ਪਠਾਨਕੋਟ: ਜ਼ਿਲ੍ਹਾ ਪਠਾਨਕੋਟ ਪੰਜਾਬ ਦਾ ਇੱਕੋ-ਇੱਕ ਲੀਚੀ ਉਤਪਾਦਕ ਜ਼ਿਲ੍ਹਾ ਹੈ। ਸਰਕਾਰ ਨੇ ਜ਼ਿਲ੍ਹੇ ਨੂੰ ਲੀਚੀ ਜੋਨ ਵੀ ਐਲਾਨਿਆ ਹੋਇਆ ਹੈ। ਕੋਰੋਨਾ ਮਾਂਹਾਮਾਰੀ ਕਾਰਨ ਲੀਚੀ ਦੀ ਬਾਗਬਾਨੀ ਕਰਨ ਵਾਲੇ ਬਾਗਬਾਨਾਂ ਦੇ ਚਿਹਰਿਆਂ 'ਤੇ ਪ੍ਰੇਸ਼ਾਨੀ ਸਾਫ਼ ਦੇਖੀ ਜਾ ਸਕਦੀ ਹੈ। ਇਨ੍ਹਾਂ ਬਾਗਬਾਨਾਂ ਦਾ ਆਖਣਾ ਹੈ ਕਿ ਉਨ੍ਹਾਂ ਦੇ ਬਾਗਾਂ ਵਿੱਚ ਫਲ ਤਿਆਰ ਹੋਣ ਵਾਲੇ ਹਨ, ਪਰ ਇਸ ਫਲ ਨੂੰ ਖਰੀਦਣ ਲਈ ਕੋਈ ਵਪਾਰੀ ਨਹੀਂ ਆ ਰਿਹਾ। ਬਾਗਬਾਨਾਂ ਨੇ ਲੀਚੀ ਦੇ ਸਹੀ ਮੰਡੀਕਰਨ ਨੂੰ ਲੈ ਕੇ ਚਿੰਤਾ ਜਾਹਿਰ ਕੀਤੀ ਹੈ।
ਕੋਰੋਨਾ ਕਾਰਨ ਪਠਾਨਕੋਟ ਦੇ ਲੀਚੀ ਬਾਗਬਾਨਾਂ ਨੂੰ ਸਤਾਉਣ ਲੱਗੀ ਚਿੰਤਾ - ਮੰਡੀਕਰਨ
ਕੋਰੋਨਾ ਮਾਂਹਾਮਾਰੀ ਕਾਰਨ ਲੀਚੀ ਦੀ ਬਾਗਬਾਨੀ ਕਰਨ ਵਾਲੇ ਬਾਗਬਾਨਾਂ 'ਤੇ ਚਿਹਰਿਆਂ 'ਤੇ ਪ੍ਰੇਸ਼ਾਨੀ ਸਾਫ਼ ਦੇਖੀ ਜਾ ਸਕਦੀ ਹੈ। ਇਨ੍ਹਾਂ ਬਾਗਬਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬਾਗਾਂ ਵਿੱਚ ਫਲ ਤਿਆਰ ਹੋਣ ਵਾਲੇ ਹਨ, ਪਰ ਇਸ ਫਲ ਨੂੰ ਖਰੀਦਣ ਲਈ ਵਪਾਰੀ ਨਹੀਂ ਆ ਰਿਹਾ।
ਪਠਾਨਕੋਟ ਦੀ ਲੀਚੀ ਕਈ ਸੂਬਿਆਂ ਸਮੇਤ ਵਿਦੇਸ਼ਾਂ ਨੂੰ ਵੀ ਬਰਾਮਦ ਕੀਤੀ ਜਾਂਦੀ ਹੈ। ਬਾਗਬਾਨਾਂ ਦਾ ਕਹਿਣਾ ਹੈ ਕਿ 10 ਜੁਲਾਈ ਤੱਕ ਉਨ੍ਹਾਂ ਦੇ ਫਲ ਪੱਕ ਕੇ ਪੂਰੀ ਤਰ੍ਹਾਂ ਤਿਆਰ ਹੋ ਜਾਣਗੇ। ਉਨ੍ਹਾਂ ਚਿੰਤਾ ਜਾਹਿਰ ਕੀਤੀ ਕਿ ਜੇਕਰ ਸਮੇਂ ਸਿਰ ਇਸ ਫਲ ਨੂੰ ਨਾ ਸੰਭਾਲਿਆ ਗਿਆ ਤਾਂ ਉਨ੍ਹਾਂ ਬਹੁਤ ਵੱਡਾ ਘਾਟਾ ਪਵੇਗਾ। ਬਾਗਬਾਨਾਂ ਨੇ ਸਰਕਾਰ ਤੋਂ ਇਸ ਸਮੱਸਿਆ ਦਾ ਸਾਰਥਕ ਹੱਲ ਕੱਢਣ ਦੀ ਅਪੀਲ ਕੀਤੀ ਹੈ।
ਜਦੋਂ ਇਸ ਬਾਰੇ ਹਲਕਾ ਭੋਆ ਤੋਂ ਵਿਧਾਇਕ ਜੋਗਿੰਦਰ ਪਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਉਹ ਬਾਗਬਾਨਾਂ ਦੀ ਹਰ ਸੰਭਵ ਮਦਦ ਲਈ ਤਿਆਰ ਹਨ। ਵਿਧਾਇਕ ਨੇ ਕਿਹਾ ਬੀਤੇ ਦਿਨੀਂ ਉਨ੍ਹਾਂ ਨੇ ਖੁਦ ਬਾਗਬਾਨਾਂ ਨਾਲ ਗੱਲ ਕੀਤੀ ਸੀ ਕਿ ਉਹ ਵਪਾਰੀਆਂ ਦੇ ਸੰਪਰਕ ਨੰਬਰ ਦੇਣ ਤਾਂ ਜੋ ਉਹ ਵਪਾਰੀਆਂ ਨੂੰ ਇੱਥੇ ਲੈ ਕੇ ਆਉਣ ਵਿੱਚ ਮਦਦ ਕਰ ਸਕਣ। ਉਨ੍ਹਾਂ ਬਾਗਬਾਨਾਂ ਨੂੰ ਅਪੀਲ ਕੀਤੀ ਕਿ ਸਾਰੇ ਬਾਗਬਾਨ ਆਪਣੇ ਵਪਾਰੀਆਂ ਬਾਰੇ ਜਾਣਕਾਰੀ ਉਨ੍ਹਾਂ ਨੂੰ ਦੇਣ।