ਪੰਜਾਬ

punjab

ETV Bharat / state

ਪਠਾਨਕੋਟ ‘ਚ ਗ੍ਰੇਨੇਡ ਧਮਾਕਾ, ਆਰਮੀ ਗੇਟ ’ਤੇ ਸੁੱਟਿਆ ਬੰਬ - ਮੋਟਰਸਾਈਕਲ ਸਵਾਰਾਂ

ਪਠਾਨਕੋਟ ਦੇ ਧੀਰਾ ਪੁਲ ਨੇੜੇ ਆਰਮੀ ਦੇ ਤ੍ਰਿਵੇਣੀ ਗੇਟ (Triveni Gate) 'ਤੇ ਗ੍ਰੇਨੇਡ ਧਮਾਕਾ (Grenade Blast) ਹੋਇਆ ਹੈ। ਐੱਸਐੱਸਪੀ ਪਠਾਨਕੋਟ (SSP Pathankot) ਨੇ ਦੱਸਿਆ ਕਿ ਇੱਕ ਮੋਟਰਸਾਈਕਲ ਸਵਾਰਾਂ (Motorcycle riders) ਨੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਹੈ ਜਿਸ ਦੀ ਜਾਂਚ ਚੱਲ ਰਹੀ ਹੈ।

ਪਠਾਨਕੋਟ ‘ਚ ਗ੍ਰੇਨੇਡ ਧਮਾਕਾ
ਪਠਾਨਕੋਟ ‘ਚ ਗ੍ਰੇਨੇਡ ਧਮਾਕਾ

By

Published : Nov 22, 2021, 6:28 AM IST

Updated : Nov 22, 2021, 11:00 AM IST

ਪਠਾਨਕੋਟ: ਜ਼ਿਲ੍ਹੇ 'ਚ ਧੀਰਾ ਪੁਲ ਨੇੜੇ ਆਰਮੀ ਦੇ ਤ੍ਰਿਵੇਣੀ ਗੇਟ (Triveni Gate) 'ਤੇ ਗ੍ਰੇਨੇਡ ਧਮਾਕਾ (Grenade Blast) ਹੋਇਆ ਹੈ। ਜਾਣਕਾਰੀ ਅਨੁਸਾਰ ਬਾਈਕ ਸਵਾਰਾਂ (Motorcycle riders) ਵੱਲੋਂ ਆਰਮੀ ਦੇ ਗੇਟ 'ਤੇ ਗ੍ਰੇਨੇਡ ਸੁੱਟਿਆ ਗਿਆ ਹੈ। ਉਥੇ ਹੀ ਮੌਕੇ 'ਤੇ ਪਹੁੰਚੀ ਪੁਲਿਸ ਫੋਰਸ ਤੇ ਐੱਸਐੱਸਪੀ ਪਠਾਨਕੋਟ (SSP Pathankot) ਪਹੁੰਚੇ ਹੋਏ ਹਨ ਜੋ ਮਾਮਲੇ ਦੀ ਜਾਂਚ ਕਰ ਰਹੇ ਹਨ।

ਇਹ ਵੀ ਪੜੋ:ਲੰਬੀ ਹੇਕ ਦਾ ਰਿਕਾਰਡ ਬਣਾਉਣ ਵਾਲੇ ਗੁਰਮੀਤ ਬਾਵਾ ਦਾ ਇਹ ਸੀ ਆਖਿਰੀ ਸੰਦੇਸ਼

ਇਸ ਮੌਕੇ ਐਸਐਸਪੀ ਪਠਾਨਕੋਟ (SSP Pathankot) ਨੇ ਦੱਸਿਆ ਕਿ ਅਜੇ ਜਾਂਚ ਚੱਲ ਰਹੀ ਹੈ, ਉਹਨਾਂ ਨੇ ਕਿਹਾ ਕਿ ਅਸੀਂ ਸੀਸੀਟੀਵੀ ਫੁਟੇਜ਼ (CCTV footage) ਦੀ ਦੀ ਜਾਂਚ ਕਰ ਰਹੇ ਹਾਂ। ਉਹਨਾਂ ਨੇ ਦੱਸਿਆ ਕਿ ਇੱਕ ਮੋਟਰਸਾਈਕਲ ਸਵਾਰਾਂ (Motorcycle riders) ਨੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਹੈ ਜਿਸ ਦੀ ਜਾਂਚ ਚੱਲ ਰਹੀ ਹੈ।

ਇਹ ਵੀ ਪੜੋ:ਅੰਮ੍ਰਿਤਸਰ ਕੇਂਦਰੀ ਜੇਲ੍ਹ 'ਚ ਹਵਾਲਾਤੀ ਦੀ ਹੋਈ ਮੌਤ, ਪਰਿਵਾਰ ਨੇ ਕੀਤਾ ਹੰਗਾਮਾ

ਉਥੇ ਹੀ ਪਠਾਨਕੋਟ ਦੇ ਸਾਰੇ ਪੁਲਿਸ ਨਾਕਿਆਂ ਨੂੰ ਅਲਰਟ 'ਤੇ ਰੱਖਿਆ ਗਿਆ ਹੈ। ਦੱਸ ਦਈਏ ਕਿ ਪਠਾਨਕੋਟ ਜ਼ਿਲ੍ਹਾ ਭਾਰਤੀ ਫੌਜ ਦੇ ਸਭ ਤੋਂ ਮਹੱਤਵਪੂਰਨ ਠਿਕਾਣਿਆਂ ਵਿੱਚੋਂ ਇੱਕ ਹੈ।

ਪਠਾਨਕੋਟ ‘ਚ ਗ੍ਰੇਨੇਡ ਧਮਾਕਾ

5 ਸਾਲ ਪਹਿਲਾਂ ਪਠਾਨਕੋਟ ਏਅਰਬੇਸ 'ਤੇ ਹੋਇਆ ਸੀ ਅੱਤਵਾਦੀ ਹਮਲਾ

2 ਜਨਵਰੀ 2016 ਨੂੰ ਪਠਾਨਕੋਟ 'ਚ ਏਅਰਫੋਰਸ ਏਅਰਬੇਸ 'ਤੇ ਅੱਤਵਾਦੀ ਹਮਲਾ ਹੋਇਆ ਸੀ। ਇਸ 'ਚ 7 ਜਵਾਨ ਸ਼ਹੀਦ ਹੋ ਗਏ ਸਨ। ਸਾਰੇ ਅੱਤਵਾਦੀ ਭਾਰਤ-ਪਾਕਿਸਤਾਨ ਸਰਹੱਦ 'ਤੇ ਰਾਵੀ ਨਦੀ ਰਾਹੀਂ ਆਏ ਸਨ।

ਦੱਸ ਦਈਏ ਕਿ 2 ਜਨਵਰੀ, 2016 ਨੂੰ, ਭਾਰਤੀ ਫੌਜ ਦੀ ਵਰਦੀ ਪਹਿਨੇ ਬੰਦੂਕਧਾਰੀਆਂ ਦਾ ਇੱਕ ਸਮੂਹ ਰਾਵੀ ਨਦੀ ਦੇ ਰਸਤੇ ਭਾਰਤ-ਪਾਕਿਸਤਾਨ ਪੰਜਾਬ ਸਰਹੱਦ ਦੇ ਭਾਰਤੀ ਪਾਸੇ ਵੱਲ ਆਇਆ ਅਤੇ ਪਠਾਨਕੋਟ ਏਅਰ ਫੋਰਸ ਵੱਲ ਚਲੇ ਗਏ। ਇੱਥੇ ਕੁਝ ਵਾਹਨਾਂ 'ਤੇ ਕਬਜ਼ਾ ਕਰ ਲਿਆ। ਇਸ ਤੋਂ ਬਾਅਦ, ਇੱਕ ਕੰਧ ਨੂੰ ਪਾਰ ਕਰਦੇ ਹੋਏ, ਉਹ ਰਿਹਾਇਸ਼ੀ ਕੰਪਲੈਕਸ ਵੱਲ ਵਧੇ ਅਤੇ ਇੱਥੋਂ ਹੀ ਪਹਿਲੀ ਗੋਲਾਬਾਰੀ ਸ਼ੁਰੂ ਹੋਈ। ਉਸ ਹਮਲੇ ਵਿੱਚ ਚਾਰ ਹਮਲਾਵਰ ਮਾਰੇ ਗਏ ਅਤੇ 7 ਭਾਰਤੀ ਸੁਰੱਖਿਆ ਬਲ ਦੇ ਜਵਾਨ ਸ਼ਹੀਦ ਹੋ ਗਏ ਸਨ।

ਇਹ ਵੀ ਪੜੋ:ਕੈਪਟਨ ਅਮਰਿੰਦਰ ਸਿੰਘ ਪਟਿਆਲਾ ਤੋਂ ਲੜਨਗੇ ਚੋਣ!

Last Updated : Nov 22, 2021, 11:00 AM IST

ABOUT THE AUTHOR

...view details