ਪੰਜਾਬ

punjab

ETV Bharat / state

ਕਿਵੇਂ ਹੋਈ 11 ਦਿਨ ਦੀ ਬੱਚੀ ਦੀ ਦਰਦਨਾਕ ਮੌਤ, ਕੌਣ ਹੈ ਮੌਤ ਦਾ ਜ਼ਿੰਮੇਵਾਰ ?

ਪਠਾਨਕੋਟ ਹਸਪਤਾਲ ਦੇ ਵਿੱਚ 11 ਦਿਨ ਦੀ ਬੱਚੀ ਨੂੰ ਬਾਹਰ ਘੁਮਾਉਣ ਨਿਕਲੇ ਪਿਤਾ ਦੀ ਅਣਪਛਾਤੇ ਲੋਕਾਂ ਦੇ ਵੱਲੋਂ ਬੁਰੀ ਤਰ੍ਹਾਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ। ਇਸ ਹਾਦਸੇ ਦੇ ਵਿੱਚ ਬੱਚੀ ਦੀ ਮੌਤ ਹੋ ਗਈ ਹੈ।

ਕਿਵੇਂ ਹੋਈ 11 ਦਿਨ ਦੀ ਬੱਚੀ ਦੀ ਦਰਦਨਾਕ ਮੌਤ
ਕਿਵੇਂ ਹੋਈ 11 ਦਿਨ ਦੀ ਬੱਚੀ ਦੀ ਦਰਦਨਾਕ ਮੌਤ

By

Published : Jul 22, 2021, 7:53 AM IST

ਪਠਾਨਕੋਟ: ਜ਼ਿਲ੍ਹੇ ਦੇ ਸਰਕਾਰੀ ਹਸਪਤਾਲ ਦੇ ਵਿੱਚ ਇੱਕ ਦਰਦਨਾਕ ਮਾਮਲਾ ਸਾਹਮਣੇ ਆਇਆ ਜਿਸ ਦੇ ਵਿਚ ਇਕ ਪਿਤਾ ਆਪਣੀ ਗਿਆਰਾਂ ਦਿਨ ਦੀ ਬੱਚੀ ਨੂੰ ਹਾਸਪਤਾਲ ਦੇ ਬਾਹਰ ਘੁਮਾ ਰਿਹਾ ਸੀ ਤਾਂ ਅਚਾਨਕ ਹਸਪਤਾਲ ਦੇ ਵਿੱਚ ਆਏ 3 ਅਣਪਛਾਤੇ ਹਮਲਾਵਰਾਂ ਨੇ ਉਸ ਉੱਪਰ ਹਮਲਾ ਕਰ ਦਿੱਤਾ ਤੇ ਉਸ ਦੀ ਬੁਰ੍ਹੀ ਤਰ੍ਹਾਂ ਕੁੱਟਮਾਰ ਕੀਤੀ। ਇਸ ਕੀਤੀ ਕੁੱਟਮਾਰ ਦੌਰਾਨ ਸ਼ਖ਼ਸ ਦੇ ਹੱਥਾਂ ਵਿੱਚ ਫੜ੍ਹੀ 11 ਦਿਨ੍ਹਾਂ ਬੱਚੀ ਹੱਥ ਵਿੱਚੋਂ ਛੁੱਟ ਕੇ ਥੱਲੇ ਡਿੱਗ ਗਈ ਤੇ ਇਸ ਹਾਦਸੇ ਦੇ ਦੌਰਾਨ ਉਸ ਬੱਚੀ ਦੀ ਮੌਤ ਹੋ ਗਈ।

ਕਿਵੇਂ ਹੋਈ 11 ਦਿਨ ਦੀ ਬੱਚੀ ਦੀ ਦਰਦਨਾਕ ਮੌਤ

ਪੀੜਤ ਸ਼ਖ਼ਸ ਨੇ ਦੱਸਿਆ ਕਿ ਉਨ੍ਹਾਂ ਹਮਲਾਵਰਾਂ ਦੇ ਵੱਲੋਂ ਉਸਨੂੰ ਪੂਰੀ ਤਰ੍ਹਾਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਪੀੜਤ ਸ਼ਖ਼ਸ ਵੱਲੋਂ ਪੁਲਿਸ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ। ਅਣਪਛਾਤੇ ਲੋਕਾਂ ਨੇ ਇਸ ਪੀੜਤ ਨੂੰ ਵੀ ਬਹੁਤ ਜ਼ਿਆਦਾ ਮਾਰਿਆ ਅਤੇ ਬੇਸੁੱਧ ਕਰਕੇ ਸੁੱਟ ਕੇ ਉਸਦੇ ਜੇਬ ਵਿੱਚ ਪੈਸੇ ਅਤੇ ਗਲੇ ਦੀ ਚੇਨ ਖੋਹ ਕੇ ਫ਼ਰਾਰ ਹੋ ਗਏ ਜਿਸ ਤੋਂ ਬਾਅਦ ਪੀੜਤ ਨੇ ਇਸ ਪੂਰੇ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ।

ਪੁਲਿਸ ਨੇ ਪੀੜਤ ਦੇ ਬਿਆਨਾਂ ਦੇ ਆਧਾਰ ‘ਤੇ ਤਿੰਨ ਅਣਪਛਾਤੇ ਲੋਕਾਂ ਦੇ ਉਪਰ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰ ਦੀ ਗੱਲ ਕਹੀ ਗਈ ਹੈ।

ਇਹ ਵੀ ਪੜ੍ਹੋ: ਲਵਪ੍ਰੀਤ ਦੇ ਪਰਿਵਾਰ ਤੇ ਪਿੰਡ ਵਾਸੀਆਂ ਨੇ ਇਨਸਾਫ਼ ਲਈ ਸੰਘਰਸ਼ ਦੀ ਦਿੱਤੀ ਚੇਤਾਵਨੀ

ABOUT THE AUTHOR

...view details