ਪਠਾਨਕੋਟ: ਚੰਗਾ ਕਲਾਕਾਰ, ਪੱਥਰ ਵਿੱਚੋਂ ਮੂਰਤੀ ਵੇਖ ਕੇ, ਹਥੋੜੀ ਅਤੇ ਛੈਣੀ ਨਾਲ ਵਾਧੂ ਪੱਥਰ ਲਾਹ ਕੇ, ਮੂਰਤੀ ਸਾਕਾਰ ਕਰ ਦਿੰਦਾ ਹੈ। ਅਜਿਹੀ ਮੂਰਤੀ ਸਾਕਾਰ ਕਰ ਦਿਖਾਈ ਹੈ ਰੈਨੂ ਨੇ। ਜੋ ਕਿ ਮਾਸਟਰ ਇਨ ਵਿਜ਼ੁਅਲ ਆਰਟ ਵਿੱਚ ਗੋਲਡ ਮੈਡਲਿਸਟ ਹੈ।
ਪਠਾਨਕੋਟ ਦੀ ਆਰਟਿਸਟ ਰੇਨੂ ਨੇ 20 ਹਜ਼ਾਰ ਸਾਲ ਪੁਰਾਣੇ ਮੈਮਥ ਹਾਥੀ ਦੇ ਦੋ ਦੰਦਾਂ ਨੂੰ ਇੱਕ ਨਵਾਂ ਆਕਾਰ ਦੇ ਕੇ ਪਠਾਨਕੋਟ ਅਤੇ ਪੰਜਾਬ ਦਾ ਨਾਮ ਰੋਸ਼ਨ ਕਰ ਦਿੱਤਾ। ਪਠਾਨਕੋਟ ਦੀ ਮੂਰਤੀਕਾਰ ਆਰਟਿਸਟ ਰੇਨੂੰ ਨੂੰ ਪੁਰਾਤੱਤਵ ਵਿਭਾਗ ਜੰਮੂ ਕੋਲ ਪਏ ਮੈਮਥ ਹਾਥੀ ਦੇ ਦੋ ਦੰਦ ਰੀਸਟੋਰ ਕਰਨ ਦਾ ਸੱਦਾ ਦਿੱਤਾ ਸੀ।
ਦੱਸ ਦਈਏ ਕਿ ਸਦੀਆਂ ਤੋਂ ਪੁਰਾਤੱਤਵ ਵਿਭਾਗ ਕੋਲ ਇਹ ਦੰਦ ਵੱਖਰੇ- ਵੱਖਰੇ ਟੁਕੜਿਆਂ ਦੇ ਵਿੱਚ ਪਏ ਹੋਏ ਸਨ। ਪੁਰਾਤੱਤਵ ਵਿਭਾਗ ਵੱਲੋਂ ਕਈ ਵਾਰ ਇਨ੍ਹਾਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਪਰ ਨਾਕਾਮਯਾਬ ਰਹੇ ਪਰ ਪਠਾਨਕੋਟ ਦੀ ਰੇਨੂੰ ਨੇ ਇਨ੍ਹਾਂ ਦੋਵਾਂ ਦੰਦਾਂ ਨੂੰ ਜੋੜ ਕੇ ਇੱਕ ਇਤਿਹਾਸ ਰਚ ਦਿੱਤਾ।
ਰੇਨੂੰ ਵੁਡਨ ਸਟੋਨ ਅਤੇ ਮੈਟਲ ਦੀਆਂ ਮੂਰਤੀਆਂ ਬਣਾਉਣ ਵਿੱਚ ਮੁਹਾਰਤ ਹਾਸਲ ਕਰ ਚੁੱਕੀ ਹੈ, ਜਿਸ ਦੀ ਸ਼ਲਾਘਾ ਉਸ ਦੇ ਪਰਿਵਾਰ ਵਾਲੇ ਅਤੇ ਸਾਥੀ ਕਰ ਰਹੇ ਹਨ।
ਰੇਨੂ ਨੇ ਦੱਸਿਆ ਕਿ ਮੈਮਥ ਹਾਥੀ ਦੇ ਦੋ ਦੰਦ ਪੰਦਰਾਂ ਟੁਕੜਿਆਂ ਦੇ ਵਿੱਚ ਜੰਮੂ ਪੁਰਾਤਤਵ ਵਿਭਾਗ ਕੋਲ ਪਏ ਹੋਏ ਸਨ, ਜਿਸ ਨੂੰ ਜੋੜਨ ਦੀ ਕੋਸ਼ਿਸ਼ 1997 ਅਤੇ 2004 ਵਿੱਚ ਕੀਤੀ ਗਈ ਸੀ ਪਰ ਵਿਭਾਗ ਨਾਕਾਮਯਾਬ ਰਿਹਾ ਤਾਂ ਫਿਰ ਜਦ ਉਸ ਨੇ ਕੰਮ ਸ਼ੁਰੂ ਕੀਤਾ ਤਾਂ ਇਹ ਦੰਦ ਜੋ ਕਿ ਇਨ੍ਹਾਂ ਵਿੱਚੋਂ ਇੱਕ ਦੀ ਲੰਬਾਈ ਸੱਤ ਫੁੱਟ ਅਤੇ ਦੂਸਰੇ ਦੀ ਅੱਠ ਫੁੱਟ ਸੀ ਜੋ ਇੱਕ ਦਾ ਵਜ਼ਨ ਨੱਬੇ ਕਿੱਲੋ ਅਤੇ ਦੂਸਰੇ ਦਾ ਇੱਕ ਕੁਇੰਟਲ ਦੇ ਲਗਭਗ ਸੀ ਜਿਸ ਨੂੰ ਆਪਣੇ ਇੱਕ ਸਹਿਯੋਗੀ ਦੇ ਨਾਲ ਛੇ ਦਿਨਾਂ ਦੇ ਵਿੱਚ ਜੋੜ ਦਿੱਤਾ।
ਇਹ ਵੀ ਪੜੋ: ਗੁਰਦੁਆਰਾ ਗੰਗਸਰ ਸਾਹਿਬ ਜੈਤੋ ਦਾ ਸ਼ਾਨਮੱਤਾ ਇਤਿਹਾਸ
ਦੱਸ ਦਈਏ ਕਿ ਰੇਨੂੰ ਨੂੰ ਰਾਜਸਥਾਨ ਦੀ ਸੈਂਟਰ ਯੂਨੀਵਰਸਿਟੀ ਤੋਂ ਮਾਸਟਰ ਇਨ ਵਿਜ਼ੁਅਲ ਆਰਟ ਦੇ ਵਿੱਚ ਗੋਲਡ ਮੈਡਲ ਮਿਲ ਚੁੱਕਿਆ ਹੈ। ਇਸ ਨੇ ਦੇਸ਼ ਤੋਂ ਇਲਾਵਾ ਵਿਦੇਸ਼ ਦੇ ਵਿੱਚ ਵੀ ਕਲਾਕ੍ਰਿਤੀਆਂ ਦੀ ਐਗਜ਼ੀਬਿਸ਼ਨ ਲਗਾਈ ਹੈ, ਇਸ ਦੇ ਨਾਲ-ਨਾਲ ਰੇਨੂ ਦੇ ਸਹਿਯੋਗੀ ਰਹਿ ਚੁੱਕੇ ਵਿਸ਼ਾਲ ਨੇ ਵੀ ਉਨ੍ਹਾਂ ਦੇ ਇਸ ਕੰਮ ਦੀ ਸ਼ਲਾਘਾ ਕੀਤੀ।