ਪਠਾਨਕੋਟ: ਨਗਰ ਨਿਗਮ ਨੇ ਆਰਮੀ ਦੇ ਪ੍ਰਤੀਬੰਧਿਤ ਖ਼ੇਤਰ 'ਚ ਤਿਆਰ ਕੀਤੀਆਂ ਜਾ ਰਹੀਆਂ ਨਜ਼ਾਇਜ ਇਮਾਰਤਾਂ ਉੱਤੇ ਵੱਡੀ ਕਾਰਵਾਈ ਕੀਤੀ ਹੈ। ਨਗਰ ਨਿਗਮ ਵੱਲੋਂ ਸ਼ਹਿਰ ਦੇ ਆਰਮੀ ਇਲਾਕੇ ਦੇ ਐਮੂਨੇਸ਼ਨ ਡੀਪੂ ਨੇੜੇ ਇੱਕ ਕਿੱਲੋਮੀਟਰ ਦਾਇਰੇ 'ਚ ਬਣ ਰਹੀਆਂ ਇਮਾਰਤਾਂ ਨੂੰ ਸੀਲ ਕਰ ਦਿੱਤਾ ਹੈ।
ਇਹ ਕਾਰਵਾਈ ਕੁਝ ਸਾਲ ਪਹਿਲਾਂ ਪਠਾਨਕੋਟ ਦੇ ਐਮੂਨੇਸ਼ਨ ਡਿਪੂ 'ਚ ਹੋ ਚੁੱਕੇ ਧਮਾਕੇ ਅਤੇ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਕੀਤੀ ਗਈ ਹੈ। ਫੌਜ ਨੇ ਡਿਪੂ ਦੇ ਨੇੜੇ ਇੱਕ ਕਿੱਲੋਮੀਟਰ ਦਾਇਰੇ ਨੂੰ ਪ੍ਰਤੀਬੰਧਿਤ ਖ਼ੇਤਰ ਐਲਾਨ ਕੀਤਾ ਸੀ। ਇਸ ਪ੍ਰਤੀਬੰਧਿਤ ਖ਼ੇਤਰ ਵਿੱਚ ਕਿਸੇ ਤਰ੍ਹਾਂ ਦੀ ਇਮਾਰਤ ਉਸਾਰੀ ਦੀ ਆਗਿਆ ਨਹੀਂ ਹੈ, ਪਰ ਫਿਰ ਵੀ ਕੁੱਝ ਲੋਕ ਆਪਣੇ ਨਿੱਜੀ ਫਾਇਦੇ ਲਈ ਆਪਣੀ ਜਾਨ ਜੋਖ਼ਿਮ 'ਚ ਪਾ ਕੇ ਪ੍ਰਤੀਬੰਧਿਤ ਖ਼ੇਤਰ 'ਚ ਇਮਾਰਤਾਂ ਦੀ ਉਸਾਰੀ ਕਰ ਰਹੇ ਹਨ।