ਪਠਾਨਕੋਟ: ਪਿਛਲੇ ਸਾਲ 27 ਮਈ ਨੂੰ ਪਠਾਨਕੋਟ ਸੈਸ਼ਨ ਅਦਾਲਤ ਤਬਦੀਲ ਹੋਏ ਕਠੂਆ ਰੇਪ ਅਤੇ ਕਤਲ ਮਾਮਲੇ ਨੂੰ ਲੈ ਕੇ ਅੱਜ ਟ੍ਰਾਇਲ ਖ਼ਤਮ ਹੋ ਗਿਆ। ਅੱਜ ਹੋਈ ਸੁਣਵਾਈ ਦੌਰਾਨ ਕੋਰਟ ਨੇ ਆਪਣਾ ਫ਼ੈਸਲਾ ਰਾਖਵਾਂ ਰੱਖ ਲਿਆ ਹੈ। ਪਠਾਨਕੋਟ ਸੈਸ਼ਨ ਕੋਰਟ 'ਚ ਚੱਲੇ ਇਸ ਕੇਸ ਨੂੰ ਲੈ ਕੇ 10 ਜੂਨ ਨੂੰ ਅਦਾਲਤ ਆਪਣਾ ਫ਼ੈਸਲਾ ਸੁਣਾਵੇਗੀ।
ਕਠੂਆ ਰੇਪ ਅਤੇ ਕਤਲ ਮਾਮਲੇ ਵਿੱਚ 10 ਜੂਨ ਨੂੰ ਆ ਸਕਦਾ ਹੈ ਵੱਡਾ ਫੈਸਲਾ - punjabi khabran
ਕਠੂਆ ਰੇਪ ਅਤੇ ਕਤਲ ਮਾਮਲੇ ਨੂੰ ਲੈ ਕੇ ਅੱਜ ਟ੍ਰਾਇਲ ਖ਼ਤਮ ਹੋ ਗਿਆ। ਪਠਾਨਕੋਟ ਸੈਸ਼ਨ ਅਦਾਲਤ ਵਿੱਚ ਹੋਈ ਸੁਣਵਾਈ ਦੌਰਾਨ ਕੋਰਟ ਨੇ ਆਪਣਾ ਫ਼ੈਸਲਾ ਰਾਖਵਾਂ ਰੱਖ ਲਿਆ। 10 ਜੂਨ ਨੂੰ ਅਦਾਲਤ ਇਸ ਮਾਮਲੇ ਵਿੱਚ ਫ਼ੈਸਲਾ ਸੁਣਾਵੇਗੀ।
ਫ਼ੋਟੋ
ਵੀਡੀਓ
ਇਸ ਕੇਸ ਦੇ ਸਬੰਧ ਵਿੱਚ ਜਦ ਬਚਾਅ ਪੱਖ ਦੇ ਵਕੀਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਪਿਛਲੇ ਇੱਕ ਸਾਲ ਦੇ ਵਿੱਚ ਫਾਸਟ ਟਰੈਕ ਕੋਰਟ ਰਾਹੀਂ ਕੁੱਲ 114 ਗਵਾਹ ਅਦਾਲਤ ਵਿੱਚ ਪੇਸ਼ ਕੀਤੇ ਗਏ, ਜਿਨ੍ਹਾਂ ਤੋਂ ਵਕੀਲਾਂ ਵੱਲੋਂ ਪੁੱਛਗਿਛ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਅੱਜ ਬਹਿਸ ਦਾ ਅਖੀਰਲਾ ਦਿਨ ਸੀ, ਜਿਸ ਤੋਂ ਬਾਅਦ ਅਦਾਲਤ ਵੱਲੋਂ ਫ਼ੈਸਲੇ ਨੂੰ ਰਾਖਵਾਂ ਰੱਖ ਲਿਆ ਗਿਆ ਹੈ ਅਤੇ 10 ਜੂਨ ਨੂੰ ਅਦਾਲਤ ਵੱਲੋਂ ਫ਼ੈਸਲਾ ਸੁਣਾਇਆ ਜਾਵੇਗਾ।