ਪੰਜਾਬ

punjab

ETV Bharat / state

ਪੈਟਰੋਲ ਨੇ ਪੰਜਾਬ 'ਚ ਵੀ ਲਾਇਆ ਸੈਕੜਾ - ਪਠਾਨਕੋਟ

ਪਠਾਨਕੋਟ ਦੇ ਵਿਚ ਪੈਟਰੋਲ ਨੇ ਜਿਥੇ ਲਿਟਰ ਪਿੱਛੇ ਸੈਕੜਾ ਮਾਰ ਦਿੱਤਾ ਉਥੇ ਦੂਜੇ ਪਾਸੇ ਡੀਜ਼ਲ ਵੀ ਸੈਕੜਾ ਬਣਾਉਣ ਲਈ ਕੁਝ ਹੀ ਕਦਮਾਂ ਦੀ ਦੂਰੀ 'ਤੇ ਹੈ। ਪੈਟਰੋਲ ਦੀ ਕੀਮਤ ਸੌ ਰੁਪਏ 20 ਪੈਸੇ ਪ੍ਰਤੀ ਲਿਟਲ ਅਤੇ ਡੀਜ਼ਲ ਦੀ ਕੀਮਤ ਇਕੱਨਵੇ ਰੁਪਏ ਸੱਠ ਪੈਸੇ ਹੋਣ ਨਾਲ ਜਨਤਾ ਤ੍ਰਾਹ ਤ੍ਰਾਹ ਕਰ ਰਹੀ ਹੈ।

ਪੈਟਰੋਲ ਨੇ ਬਣਾਇਆ ਸੈਕੜਾ
ਪੈਟਰੋਲ ਨੇ ਬਣਾਇਆ ਸੈਕੜਾ

By

Published : Jun 26, 2021, 6:15 PM IST

ਪਠਾਨਕੋਟ : ਪਠਾਨਕੋਟ ਦੇ ਵਿਚ ਪੈਟਰੋਲ ਨੇ ਜਿਥੇ ਲਿਟਰ ਪਿੱਛੇ ਸੈਕੜਾ ਮਾਰ ਦਿੱਤਾ ਉਥੇ ਦੂਜੇ ਪਾਸੇ ਡੀਜ਼ਲ ਵੀ ਸੈਕੜਾ ਬਣਾਉਣ ਲਈ ਕੁਝ ਹੀ ਕਦਮਾਂ ਦੀ ਦੂਰੀ 'ਤੇ ਹੈ। ਪੈਟਰੋਲ ਦੀ ਕੀਮਤ ਸੌ ਰੁਪਏ 20 ਪੈਸੇ ਪ੍ਰਤੀ ਲਿਟਲ ਅਤੇ ਡੀਜ਼ਲ ਦੀ ਕੀਮਤ ਇਕੱਨਵੇ ਰੁਪਏ ਸੱਠ ਪੈਸੇ ਹੋਣ ਨਾਲ ਜਨਤਾ ਤ੍ਰਾਹ ਤ੍ਰਾਹ ਕਰ ਰਹੀ ਹੈ।

ਭਾਜਪਾ ਵੱਲੋਂ ਕੇਂਦਰ ਦੇ ਵਿੱਚ ਆਪਣੀ ਸਰਕਾਰ ਬਣਾਉਣ ਦੇ ਲਈ ਇਕ ਨਾਅਰਾ ਦਿੱਤਾ ਗਿਆ ਸੀ ਕਿ ਦੇਸ਼ ਦੇ ਚੰਗੇ ਦਿਨ ਆਉਣਗੇ ਪਰ ਉਹ ਚੰਗੇ ਦਿਨ ਕਿੱਦਾਂ ਦੇ ਹੋਣਗੇ ਇਸ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਗਿਆ ਸੀ ਜਿਸ ਦਾ ਦੇਸ਼ ਦੀ ਜਨਤਾ ਨੂੰ ਅੱਜ ਪਤਾ ਚੱਲ ਗਿਆ ਹੈ। ਅੱਜ ਦੇਸ਼ ਦੇ ਵਿਚ ਕਈ ਜਗ੍ਹਾ ਤੇ ਪੈਟਰੋਲ ਦੀਆਂ ਕੀਮਤਾਂ ਸੌ ਰੁਪਏ ਤੋਂ ਉੱਪਰ ਜਾ ਚੁੱਕੀਆਂ ਹਨ।

ਪੈਟਰੋਲ ਨੇ ਬਣਾਇਆ ਸੈਕੜਾ

ਪੈਟਰੋਲ ਦੀ ਕੀਮਤ ਸੌ ਰੁਪਏ ਵੀਹ ਪੈਸੇ ਦਰਜ ਕੀਤੀ ਗਈ ਜਦਕਿ ਡੀਜ਼ਲ ਇਕੱਨਵੇ ਰੁਪਏ ਸੱਠ ਪੈਸੇ ਪ੍ਰਤੀ ਲਿਟਰ

ਜੇਕਰ ਗੱਲ ਪਠਾਨਕੋਟ ਦੀ ਕਰੀਏ ਤਾਂ ਪਠਾਨਕੋਟ ਦੇ ਵਿੱਚ ਅੱਜ ਪੈਟਰੋਲ ਦੀ ਕੀਮਤ ਸੌ ਰੁਪਏ ਵੀਹ ਪੈਸੇ ਦਰਜ ਕੀਤੀ ਗਈ ਜਦਕਿ ਡੀਜ਼ਲ ਇਕੱਨਵੇ ਰੁਪਏ ਸੱਠ ਪੈਸੇ ਪ੍ਰਤੀ ਲਿਟਰ ਹੋ ਚੁੱਕੀ ਹੈ ਇਸ ਦੇ ਵਿੱਚ ਆਮ ਜਨਤਾ ਤ੍ਰਾਹ ਤ੍ਰਾਹ ਕਰ ਰਹੀ ਹੈ ਅਤੇ ਫੀਲਡ ਦੇ ਵਿੱਚ ਕੰਮ ਕਰਨ ਵਾਲੇ ਨੌਜਵਾਨ ਜਿਨ੍ਹਾਂ ਦੀ ਤਨਖਾਹ ਸਿਰਫ਼ ਸੱਤ ਤੋਂ ਅੱਠ ਹਜ਼ਾਰ ਰੁਪਈਆ ਹੈ ਉਹ ਕੰਮ ਕਰਨਗੇ ਜਾਂ ਤੇਲ ਦੇ ਪੈਸੇ ਪੂਰੇ ਕਰਨਗੇ ਜਿਸ ਨੂੰ ਲੈ ਕੇ ਉਨ੍ਹਾਂ ਨੂੰ ਚਿੰਤਾ ਸਤਾਉਣ ਲੱਗ ਪਈ ਹੈ।

ਇਸ ਬਾਰੇ ਜਦੋਂ ਨੌਜਵਾਨ ਦੇ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਅੱਜ ਪੈਟਰੋਲ ਦੀ ਕੀਮਤ ਸੌ ਰੁਪਏ ਤੋਂ ਜ਼ਿਆਦਾ ਹੋ ਚੁੱਕੀ ਹੈ ਅਤੇ ਉਨ੍ਹਾਂ ਦੀ ਤਨਖਾਹ ਪਹਿਲੇ ਜਿੰਨੀ ਹੀ ਹੈ ਜਿਸ ਦੇ ਕਾਰਨ ਉਨ੍ਹਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ ਕੇਂਦਰ ਸਰਕਾਰ ਵੱਲੋਂ ਨਾਅਰੇ ਤਾਂ ਵੱਡੇ ਵੱਡੇ ਦਿੱਤੇ ਜਾਂਦੇ ਹਨ ਪਰ ਉਨ੍ਹਾਂ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਜਾ ਰਿਹਾ ਹੈ ਜਿਸ ਦੇ ਕਾਰਨ ਆਮ ਲੋਕ ਪਿਸ ਰਹੇ ਹਨ।

ABOUT THE AUTHOR

...view details