ਪਠਾਨਕੋਟ: ਕੋਰੋਨਾ ਮਹਾਂਮਾਰੀ ਦੇ ਚੱਲਦੇ ਜਿੱਥੇ ਕਿ ਸਾਰੀ ਅਰਥਵਿਵਸਥਾ ਉਲਟ ਪੁਲਟ ਹੋ ਚੁੱਕੀ ਹੈ। ਉਥੇ ਹੀ ਜ਼ਿਆਦਾਤਰ ਕਾਰੋਬਾਰ ਠੱਪ ਹੋ ਚੁੱਕੇ ਹਨ। ਇਸ ਤੋਂ ਇਲਾਵਾ ਸਰਕਾਰੀ ਅਦਾਰਿਆਂ ਵਿੱਚ ਚੱਲ ਰਹੇ ਕੰਮ ਜਨਤਾ ਵੱਲੋਂ ਸਮੇਂ ਸਿਰ ਕਰਵਾਏ ਜਾਣੇ ਚਾਹੀਦੇ ਸਨ ਪਰ ਉਹ ਕੰਮ ਲੌਕਡਾਊਨ ਕਾਰਨ ਪੂਰੇ ਨਹੀਂ ਹੋ ਸਕੇ।
ਸਰਕਾਰ ਨੇ ਐਕਸਪਾਇਰ ਲਾਇਸੈਂਸ, ਆਰਸੀ ਤੇ ਪਰਮਿਟ ਦੇ ਰੀਨਿਊ ਦਾ ਸਮਾਂ ਵਧਾਇਆ
ਲੌਕਡਾਊਨ ਕਾਰਨ ਜੋ ਲੋਕ ਆਪਣਿਆਂ ਗੱਡੀਆਂ ਦੇ ਐਕਸਪਾਇਰ ਲਾਇਸੈਂਸ, ਆਰਸੀ ਅਤੇ ਪਰਮਿਟ ਨੂੰ ਰੀਨਿਊ ਨਹੀਂ ਕਰਵਾ ਸਕੇ ਹਨ। ਉਨ੍ਹਾਂ ਲਈ ਭਾਰਤ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਹੁਣ ਲੋਕ ਆਪਣੇ ਕਾਗਜ਼ ਪੱਤਰ 31 ਦਸੰਬਰ ਤੱਕ ਰੀਨਿਊ ਕਰਵਾ ਸਕਦੇ ਹਨ।
ਇਸ ਨੂੰ ਲੈ ਕੇ ਭਾਰਤ ਸਰਕਾਰ ਵੱਲੋਂ ਕਈ ਰਿਆਇਤਾਂ ਦੇਸ਼ ਦੀ ਜਨਤਾ ਨੂੰ ਦਿੱਤੀਆਂ ਗਈਆਂ ਹਨ। ਇਨ੍ਹਾਂ ਵਿੱਚੋਂ ਇੱਕ ਹੈ, ਜਿਨ੍ਹਾਂ ਲੋਕਾਂ ਦੀਆਂ ਗੱਡੀਆਂ ਦੇ ਲਾਇਸੈਂਸ, ਆਰਸੀ ਅਤੇ ਪਰਮਿਟ ਐਕਸਪਾਇਰ ਹੋ ਚੁੱਕੇ ਹਨ, ਉਸ ਨੂੰ ਭਾਰਤ ਸਰਕਾਰ ਨੇ ਸਤੰਬਰ ਤੱਕ ਰੀਨਿਊ ਕਰਵਾਉਣ ਦੀ ਛੋਟ ਦਿੱਤੀ ਸੀ। ਤਾਜ਼ਾ ਜਾਣਕਾਰੀ ਮੁਤਾਬਕ ਭਾਰਤ ਸਰਕਾਰ ਨੇ ਹੁਣ ਰੀਨਿਊ ਦਾ ਸਮਾਂ ਹੋਰ ਵਧਾ ਦਿੱਤਾ ਹੈ।
ਹੁਣ ਲੋਕ ਆਪਣੇ ਕਾਗਜ਼ ਪੱਤਰ 31 ਦਸੰਬਰ ਤੱਕ ਰੀਨਿਊ ਕਰਵਾ ਸਕਦੇ ਹਨ। ਭਾਰਤ ਸਰਕਾਰ ਦੇ ਇਸ ਫੈਸਲੇ ਨੇ ਦੇਸ਼ ਦੀ ਜਨਤਾ ਨੂੰ ਵੱਡੀ ਰਾਹਤ ਦਿੱਤੀ ਹੈ। RTO ਦਫ਼ਤਰ ਦੇ ਕਲਰਕ ਨੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ।