ਪਠਾਨਕੋਟ: ਬਰਡ ਫਲੂ ਨੂੰ ਲੈ ਕੇ ਦੇਸ਼ ਭਰ ਦੇ ਕਈ ਸੂਬਿਆਂ 'ਚ ਅਲਰਟ ਜਾਰੀ ਹੈ। ਹਿਮਾਚਲ ਪ੍ਰਦੇਸ਼ 'ਚ ਪੌਂਗ ਡੈਮ ਵਿਖੇ ਬਰਡ ਫਲੂ ਦਾ ਮਾਮਲਾ ਸਾਹਮਣੇ ਆਉਣ ਮਗਰੋਂ ਪਠਾਨਕੋਟ ਵਾਈਲਡ ਲਾਈਫ ਵਿਭਾਗ ਸੁਚੇਤ ਹੋ ਚੁੱਕਾ ਹੈ।ਵਾਈਲਡ ਲਾਈਫ ਵਿਭਾਗ ਵੱਲੋਂ ਪ੍ਰਵਾਸੀਆਂ ਪੰਛੀਆਂ 'ਤੇ ਨਿਗਰਾਨੀ ਰੱਖੀ ਜਾ ਰਹੀ ਹੈ।
ਬਰਡ ਫਲੂ: ਵਾਈਲਡ ਲਾਈਫ ਵਿਭਾਗ ਵੱਲੋਂ ਪ੍ਰਵਾਸੀ ਪੰਛੀਆਂ ਦੀ ਮੌਨੀਟਰਿੰਗ ਜਾਰੀ - ਵਾਈਲਡ ਲਾਈਫ ਵਿਭਾਗ
ਬਰਡ ਫਲੂ ਨੂੰ ਲੈ ਕੇ ਦੇਸ਼ ਭਰ 'ਚ ਅਲਰਟ ਜਾਰੀ ਹੈ। ਸੁਰੱਖਿਆ ਦੇ ਮੱਦੇਨਜ਼ਰ ਪਠਾਨਕੋਟ 'ਚ ਵਾਈਲਡ ਲਾਈਫ ਵਿਭਾਗ ਵੱਲੋਂ ਪ੍ਰਵਾਸੀ ਪੰਛੀਆਂ ਦੀ ਮੌਨੀਟਰਿੰਗ ਕੀਤੀ ਜਾ ਰਹੀ ਹੈ।
ਇਸ ਬਾਰੇ ਦੱਸਦੇ ਹੋਏ ਵਾਈਲਡ ਲਾਈਫ ਵਿਭਾਗ ਦੇ ਫੌਰੈਸਟ ਗਾਈਡ ਸੁਖਦੇਵ ਨੇ ਦੱਸਿਆ ਕਿ ਹਰ ਸਾਲ ਪਠਾਨਕੋਟ ਦੇ ਰਣਜੀਤ ਸਾਗਰ ਡੈਮ ਨੇੜੇ ਵੱਡੀ ਗਿਣਤੀ 'ਚ ਪ੍ਰਵਾਸੀ ਪੰਛੀ ਆਉਂਦੇ ਹਨ। ਹਿਮਾਚਲ ਦੇ ਪੌਂਗ ਡੈਮ ਵਿਖੇ ਬਰਡ ਫਲੂ ਦਾ ਮਾਮਲਾ ਸਾਹਮਣੇ ਆਉਣ ਮਗਰੋਂ ਵਿਭਾਗ ਬੇਹਦ ਸੁਚੇਤ ਹੋ ਚੁੱਕਾ ਹੈ। ਵਿਭਾਗ ਵੱਲੋਂ ਪੰਜ ਟੀਮਾਂ ਤਿਆਰ ਕਰਕੇ ਲਗਾਤਾਰ ਰਣਜੀਤ ਸਾਗਰ ਡੈਮ ਦੀ ਝੀਲ ਨੇੜੇ ਪੈਟਰੋਲਿੰਗ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਵਾਈਲਡ ਲਾਈਫ ਵਿਭਾਗ ਵੱਲੋਂ ਪ੍ਰਵਾਸੀ ਪੰਛੀਆਂ ਦੀ ਮੌਨੀਟਰਿੰਗ ਕੀਤੀ ਜਾ ਰਹੀ ਹੈ।
ਅਧਿਕਾਰੀ ਨੇ ਦੱਸਿਆ ਕਿ ਪਠਾਨਕੋਟ ਪੰਜਾਬ ਤੇ ਹਿਮਾਚਲ ਦਾ ਸਰਹੱਦੀ ਖ਼ੇਤਰ ਹੈ। ਇਸ ਕਾਰਨ ਇਥੇ ਬਰਡ ਫ਼ਲੂ ਦਾ ਖ਼ਤਰਾ ਵੱਧ ਗਿਆ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਜ਼ਿਲ੍ਹੇ 'ਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਵਿਭਾਗ ਵੱਲੋਂ ਸਥਾਨਕ ਲੋਕਾਂ ਨੂੰ ਜਾਗਰੁਕ ਕੀਤਾ ਜਾ ਰਿਹਾ ਹੈ ਤਾਂ ਜੋ ਕਿਤੇ ਵੀ ਬਰਡ ਫ਼ਲੂ ਦਾ ਮਾਮਲਾ ਸਾਹਮਣੇ ਆਉਂਣ 'ਤੇ ਜਲਦ ਤੋਂ ਜਲਦ ਕੰਟਰੋਲ ਕੀਤਾ ਜਾ ਸਕੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵੀ ਕਿਸੇ ਬਿਮਾਰ ਪੰਛੀ ਨੂੰ ਵੇਖੇ ਤਾਂ ਤੁਰੰਤ ਵਿਭਾਗ ਨੂੰ ਸੂਚਨਾ ਦਵੇ ਤਾਂ ਜੋ ਫਲੂ ਨੂੰ ਰੋਕਿਆ ਜਾ ਸਕੇ।