ਪਠਾਨਕੋਟ 'ਚ ਪੰਪ ਆਪਰੇਟਰਾਂ ਨੇ ਕੀਤੀ ਭੁੱਖ ਹੜ੍ਹਤਾਲ - Amit vij
ਪਠਾਨਕੋਟ : ਪੰਪ ਆਪਰੇਟਰਾਂ ਨੇ ਕੀਤੀ ਭੁੱਖ ਹੜ੍ਹਤਾਲ ਕਿਉਂਕਿ ਨਹੀਂ ਮਿਲੀ ਉਹਨਾਂ ਨੂੰ 10 ਮਹੀਨੇ ਤੋਂ ਤਨਖ਼ਾਹ ।
ਅੱਜ ਦੇਸ਼ 'ਚ ਮਹਿੰਗਾਈ ਵੱਧਦੀ ਹੀ ਜਾ ਰਹੀ ਹੈ , ਦੂਜੇ ਪਾਸੇ ਮੁਲਾਜ਼ਮਾਂ ਦੀ ਤਨਖ਼ਾਹ ਵੱਧਣੀ ਤਾਂ ਦੂਰ ਦੀ ਗੱਲ ਸਗੋਂ ਮਿਲ ਹੀ ਨਹੀਂ ਰਹੀ ਮਾਮਲਾ ਸਾਹਮਣੇ ਆਇਆ ਹੈ ਪਠਾਨਕੋਟ ਦਾ ਜਿੱਥੇ ਪੰਪ ਆਪਰੇਟਰਾਂ ਨੇ ਭੁੱਖ ਹੜ੍ਹਤਾਲ ਕਰ ਦਿੱਤੀ ਹੈ ਜਿਸ ਦਾ ਕਾਰਨ ਹੈ ਕਿ ਨਗਰ ਨਿਗਮ ਪਠਾਨਕੋਟ ਨੇ 10 ਮਹੀਨੇ ਤੋਂ ਇਨ੍ਹਾਂ ਨੂੰ ਤਨਖ਼ਾਹ ਨਹੀਂ ਦਿੱਤੀ । ਮੁਲਾਜ਼ਮਾਂ ਨੇ ਮੀਡਿਆ ਦੇ ਨਾਲ ਗੱਲਬਾਤ ਦੌਰਾਨ ਇਹ ਕਿਹਾ ਕੇ ਉਹ ਸਾਰੇ ਪਠਾਨਕੋਟ ਦੇ ਐਮਐੱਲਏ ਅਮਿਤ ਵਿੱਜ ਕੋਲ ਗਏ ਸੀ ਆਪਣੀ ਸ਼ਿਕਾਇਤ ਉਨ੍ਹਾਂ ਨੂੰ ਦੱਸਣ , ਪਰ ਉਨ੍ਹਾਂ ਨੇ ਇਹ ਕਿਹਾ ਤੋਹਾਨੂੰ ਸਾਰਿਆਂ ਨੂੰ ਰੱਖਿਆ ਕਿਸ ਨੇ ਹੈ ? ਇਸ ਗੱਲ ਨੂੰ ਲੈ ਕਿ ਮੁਲਾਜ਼ਮਾਂ ਦੇ ਵਿੱਚ ਰੋਸ਼ ਪਾਇਆ ਗਿਆ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਪੂਰੀ ਤਨਖ਼ਾਹ ਨਹੀਂ ਮਿਲਦੀ ਉਦੋਂ ਤੱਕ ਉਹ ਆਪਣਾ ਸੰਘਰਸ਼ ਜ਼ਾਰੀ ਰੱਖਣਗੇ , ਲੋੜ ਪੈਣ ਤੇ ਐਮਐੱਲਏ ਦੀ ਕੋਠੀ ਅੱਗੇ ਵੀ ਧਰਨਾ ਦੇਣਗੇ। ਦੂਜੇ ਪਾਸੇ ਜਦੋਂ ਐਮਐੱਲਏ ਅਮਿਤ ਵਿੱਜ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਉਹ ਇਸ ਮਾਮਲੇ ਸੰਬੰਧੀ ਡਿਪਟੀ ਕਮਿਸ਼ਨਰ ਅਤੇ ਹੋਰ ਸੀਨੀਅਰ ਅਧਿਕਾਰੀਆਂ ਦੇ ਨਾਲ ਮੀਟੀਂਗ ਕਰਕੇ ਜ਼ਰੂਰ ਸੁਲਜਾਉਣਗੇ ਅਤੇ ਮੁਲਾਜ਼ਮਾਂ ਦਾ ਬਣਦਾ ਹੱਕ ਉਨ੍ਹਾਂ ਨੂੰ ਜ਼ਰੂਰ ਦਵਾਉਣਗੇ ।