ਪਠਾਨਕੋਟ:ਮਸ਼ੀਨੀ ਯੁੱਗ ਦੇ ਚਲਦੇ ਅੱਜ ਕੱਲ੍ਹ ਲੋਕ ਜਿੱਥੇ ਮਸ਼ੀਨਾਂ ਦੇ ਨਾਲ ਬਣੇ ਸਾਮਾਨ ਨੂੰ ਖਰੀਦਣ ਦੇ ਵਿੱਚ ਆਪਣੀ ਦਿਲਚਸਪੀ ਦਿਖਾ ਰਹੇ ਹਨ। ਜਿਸ ਕਰਕੇ ਪੁਰਾਣੇ ਤਰੀਕੇ ਦੇ ਨਾਲ ਬਣੇ ਸਾਮਾਨ ਨੂੰ ਅਣਦੇਖਾ ਕੀਤਾ ਜਾ ਰਿਹਾ ਹੈ। ਜਿਸ ਦੇ ਚੱਲ ਦੇ ਜਦੋਂ ਸਾਡੀ ਟੀਮ ਨੇ ਲੱਕੜੀ ਦੀ ਟਾਹਣੀਆਂ ਦੇ ਨਾਲ ਟੋਕਰੀਆਂ ਬਣਾਉਣ ਵਾਲੇ ਕਾਰੀਗਰਾਂ ਦੇ ਨਾਲ ਇੱਕ ਮੁਲਾਕਾਤ ਕੀਤੀ, ਤਾਂ ਉਨ੍ਹਾਂ ਦੇ ਮਾੜੇ ਹਾਲਾਤਾਂ ‘ਤੇ ਪੂਰਾ ਚਾਨਣ ਪਿਆ, ਇਹ ਕਾਰੀਗਰ ਪਿਛਲੇ ਪੀੜ੍ਹੀ ਦਰ ਪੀੜ੍ਹੀ ਤੋਂ ਟੋਕਰੀਆਂ ਬਣਾਉਣ ਦਾ ਕੰਮ ਕਰਦੇ ਆ ਰਹੇ ਹਨ।
ਜਿਸ ਦੇ ਨਾਲ ਇਨ੍ਹਾਂ ਦੇ ਘਰ ਦਾ ਗੁਜ਼ਾਰਾ ਚੱਲਦਾ ਹੈ। ਪਹਿਲਾਂ ਇਨ੍ਹਾਂ ਦਾ ਇਹ ਧੰਦਾ ਕਾਫੀ ਲਾਹੇਵੰਦ ਹੁੰਦਾ ਸੀ। ਕਿਉਂਕਿ ਹਰ ਇੱਕ ਸ਼ਖ਼ਸ ਜਿਸ ਨੂੰ ਟੋਕਰੀ ਚਾਹੀਦੀ ਹੁੰਦੀ ਸੀ। ਉਹ ਇਨ੍ਹਾਂ ਕੋਲੋਂ ਖਰੀਦ ਕੇ ਲੈ ਕੇ ਜਾਂਦਾ ਸੀ, ਪਰ ਮਸ਼ੀਨੀ ਯੁੱਗ ਦੇ ਬਾਅਦ ਹੁਣ ਇਨ੍ਹਾਂ ਦੇ ਹਾਲਾਤ ਬਦਤਰ ਹੋ ਚੁੱਕੇ ਹਨ, ਅਤੇ ਬੜੀ ਮੁਸ਼ਕਿਲ ਦੇ ਨਾਲ ਕੜੀ ਮਿਹਨਤ ਕਰਨ ਤੋਂ ਬਾਅਦ ਘਰ ਦਾ ਗੁਜ਼ਾਰਾ ਚੱਲਦਾ ਹੈ।