ਪੰਜਾਬ

punjab

ETV Bharat / state

India Post On Rakhi : ਭਾਰਤੀ ਡਾਕ ਵਿਭਾਗ ਵਲੋਂ ਰੱਖੜੀ ਦੀਆਂ ਖੁਸ਼ੀਆਂ ਨੂੰ ਕੀਤਾ ਗਿਆ ਦੁੱਗਣਾ, ਭਰਾਵਾਂ ਨੂੰ ਰੱਖੜੀ ਭੇਜਣ ਵਾਲੀਆਂ ਭੈਣਾਂ ਲਈ ਇਹ ਸੌਗਾਤ - ਰੱਖੜੀ ਦਾ ਤਿਉਹਾਰ

India Post On Rakhi : ਰੱਖੜੀ ਦੇ ਪਵਿੱਤਰ ਤਿਉਹਾਰ ਮੌਕੇ ਭਾਰਤੀ ਡਾਕ ਵਿਭਾਗ ਵੱਲੋਂ ਨਵੀਂ ਪਹਿਲਕਦਮੀ ਸ਼ੁਰੂ ਕੀਤੀ ਗਈ ਹੈ। ਰੱਖੜੀ ਲਈ ਡਾਕ ਵਿਭਾਗ ਨੇ ਵਿਸ਼ੇਸ਼ ਲਿਫ਼ਾਫ਼ੇ ਅਤੇ ਬਾਕਸ ਤਿਆਰ ਕੀਤੇ ਹਨ, ਤਾਂ ਜੋ ਭੈਣਾਂ ਅਪਣੇ ਦੂਰ ਬੈਠੇ ਭਰਾਵਾਂ ਨੂੰ ਸੁਰੱਖਿਅਤ ਰੱਖੜੀਆਂ ਤੇ ਤੋਹਫੇ ਭੇਜ ਸਕਣ। ਪੜ੍ਹੋ ਪੂਰੀ ਖ਼ਬਰ।

India Post On Rakhi, Rakhi 2023
ਰੱਖੜੀ ਦਾ ਤਿਉਹਾਰ

By ETV Bharat Punjabi Team

Published : Aug 28, 2023, 4:43 PM IST

India Post On Rakhi : ਭਾਰਤੀ ਡਾਕ ਵਿਭਾਗ ਵਲੋਂ ਰੱਖੜੀ ਦੀਆਂ ਖੁਸ਼ੀਆਂ ਨੂੰ ਕੀਤਾ ਗਿਆ ਦੁੱਗਣਾ

ਪਠਾਨਕੋਟ:ਰੱਖੜੀ ਦਾ ਤਿਉਹਾਰ ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਦਾ ਤਿਉਹਾਰ ਹੈ। ਇਸ ਦਿਨ ਭੈਣਾਂ ਆਪਣੇ ਭਰਾਵਾਂ ਦੇ ਗੁੱਟ 'ਤੇ ਰੱਖੜੀ ਬੰਨ੍ਹਦੀਆਂ ਹਨ। ਜਿਨ੍ਹਾਂ ਦੇ ਭਰਾ ਅਪਣੀਆਂ ਭੈਣਾਂ ਤੋਂ ਦੂਰ ਕਿਸੇ ਹੋਰ ਸ਼ਹਿਰ, ਸੂਬੇ ਜਾਂ ਦੇਸ਼-ਵਿਦੇਸ਼ ਵਿੱਚ ਬੈਠੇ ਹਨ, ਉਨ੍ਹਾਂ ਲਈ ਵੀ ਇਕ ਖੁਸ਼ਖੁਬਰੀ ਹੈ। ਹੁਣ ਇਹ ਭੈਣਾਂ ਅਪਣੇ ਭਰਾ ਨੂੰ ਰੱਖੜੀ ਦੇ ਨਾਲ-ਨਾਲ ਤੋਹਫਾ ਵੀ ਪੋਸਟ ਕਰ ਸਕਦੀਆਂ ਹਨ, ਉਹ ਵੀ ਬਿਲਕੁਲ ਸੁਰੱਖਿਅਤ। ਭਾਰਤੀ ਪੋਸਟ ਵਿਭਾਗ ਵੱਲੋਂ ਵਿਸ਼ੇਸ਼ ਪਹਿਲਕਦਮੀ ਕੀਤੀ ਗਈ ਹੈ।

ਵਿਸ਼ੇਸ਼ ਲਿਫ਼ਾਫ਼ੇ ਤੇ ਬਾਕਸ ਤਿਆਰ ਕੀਤੇ: ਡਾਕ ਵਿਭਾਗ ਵੱਲੋਂ ਰੱਖੜੀ ਭੇਜਣ ਲਈ ਵਿਸ਼ੇਸ਼ ਲਿਫ਼ਾਫ਼ੇ ਤਿਆਰ ਕੀਤੇ ਗਏ ਹਨ ਅਤੇ ਤੋਹਫ਼ੇ ਭੇਜਣ ਲਈ ਵਿਸ਼ੇਸ਼ ਡੱਬਿਆਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਡਾਕ ਵਿਭਾਗ ਦੇ ਇਸ ਉਪਰਾਲੇ ਨਾਲ ਭੈਣਾਂ ਦੇਸ਼-ਵਿਦੇਸ਼ ਵਿੱਚ ਆਪਣੇ ਭਰਾਵਾਂ ਨੂੰ ਸੁਰੱਖਿਅਤ ਰੱਖੜੀ ਆਸਾਨੀ ਨਾਲ ਭੇਜ ਸਕਣਗੀਆਂ, ਕਿਉਂਕਿ ਇਹ ਲਿਫਾਫਾ ਅਤੇ ਡੱਬਾ ਵੀ ਵਾਟਰ ਪਰੂਫ ਹੈ।

ਭੈਣਾਂ ਨੂੰ ਪਸੰਦ ਆਇਆ ਇਹ ਵਿਸ਼ੇਸ਼ ਪ੍ਰਬੰਧ : ਪਠਾਨਕੋਟ ਵਿਖੇ ਭੈਣਾਂ ਵਲੋਂ ਡਾਕਖਾਨੇ ਵਿਖੇ ਆ ਕੇ ਇਹ ਸੁੰਦਰ ਲਿਫ਼ਾਫ਼ੇ ਅਤੇ ਤੋਹਫ਼ੇ ਬਕਸੇ ਵਿੱਚ ਆਪਣੇ ਭਰਾਵਾਂ ਨੂੰ ਰੱਖੜੀ ਅਤੇ ਤੋਹਫ਼ੇ ਭੇਜ ਰਹੀਆਂ ਹਨ। ਤਾਨੀਆ ਨੇ ਦੱਸਿਆ ਕਿ ਉਸ ਦਾ ਭਰਾ ਨੌਕਰੀ ਦੇ ਸਬੰਧ ਵਿੱਚ ਦਿੱਲੀ ਵਿੱਚ ਰਹਿੰਦਾ ਹੈ। ਦੂਰ ਹੋਣ ਕਾਰਨ ਉਹ ਅੱਜ ਰੱਖੜੀ ਭੇਜਣ ਲਈ ਡਾਕਖਾਨੇ ਆਈ ਹੈ। ਇੱਥੇ ਆ ਕੇ ਦੇਖਿਆ ਕਿ ਵਿਭਾਗ ਵੱਲੋਂ ਰੱਖੜੀ ਅਤੇ ਤੋਹਫ਼ੇ ਭੇਜਣ ਲਈ ਵਿਸ਼ੇਸ਼ ਲਿਫ਼ਾਫ਼ਿਆਂ ਦਾ ਪ੍ਰਬੰਧ ਕੀਤਾ ਗਿਆ ਹੈ, ਜੋ ਕਿ ਬਹੁਤ ਹੀ ਸ਼ਲਾਘਾਯੋਗ ਕੰਮ ਹੈ। ਇਸ ਦੀ ਜਿੰਨੀ ਵੀ ਤਾਰੀਫ਼ ਕੀਤੀ ਜਾਵੇ, ਘੱਟ ਹੈ।

ਇਨ੍ਹਾਂ ਦੀ ਕੀਮਤ ਬੇਹਦ ਘੱਟ:ਇਸ ਸਬੰਧੀ ਡਾਕ ਵਿਭਾਗ ਦੇ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਭੈਣਾਂ-ਭਰਾਵਾਂ ਦੇ ਇਸ ਪਵਿੱਤਰ ਤਿਉਹਾਰ ਕਾਰਨ ਇਸ ਵਾਰ ਵਿਭਾਗ ਵੱਲੋਂ ਤੋਹਫ਼ੇ ਭੇਜਣ ਲਈ ਵਿਸ਼ੇਸ਼ ਲਿਫ਼ਾਫ਼ੇ ਅਤੇ ਬਕਸੇ ਉਪਲਬਧ ਹਨ। ਇਹ ਲਿਫ਼ਾਫ਼ੇ ਅਤੇ ਬਕਸੇ ਵਾਟਰ ਪਰੂਫ਼ ਹਨ, ਜਿਨ੍ਹਾਂ ਵਿੱਚ ਭੇਜੀ ਗਈ ਸਮੱਗਰੀ ਸੁਰੱਖਿਅਤ ਰਹੇਗੀ। ਉਨ੍ਹਾਂ ਰੱਖੜੀ ਭੇਜਣ ਵਾਲੀਆਂ ਭੈਣਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸਰਕਾਰ ਵੱਲੋਂ ਦਿੱਤੀ ਗਈ ਇਸ ਸਹੂਲਤ ਦਾ ਲਾਭ ਜ਼ਰੂਰ ਲੈਣ, ਇਸ ਦੀ ਕੀਮਤ ਵੀ ਬਹੁਤ ਘੱਟ ਰੱਖੀ ਗਈ ਹੈ, ਤਾਂ ਜੋ ਆਮ ਲੋਕ ਇਸ ਦਾ ਵੱਧ ਤੋਂ ਵੱਧ ਲਾਭ ਉਠਾ ਸਕਣ।

ABOUT THE AUTHOR

...view details