ਪਠਾਨਕੋਟ: ਪਿਛਲੇ ਦੋ ਦਿਨ ਪਹਿਲਾਂ ਰਣਜੀਤ ਸਾਗਰ ਡੈਮ ਦੀ ਝੀਲ 'ਚ ਫੌਜ ਦਾ ਹੈਲੀਕਾਪਟਰ ਕ੍ਰੈਸ਼ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ 'ਚ ਹੈਲੀਕਾਪਟਰ ਦੇ ਪਾਇਲਟਾਂ ਦਾ ਹੁਣ ਤੱਕ ਪਤਾ ਨਹੀਂ ਲੱਗ ਸਕਿਆ ਹੈ। ਇਸ ਹਾਦਸੇ 'ਚ ਨੇਵੀ ਦੇ ਗੋਤਾਖੋਰਾਂ ਦੀ ਮਦਦ ਵੀ ਲਈ ਜਾ ਰਹੀ ਹੈ। ਰਣਜੀਤ ਸਾਗਰ ਝੀਲ ਦੀ ਗਹਿਰਾਈ ਦੋ ਸੌ ਮੀਟਰ ਤੋਂ ਜਿਆਦਾ ਹੋਣ ਕਾਰਨ ਗੋਤਾਖੋਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਦੱਸ ਦਈਏ ਕਿ ਹੈਲੀਕਾਪਟਰ ਕ੍ਰੈਸ਼ ਹੋਇਆ ਲੱਗਭਗ 75 ਘੰਟੇ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ। ਇਸ ਹਾਦਸੇ 'ਚ ਹੈਲੀਕਾਪਟਰ ਦਾ ਪਾਇਲਟ ਅਤੇ ਸਹਿ ਪਾਇਲਟ ਲਾਪਤਾ ਹੈ। ਇਸ ਹਾਦਸੇ 'ਚ ਦਿੱਲੀ ਤੋਂ ਸਪੈਸ਼ਲ ਟੀਮ ਦੇ ਨਾਲ ਨੇਵੀ ਦੀ ਜਵਾਨ ਵੀ ਭਾਲ 'ਚ ਲਗਾਤਾਰ ਲੱਗੇ ਹੋਏ ਹਨ। ਇਸ ਨੂੰ ਲੈਕੇ ਪਠਾਨਕੋਟ ਪ੍ਰਸ਼ਾਸਨ ਅਤੇ ਕਠੂਆਂ ਪ੍ਰਸ਼ਾਸਨ ਲਗਾਤਾਰ ਚੌਕਸੀ ਵਰਤ ਰਹੇ ਹਨ। ਜਿਸ ਦੇ ਚੱਲਦਿਆਂ ਹਾਦਸੇ ਤੋਂ ਕਰੀਬ ਇੱਕ ਕਿਲੋਮੀਟਰ ਤੱਕ ਦਾ ਖੇਤਰ ਸੀਲ ਕਰ ਦਿੱਤਾ ਗਿਆ ਹੈ।