ਪਠਾਨਕੋਟ:ਰਣਜੀਤ ਸਾਗਰ ਡੈਮ (Ranjit sagar dam) ਦੀ ਝੀਲ ’ਚ ਇੱਕ ਮਹੀਨੇ ਪਹਿਲਾਂ ਫੌਜ ਦਾ ਇੱਕ ਹੈਲੀਕਾਪਟਰ ਕ੍ਰੈਸ਼ (Helicopter crash)ਹੋ ਕੇ ਡਿੱਗ ਗਿਆ ਸੀ। ਇੱਕ ਮਹੀਨੇ ਦੀ ਕੜੀ ਮਸ਼ਕਤ ਤੋਂ ਬਾਅਦ ਅੱਜ ਫੌਜ ਦੇ ਹੈਲੀਕਾਪਟਰ ਦਾ ਮਲਬਾ ਬਰਾਮਦ (Helicopter wreckage recovered) ਕਰ ਲਿਆ ਗਿਆ ਹੈ, ਪਰ ਅਜੇ ਤੱਕ ਦੂਜੇ ਪਾਇਲਟ ਦੀ ਭਾਲ ਜਾਰੀ ਹੈ।
ਦੱਸਣਯੋਗ ਹੈ ਕਿ 3 ਅਗਸਤ ਨੂੰ ਸਵੇਰੇ ਫੌਜ ਦਾ ਇੱਕ ਹੈਲੀਕਾਪਟਰ ਕ੍ਰੈਸ਼ ਹੋ ਕੇ ਰਣਜੀਤ ਸਾਗਰ ਡੈਮ ਦੀ ਝੀਲ 'ਚ ਡਿੱਗ ਗਿਆ ਸੀ। ਇਸ ਹੈਲੀਕਾਪਟਰ 'ਚ ਇੱਕ ਪਾਇਲਟ ਤੇ ਇੱਕ ਸਹਾਇਕ ਪਾਇਲਟ ਸਵਾਰ ਸਨ। ਹਾਦਸੇ ਦੀ ਸੂਚਨਾ ਮਿਲਦੇ ਹੀ ਭਾਰਤੀ ਹਵਾਈ ਫੌਜ ਵੱਲੋਂ ਸਪੈਸ਼ਲ ਗੋਤਾਖੋਰਾਂ ਦੀ ਟੀਮ ਬੁਲਵਾ ਕੇ ਰੈਸਕਿਊ ਆਪਰੇਸ਼ਨ (Rescue operation) ਚਲਾਇਆ ਗਿਆ। 16 ਅਗਸਤ ਨੂੰ ਜਹਾਜ ਦੇ ਪਾਇਲਟ ਕਰਨਲ ਅਭਿਜੀਤ ਸਿੰਘ ਬਾਠ ਦੀ ਲਾਸ਼ ਮਿਲੀ ਸੀ। ਕਰਨਲ ਅਭਿਜੀਤ ਸਿੰਘ ਬਾਠ ਅੰਮ੍ਰਿਤਸਰ ਦੇ ਵਸਨੀਕ ਸਨ।