ਪਠਾਨਕੋਟ: 1971 ਦੇ ਭਾਰਤ-ਪਾਕਿਸਤਾਨ ਯੁੱਧ 'ਚ ਭਾਰਤੀ ਸੈਨਾ ਦੇ 23 ਪੰਜਾਬ ਰੈਜੀਮੈਂਟ ਦੇ ਸਾਬਕਾ ਫ਼ੌਜੀ ਪਠਾਨਕੋਟ 'ਚ ਇਕੱਠੇ ਹੋਏ ਅਤੇ ਅਤੇ 1971 ਦੇ ਯੁੱਧ ਨੂੰ ਯਾਦ ਕੀਤਾ। ਚਾਰ ਰਾਜਾਂ ਪੰਜਾਬ, ਹਰਿਆਣਾ, ਹਿਮਾਚਲ ਅਤੇ ਜੰਮੂ ਕਸ਼ਮੀਰ 'ਚੋਂ ਆਏ ਜਵਾਨਾਂ ਨੇ ਜਿੱਥੇ ਇਸ ਯੁੱਧ ਅਤੇ ਯੁੱਧ 'ਚ ਪ੍ਰਾਪਤ ਹੋਈ ਜਿੱਤ ਨੂੰ ਯਾਦ ਕੀਤਾ ਉੱਥੇ ਹੀ ਇਸ ਯੁੱਧ ਨਾਲ ਸੰਬੰਧਤ ਕਈ ਤਜਰਬੇ ਵੀ ਸਾਂਝੇ ਕੀਤੇ।
1971 ਦੇ ਭਾਰਤ-ਪਾਕਿਸਤਾਨ ਜੰਗ ਜ਼ਿਕਰਯੋਗ ਹੈ ਕਿ 1971 ਭਾਰਤ ਪਾਕਿ ਯੁੱਧ 'ਚ ਲੋਂਗੇਵਾਲ ਪੋਸਟ 'ਤੇ ਤੈਨਾਲ 23 ਪੰਜਾਬ ਰੈਜੀਮੈਂਟ ਦੇ 120 ਜਵਾਨਾਂ ਨੇ ਪਾਕਿਸਤਾਨ ਦੇ 2000 ਸਿਪਾਹੀਆਂ ਨੂੰ ਮੈਦਾਨ ਛੱਡਣ ਲਈ ਮਜਬੂਰ ਕੀਤਾ ਸੀ ਅਤੇ ਲੋਂਗੇਵਾਲ ਪੋਸਟ 'ਤੇ ਜਿੱਤ ਹਾਸਲ ਕੀਤੀ ਸੀ। ਇਸੇ ਜਿੱਤ ਦੇ ਜਸ਼ਨਾਂ ਨੂੰ ਪਠਾਨਕੇਟ ਦੇ ਸਮਾਗਮ 'ਚ ਜਿੱਥੇ ਜਵਾਨਾਂ ਨੇ ਯਾਦ ਕੀਤਾ ਉੱਥੇ ਹੀ ਸ਼ਹੀਦ ਜਵਾਨਾਂ ਦੇ ਪਰਵਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਹ ਵੀ ਪੜ੍ਹ- ਡਾ. ਮਨਮੋਹਨ ਸਿੰਘ ਦੇ ਬਿਆਨ ਮਗਰੋਂ ਮਜੀਠੀਆ ਦਾ ਕਾਂਗਰਸ 'ਤੇ ਵਾਰ
ਦੱਸਣਯੋਗ ਹੈ ਕਿ ਇਨ੍ਹਾਂ 120 ਜਵਾਨਾਂ ਦੀ ਬਹਾਦਰੀ ਨੂੰ ਪੂਰੇ ਦੇਸ਼ 'ਚ ਮਿਸਾਲ ਵੱਜੋਂ ਯਾਦ ਕੀਤਾ ਜਾਂਦਾ ਹੈ ਅਤੇ ਇਨ੍ਹਾਂ ਦੀ ਬਹਾਦਰੀ ਦੀ ਗਾਥਾ ਨੂੰ ਯਾਦ ਰੱਖਣ ਲਈ ਨਿਰਦੇਸ਼ਕ ਜੇ ਪੀ ਦੱਤਾ ਨੇ ਬਾਰਡਰ ਫ਼ਿਲਮ ਵੀ ਬਣਾਈ ਸੀ। ਸਮਾਰੋਹ 'ਚ ਇਕੱਠੇ ਹੋਏ ਜਵਾਨਾਂ ਨੇ ਜਿੱਤ ਨੂੰ ਯਾਦ ਕਰਦਿਆਂ ਭੰਗੜੇ ਪਾਏ ਅਤੇ ਆਪਣੇ ਵਿਛੜ ਗਏ ਸਾਥੀਆਂ ਨੂੰ ਵੀ ਯਾਦ ਕੀਤਾ।
ਇਸ ਤਰ੍ਹਾਂ ਦੇਸ ਦੀ ਸੇਵਾ ਅਤੇ ਸਰਹੱਦ 'ਤੇ ਖੜ੍ਹੇ ਸੈਨਿਕਾਂ ਅਤੇ ਜਵਾਨਾਂ ਕਾਰਨ ਹੀ ਅਸੀਂ ਖ਼ੁਦ ਨੂੰ ਦੇਸ਼ ਅੰਦਰ ਸੁਰੱਖਿਅਤ ਮਹਿਸੂਸ ਕਰਦੇ ਹਾਂ। 48ਸਾਲਾਂ ਪਹਿਲਾਂ ਭਾਰਤੀ ਸੈਨਾ ਦੇ 23 ਪੰਜਾਬ ਰੈਜੀਮੈਂਟ ਦੇ 120 ਜਵਾਨਾਂ ਵੱਲੋਂ ਸਥਾਪਿਤ ਕੀਤਾ ਗਿਆ ਕੀਰਤੀਮਾਨ ਜਿੱਥੇ ਇਤਿਹਾਸ ਦੇ ਪੰਨਿਆਂ 'ਚ ਦਰਜ ਹੈ ਉੱਥੇ ਹੀ ਇਨ੍ਹਾਂ ਦੀ ਬਹਾਦਰੀ ਦੀ ਗਾਥਾ ਨੂੰ ਆਉਣ ਵਾਲੇ ਸਮਿਆਂ 'ਚ ਵੀ ਮਿਸਾਲ ਵੱਜੋਂ ਯਾਦ ਕੀਤਾ ਜਾਂਦਾ ਰਹੇਗਾ।