ਪਠਾਨਕੋਟ: ਜਿੱਥੇ ਇੱਕ ਪਾਸੇ ਕੋਰੋਨਾ ਵਾਇਰਸ ਨੂੰ ਲੈ ਕੇ ਦੇਸ਼ ਭਰ 'ਚ ਦਹਿਸ਼ਤ ਦਾ ਮਹੌਲ ਹੈ। ਉੱਥੇ ਇਸ ਦਾ ਅਸਰ ਹੋਲੀ ਦੇ ਤਿਉਹਾਰ 'ਤੇ ਵੀ ਦਿਖ ਰਿਹਾ ਹੈ। ਜ਼ਿਲ੍ਹਾ ਪਠਾਨਕੋਟ 'ਚ ਅੱਜ ਹੋਲੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਪਰ ਸ਼ਹਿਰ ਵਾਸੀਆਂ ਨੇ ਇਹ ਹੋਲੀ ਰੰਗਾਂ ਨਾਲ ਨਹੀਂ ਸਗੋਂ ਫੁੱਲਾਂ ਅਤੇ ਹਲਦੀ ਨਾਲ ਖੇਡੀ ਹੈ।
ਵਪਾਰ ਮੰਡਲ ਦੇ ਲੋਕਾਂ ਦਾ ਕਹਿਣਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਅਪੀਲ ਕੀਤੀ ਗਈ ਸੀ ਕਿ ਇਸ ਵਾਰ ਰੰਗਾਂ ਦੀ ਹੋਲੀ ਨਾ ਮਨਾਉਂਦੇ ਹੋਏ ਫੁੱਲਾਂ ਦੇ ਹੋਲੀ ਮਨਾਈ ਜਾਵੇ ਜਿਸ ਤੋਂ ਬਾਅਦ ਵਪਾਰ ਮੰਡਲ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਸਾਲ ਫੁੱਲਾਂ ਦੀ ਹੋਲੀ ਮਨਾਈ ਜਾਵੇ।