ਪੰਜਾਬ

punjab

ETV Bharat / state

ਨਸ਼ੇੜੀ ਨੇ ਕੁਲਹਾੜੀ ਮਾਰ ਕੇ ਕੀਤਾ ਆਪਣੇ ਹੀ ਭਰਾ ਦਾ ਕਤਲ - ਨਸ਼ੇੜੀ ਭਰਾ ਨੇ ਕੁਲਹਾੜੀ ਮਾਰ ਕੇ ਕੀਤਾ ਆਪਣੇ ਹੀ ਭਰਾ ਦਾ ਕਤਲ

ਨਸ਼ੇੜੀ ਭਰਾ ਨੇ ਮਾਮੂਲੀ ਕਹਾਸੁਣੀ ਦੇ ਚੱਲਦੇ ਚਚੇਰੇ ਭਰਾ ਦਾ ਕੁਲਹਾੜੀ ਮਾਰਕੇ ਕਤਲ ਕਰ ਦਿੱਤਾ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈਕੇ ਪੋਸਟਮਾਰਟਮ ਲਈ ਭੇਜਿਆ।

ਫ਼ੋਟੋ
ਫ਼ੋਟੋ

By

Published : Jan 9, 2020, 10:36 AM IST

ਪਠਾਨਕੋਟ: ਸੂਬਾ ਸਰਕਾਰ ਲਗਾਤਾਰ ਨਸ਼ਿਆਂ 'ਤੇ ਠੱਲ੍ਹ ਪਾਉਣ ਦੇ ਦਾਅਵੇ ਕਰ ਰਹੀ ਹੈ। ਪਰ ਪੰਜਾਬ ਵਿੱਚ ਨਸ਼ਾ ਅਜੇ ਵੀ ਲੋਕਾਂ ਲਈ ਇੱਕ ਵੱਡੀ ਸਮੱਸਿਆ ਬਣੀ ਹੋਈ ਹੈ। ਅਜਿਹੀ ਹੀ ਇੱਕ ਮਾਮਲਾ ਪਠਾਨਕੋਟ ਦੇ ਹਲਕਾ ਸੁਜਾਨਪੁਰ ਦੇ ਅਧਿਨ ਪੈਂਦੇ ਪਿੰਡ ਮੁਰਾਦਪੁਰ ਤੋਂ ਸਾਹਮਣੇ ਆਇਆ ਹੈ। ਜਿਥੇ ਇੱਕ ਚਚੇਰੇ ਭਰਾ ਨੇ ਨਸ਼ੇ ਦੀ ਲੋਹ 'ਚ ਮਾਮੂਲੀ ਕਹਾਸੁਣੀ ਦੇ ਚੱਲਦੀਆਂ ਆਪਣੇ ਹੀ ਭਰਾ ਦਾ ਕੁਲਹਾੜੀ ਮਾਰ ਕੇ ਕਤਲ ਕਰ ਦਿੱਤਾ। ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ।

ਪੁਲਿਸ ਨੇ ਜਾਣਕਾਰੀ ਮਿਲਦੇ ਹੀ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ। ਘਟਨਾ ਬਾਰੇ ਦੱਸਦੇ ਹੋਏ ਮ੍ਰਿਤਕ ਦੇ ਪਿਤਾ ਨੇ ਕਿਹਾ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਮ੍ਰਿਤਕ ਦਾ ਚਚੇਰਾ ਭਰਾ ਹੈ, ਜੋ ਲੰਬੇ ਸਮੇਂ ਤੋਂ ਨਸ਼ਿਆਂ ਦਾ ਆਦਿ ਹੈ।

ਵੀਡੀਓ

ਉਥੇ ਹੀ ਪੁਲਿਸ ਅਧਿਕਾਰੀਆਂ ਨੇ ਦੱਸਿਆਂ ਕਿ ਕਤਲ ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਤੇ ਦੋਸ਼ੀ ਦੀ ਭਾਲ ਜਾਰੀ ਹੈ।

For All Latest Updates

ABOUT THE AUTHOR

...view details