ਪਠਾਨਕੋਟ: ਰਣਜੀਤ ਸਾਗਰ ਡੈਮ ਦੀ ਝੀਲ ਦੇ ’ਚ ਕਰੀਬ 5 ਦਿਨ ਪਹਿਲਾਂ ਵਾਪਰੇ ਹਾਦਸੇ ਜਿਸ ਵਿੱਚ ਸੈਨਾ ਦਾ ਇੱਕ ਹੈਲੀਕਾਪਟਰ ਕਰੈਸ਼ ਹੋ ਕੇ ਝੀਲ ਦੇ ਵਿੱਚ ਡਿੱਗ ਗਿਆ ਸੀ। ਜਿਸ ਤੋਂ ਬਾਅਦ ਲਗਾਤਾਰ ਸੈਨਾ ਵੱਲੋਂ ਰੈਸਕਿਊ ਆਪ੍ਰੇਸ਼ਨ ਚਲਾਏ ਜਾ ਰਹੇ ਹਨ, ਜਿਸ ਦੇ ਵਿੱਚ ਸੈਨਾ ਵੱਲੋਂ ਸਪੈਸ਼ਲ ਗੋਤਾਖੋਰ ਟੀਮ ਵੀ ਬੁਲਾਈ ਗਈ ਹੈ ਅਤੇ ਨੇਵੀ ਏਅਰਫੋਰਸ ਹਰ ਇੱਕ ਦੀ ਸਹਾਇਤਾ ਲਈ ਜਾ ਰਹੀ ਹਾਂ ਤਾਂਕਿ ਹੈਲੀਕਾਪਟਰ ਨੂੰ ਜਲਦ ਲੱਭ ਲਿਆ ਜਾਵੇ। ਉਥੇ ਹੀ ਪਾਇਲਟ ਅਤੇ ਸਹਾਇਕ ਪਾਇਲਟ ਦੀ ਭਾਲ ਵੀ ਕੀਤੀ ਜਾ ਰਹੀ ਹੈ।
ਇਹ ਵੀ ਪੜੋ: ਨੰਗੇ ਹੋ ਕੇ ਮਨਾਈ ਜਨਮ ਦਿਨ ਦੀ ਪਾਰਟੀ, ਰੋਕਣ ’ਤੇ ਇਹ ਕੀਤਾ ਹਾਲ
ਦੱਸ ਦਈਏ ਕਿ ਕਈ ਦਿਨ ਬੀਤ ਜਾਣ ਤੋਂ ਬਾਅਦ ਲਗਾਤਾਰ ਰੈਸਕਿਊ ਚੱਲ ਰਿਹਾ ਹੈ, ਪਰ ਅਜੇ ਤਕ ਪਾਇਲਟ ਅਤੇ ਸਹਾਇਕ ਪਾਇਲਟ ਦਾ ਕੋਈ ਪਤਾ ਨਹੀਂ ਚੱਲਿਆ। ਸੂਤਰਾਂ ਦੀ ਮਨੀਏ ਤਾਂ ਇਸਦੇ ਪਿੱਛੇ ਕਾਰਨ ਦੱਸਿਆ ਜਾ ਰਿਹਾ ਹੈ ਕਿ ਰਣਜੀਤ ਸਾਗਰ ਡੈਮ ਦੀ ਝੀਲ ਦੀ ਗਹਿਰਾਈ ਦੇ ਵਿੱਚ ਕਾਫੀ ਸਿਲਟ ਹੋਣ ਕਾਰਨ ਗੋਤਾਖੋਰਾਂ ਨੂੰ ਵੀ ਖਾਸੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੈਨਾ ਵੱਲੋਂ ਚੇਨੱਈ ਤੋਂ ਸਪੈਸ਼ਲ ਗੋਤਾਖੋਰਾਂ ਦੇ ਨਾਲ ਪਾਣੀ ਦੇ ਵਿੱਚ ਇਸਤੇਮਾਲ ਹੋਣ ਵਾਲੀ ਹਰ ਇੱਕ ਚੀਜ਼ ਦੀ ਮਦਦ ਲਈ ਜਾ ਰਹੀ ਹੈ। ਜਿਸਦੇ ਨਾਲ ਕ੍ਰੈਸ਼ ਹੋਏ ਹੈਲੀਕਾਪਟਰ ਪਾਇਲਟ ਅਤੇ 2 ਪਾਇਲਟ ਦਾ ਪਤਾ ਚੱਲ ਸਕੇ ਫਿਲਹਾਲ ਹਰ ਇੱਕ ਦੇ ਹੱਥ ਖਾਲੀ ਦੱਸੇ ਜਾ ਰਹੇ ਹਨ।
ਇਹ ਵੀ ਪੜੋ: ਦੇਖਦੇ ਹੀ ਦੇਖਦੇ ਕਾਰ ਬਣੀ ਅੱਗ ਦਾ ਗੋਲਾ, ਦੇਖੋ ਵੀਡੀਓ