ਪਠਾਨਕੋਟ: ਦੇਸ਼ ਵਿੱਚ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ ਇਸ ਦਾ ਅਸਰ ਵਿਖਾਈ ਦੇਣਾ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਪਠਾਨਕੋਟ ਵਿੱਚ ਸਰਕਾਰ ਵੱਲੋਂ ਲਗਾਏ ਗਏ ਇਸ਼ਤਿਹਾਰ ਅਤੇ ਨੇਤਾਵਾਂ ਦੇ ਪੋਸਟਰ ਉਤਾਰਨ ਦਾ ਕੰਮ ਹੋਇਆ ਨੇਪਰੇ ਚਾੜਿਆ ਗਿਆ ਹੈ। ਸ਼ਹਿਰ ਦੇ ਸਾਰੇ ਸਰਕਾਰੀ ਅਦਾਰਿਆਂ ਵਿੱਚੋਂ ਰਾਜਨੀਤਿਕ ਪਾਰਟੀਆਂ ਅਤੇ ਨੇਤਾਵਾਂ ਦੇ ਪੋਸਟਰ ਲਾਹ ਦਿੱਤੇ ਗਏ ਹਨ।
ਜਾਣੋ ਕਿਉਂ ਪਠਾਨਕੋਟ ਵਿੱਚ ਆਗੁੂਆਂ ਦੇ ਪੋਸਟਰ ਹੋਏ 'ਗ਼ਾਇਬ'? - daily news
ਦੇਸ਼ ਵਿੱਚ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪਠਾਨਕੋਟ ਵਿੱਚ ਰਾਜਨੇਤਾਵਾਂ ਦੇ ਪੋਸਟਰ ਜਾਂ ਤਾਂ ਢੱਕ ਦਿੱਤੇ ਗਏ ਹਨ ਜਾਂ ਫਿਰ ਇਨ੍ਹਾਂ ਨੂੰ ਲਾਹ ਦਿੱਤਾ ਗਿਆ ਹੈ। ਸ਼ਹਿਰ ਦੀਆਂ ਸਾਰੀਆਂ ਸਰਕਾਰੀ ਇਮਾਰਤਾਂ ਵਿੱਚੋਂ ਰਾਜਨੇਤਾਵਾਂ ਦੇ ਪੋਸਟਰ ਗ਼ਾਇਬ ਕਰ ਦਿੱਤੇ ਗਏ ਹਨ।
ਚੋਣ ਜ਼ਾਬਤਾ ਲਾਗੂ ਹੋਣ ਤੋਂ ਬਅਦ ਜਦੋਂ ਈਟੀਵੀ ਦੀ ਟੀਮ ਨੇ ਸ਼ਹਿਰ ਦਾ ਦੌਰਾ ਕੀਤਾ ਤਾਂ ਇਸ ਦੌਰਾਨ ਪਾਇਆ ਕਿ ਸਰਕਾਰ ਦੇ ਵੱਲੋਂ ਲਾਏ ਗਏ ਵਿਗਿਆਪਨ ਅਤੇ ਨੇਤਾਵਾਂ ਦੇ ਪੋਸਟਰਾਂ ਨੂੰ ਜਾਂ ਤਾਂ ਢਕ ਦਿੱਤਾ ਗਿਆ ਹੈ ਜਾਂ ਫਿਰ ਉਤਾਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਸਿਵਲ ਹਸਪਤਾਲ ਪਠਾਨਕੋਟ ਵਿੱਚ ਜਾ ਕੇ ਵੇਖਿਆ ਤਾਂ ਉਥੇ ਲੱਗੀਆਂ ਜਨ ਕਲਿਆਣ ਦੀ ਸਕੀਮਾਂ 'ਤੇ ਰਾਜਨੇਤਾਵਾਂ ਦੀਆਂ ਫ਼ੋਟੋਆਂ ਨੂੰ ਵੀ ਢਕ ਦਿੱਤਾ ਗਿਆ ਹੈ। ਇਸੇ ਤਰ੍ਹਾਂ ਹੀ ਸ਼ਹਿਰ ਦੇ ਬਾਜ਼ਾਰਾਂ ਵਿੱਚ ਵੀ ਰਾਜਨੀਤਿਕ ਬੈਨਰ ਹਟਾਉਣ ਦਾ ਕੰਮ ਵੀ ਮੁਕੰਮਲ ਹੋ ਗਿਆ ਹੈ।
ਇਸ ਸੰਬੰਧੀ ਚੋਣ ਤਹਿਸੀਲਦਾਰ ਸਰਬਜੀਤ ਸਿੰਘ ਨੇ ਕਿਹਾ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਸਾਰੀਆਂ ਸਰਕਾਰੀ ਇਮਾਰਤਾਂ ਵਿੱਚੋਂ 48 ਘੰਟੇ ਦੇ ਅੰਦਰ-ਅੰਦਰ ਅਤੇ ਨਿੱਜੀ ਇਮਾਰਤਾਂ ਵਿੱਚ 72 ਘੰਟੇ ਦੇ ਅੰਦਰ-ਅੰਦਰ ਰਾਜਨੀਤਿਕ ਬੈਨਰ ਅਤੇ ਇਸ਼ਤਿਹਾਰ ਉਤਾਰਨੇ ਜ਼ਰੂਰੀ ਹੁੰਦੇ ਹਨ, ਜਿਨ੍ਹਾਂ ਨੂੰ ਉਤਾਰਨ ਦਾ ਕੰਮ ਪੂਰਾ ਹੋ ਚੁੱਕਿਆ ਹੈ ਅਤੇ ਜਿਹੜੇ ਪੋਸਟਰ ਜਾਂ ਇਸ਼ਤਿਹਾਰ ਬਾਕੀ ਰਹਿ ਗਏ ਹਨ ਉਨ੍ਹਾਂ ਦਾ ਨਿਰੀਖਣ ਕਰਕੇ ਛੇਤੀ ਹੀ ਉਤਾਰ ਦਿੱਤਾ ਜਾਵੇਗਾ।