼ੁਰੂਆਤ ਵੀ ਕਰ ਦਿੱਤੀ ਗਈ ਹੈ। ਜਿਸ ਦੀ ਲੋਕਾਂ ਵੱਲੋਂ ਸ਼ਲਾਘਾ ਵੀ ਕੀਤੀ ਗਈ ਹੈ।