ਪਠਾਨਕੋਟ: ਕੈਂਸਰ ਦੀ ਬਿਮਾਰੀ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਸ਼ਹਿਰ ਦੇ ਬੁੰਗਲ ਵਿਖੇ ਪੀਐਸ ਮੈਮੋਰੀਅਲ ਵੱਲੋਂ ਪੰਜਵੀਂ ਓਪਨ ਹਾਫ ਮੈਰਾਥਾਨ ਦਾ ਆਯੋਜਨ ਕੀਤਾ ਗਿਆ।
ਪਠਾਨਕੋਟ 'ਚ ਮੈਰਾਥਾਨ ਦਾ ਆਯੋਜਨ ਇਸ ਮੈਰਾਥਾਨ ਦੋੜ 'ਚ ਪੰਜਾਬ, ਜੰਮੂ ਤੇ ਹਿਮਾਚਲ ਸਣੇ ਸੱਤ ਸੂਬਿਆਂ ਤੋਂ ਆਏ ਵੱਖ-ਵੱਖ ਸਕੂਲਾਂ ਦੇ 1200 ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੈਰਾਥਾਨ ਦੌੜ ਦੀ ਸ਼ੁਰੂਆਤ ਜੰਗਲਾਤ ਵਿਭਾਗ ਦੇ ਡੀਐਫਓ ਅਧਿਕਾਰੀ ਸੰਜੀਵ ਤਿਵਾਰੀ ਵੱਲੋਂ ਹਰੀ ਝੰਡੀ ਵਿਖਾ ਕੇ ਕੀਤੀ ਗਈ।
ਇਸ ਮੌਕੇ ਸੰਜੀਵ ਤਿਵਾਰੀ ਨੇ ਕਿਹਾ ਕਿ ਹਰ ਸਾਲ ਪੰਜ ਲੱਖ ਤੋਂ ਵੱਧ ਲੋਕਾਂ ਦੀ ਮੌਤ ਕੈਂਸਰ ਦੀ ਬਿਮਾਰੀ ਕਾਰਨ ਹੁੰਦੀ ਹੈ। ਉਨ੍ਹਾਂ ਨੇ ਪੀਐਸ ਮੈਮੋਰੀਅਲ ਵੱਲੋਂ ਲੋਕਾਂ ਨੂੰ ਇਸ ਬਿਮਾਰੀ ਸਬੰਧੀ ਜਾਗਰੂਕ ਕਰਨ ਲਈ ਉਲੀਕੇ ਗਏ ਮੈਰਾਥਾਨ ਨੂੰ ਸ਼ਲਾਘਾਯੋਗ ਕਦਮ ਦੱਸਿਆ।
ਮੈਰਾਥਾਨ ਦੇ ਦੌਰਾਨ ਸਕੂਲੀ ਵਿਦਿਆਰਥੀਆਂ ਤੇ ਸਥਾਨਕ ਲੋਕਾਂ ਨੂੰ ਮਾਹਿਰ ਡਾਕਟਰਾਂ ਵੱਲੋਂ ਕੈਂਸਰ ਦੀ ਬਿਮਾਰੀ ਦੇ ਲੱਛੜ, ਇਸ ਦੇ ਇਲਾਜ ਤੇ ਇਸ ਤੋਂ ਬਚਾਅ ਸਬੰਧੀ ਜਾਣਕਾਰੀ ਦਿੱਤੀ ਗਈ। ਮਾਹਿਰਾਂ ਵੱਲੋਂ ਲੋਕਾਂ ਨੂੰ ਚੰਗੀ ਸਿਹਤ ਤੇ ਆਲੇ-ਦੁਆਲੇ ਦੀ ਸਾਫ਼ ਸਫ਼ਾਈ ਪ੍ਰਤੀ ਜਾਗਰੂਕ ਕੀਤਾ ਗਿਆ।