ਪਠਾਨਕੋਟ: ਸੂਬੇ ਵਿੱਚ ਹਰ ਦਿਨ ਕੋਈ ਨਾ ਕੋਈ ਚੋਰੀ ਦੀ ਵਾਰਦਾਤ ਦੀ ਖ਼ਬਰ ਸਾਹਮਣੇ ਆ ਰਹੀ ਹੈ। ਹੁਣ ਤਾਂ ਚੋਰ ਅਤੇ ਝਪਟ ਮਾਰ ਐਨੇ ਕੁ ਬੇਖੌਫ਼ ਹੋ ਚੁੱਕੇ ਹਨ ਕਿ ਉਹ ਦਿਨ ਦਿਹਾੜੇ ਵੀ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ। ਅਜਿਹੀਆਂ ਹੀ ਵਾਰਦਤਾਂ ਪਠਾਨਕੋਟ ਸ਼ਹਿਰ ਵਿੱਚ ਵੇਖਣ ਨੂੰ ਮਿਲੀਆਂ ਹਨ। ਜਿੱਥੇ ਦੋ ਚੋਰੀ ਦੀਆਂ ਵਾਰਤਦਾਤਾਂ ਵਿੱਚ ਚੋਰਾਂ ਨੇ ਹਲਵਾਈ ਅਤੇ ਮੋਬਾਈਲ ਟੈਲੀਫੋਨ ਵਾਲੀ ਦੁਕਾਨ 'ਤੇ ਹੱਥ ਸਾਫ ਕੀਤਾ ਹੈ। ਚੋਰੀ ਦੀਆਂ ਇਹ ਵਾਰਦਾਤਾਂ ਦੁਕਾਨਾਂ 'ਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਈਆਂ ਹਨ।
ਪਠਾਨਕੋਟ 'ਚ ਚੋਰਾਂ ਨੇ ਦੋ ਦੁਕਾਨਾਂ 'ਤੇ ਕੀਤਾ ਹੱਥ ਸਾਫ਼, ਸਾਰੀ ਵਾਰਦਾਤ ਸੀਸੀਟੀਵੀ 'ਚ ਹੋਈ ਕੈਦ ਦਿਨ ਸਮੇਂ ਚੋਰਾਂ ਨੇ ਇੱਕ ਮੋਬਾਈਲ ਫੋਨ ਵਾਲੀ ਦੁਕਾਨ ਨੂੰ ਆਪਣਾ ਨਿਸ਼ਾਨਾ ਬਣਾਇਆ ਅਤੇ ਦੋ ਲੱਖ ਤੱਕ ਦੀ ਨਕਦੀ 'ਤੇ ਆਪਣਾ ਹੱਥ ਸਾਫ਼ ਕੀਤਾ।
ਇਸ ਤੋਂ ਇਲਾਵਾ ਚੋਰਾਂ ਨੇ ਇੱਕ ਹਲਵਾਈ ਦੀ ਦੁਕਾਨ ਨੂੰ ਵੀ ਆਪਣਾ ਨਿਸ਼ਾਨਾ ਬਣਾਇਆ। ਇਸ ਬਾਰੇ ਗੱਲ ਕਰਦੇ ਹੋਏ ਹਲਵਾਈ ਨਰੇਸ਼ ਸੈਣੀ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ 'ਚੋਂ ਚੋਰਾਂ ਨੇ 1 ਲੱਖ ਰੁਪਏ ਦੇ ਕਰੀਬ ਨਕਦੀ ਚੋਰੀ ਕੀਤੀ ਹੈ। ਉਨ੍ਹਾਂ ਕਿਹਾ ਰੱਖੜੀ ਦੇ ਤਿਉਹਾਰ 'ਤੇ ਹੋਈ ਵਿਕਰੀ ਦਾ ਸਾਰਾ ਪੈਸਾ ਦੁਕਾਨ 'ਚ ਹੀ ਸੀ ਅਤੇ ਚੋਰਾਂ ਨੇ ਉਸ 'ਤੇ ਹੱਥ ਸਾਫ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਦੀ ਸੂਚਨਾ ਪੁਲਿਸ ਨੂੰ ਵੀ ਦਿੱਤੀ ਗਈ ਹੈ।
ਇਸ ਘਟਨਾ ਬਾਰੇ ਤਫਤੀਸ਼ੀ ਅਫ਼ਸਰ ਹਰਜਿੰਦਰ ਸਿੰਘ ਨੇ ਕਿਹਾ ਕਿ ਸੀਸੀਟੀਵੀ ਫੂਟੇਜ਼ ਕਬਜ਼ੇ ਵਿੱਚ ਲੈ ਲਈ ਗਈ ਹੈ। ਉਨ੍ਹਾਂ ਕਿਹਾ ਸਾਰੀ ਵਾਰਦਾਤ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਚੋਰਾਂ ਨੂੰ ਕਾਬੂ ਕੀਤਾ ਜਾਵੇਗਾ।