ਪਠਾਨਕੋਟ : ਪੰਜਾਬ ਦੇ ਸੰਗਰੂਰ 'ਚ ਫ਼ਤਿਹਵੀਰ ਦੀ ਮੌਤ ਤੋਂ ਬਾਅਦ ਅਜਿਹਾ ਇੱਕ ਮਾਮਲਾ ਜੰਮੂ ਕਸ਼ਮੀਰ ਦੇ ਪਿੰਡ ਕੀੜੀਆਂ ਗੰਡਿਆਲ ਵਿਖੇ ਸਾਹਮਣੇ ਆਇਆ ਹੈ।
ਪਿੰਡ ਕੀੜੀਆਂ ਗੰਡਿਆਲ ਵਿਖੇ ਇੱਕ ਚਾਰ ਸਾਲ ਦਾ ਘਰ ਦੇ ਬਾਹਰ ਖੇਡਦੇ ਹੋਏ 20 ਫੁੱਟ ਡੂੰਘੇ ਖੱਡੇ ਵਿੱਚ ਡਿੱਗਣ ਗਿਆ ਸੀ ਪਰ ਸਮੇਂ ਰਹਿੰਦੇ ਪਿੰਡਵਾਸੀਆਂ ਵੱਲੋਂ ਬੱਚੇ ਨੂੰ ਬਾਹਰ ਕੱਢ ਲਿਆ ਗਿਆ।
ਖੱਡ 'ਚ ਡਿੱਗਿਆ 4 ਸਾਲ ਦਾ ਮਾਸੂਮ ਜਾਣਕਾਰੀ ਦਿੰਦੇ ਹੋਏ ਬੱਚੇ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਘਰ ਦੇ ਬਾਹਰ ਖੇਡਦੇ ਹੋਏ 20 ਫੁੱਟ ਡੂੰਘੇ ਖੱਡੇ ਵਿੱਚ ਡਿੱਗ ਗਿਆ। ਪਰਿਵਾਰ ਅਤੇ ਪਿੰਡਵਾਸੀਆਂ ਨੂੰ ਜਦ ਇਸ ਗੱਲ ਦਾ ਪਤਾ ਲਗਾ ਤਾਂ ਤੁਰੰਤ ਹੀ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ। ਪਿੰਡਵਾਸੀਆਂ ਦੀ ਮਦਦ ਨਾਲ ਬੱਚੇ ਨੂੰ ਕੁਝ ਹੀ ਸਮੇਂ ਵਿੱਚ ਖੱਡੇ ਚੋਂ ਬਾਹਰ ਕੱਢ ਲਿਆ ਗਿਆ। ਬੱਚੇ ਨੂੰ ਇਲਾਜ ਲਈ ਤੁਰੰਤ ਪਠਾਨਕੋਟ ਦੇ ਸਿਵਲ ਹਸਪਤਾਲ ਵਿੱਚ ਲਿਜਾਇਆ ਗਿਆ।
ਪਠਾਨਕੋਟ ਦੇ ਸਿਵਲ ਹਸਪਤਾਲ ਵਿੱਚ ਬੱਚੇ ਦਾ ਇਲਾਜ ਕਰ ਰਹੇ ਡਾਕਟਰ ਨੇ ਦੱਸਿਆ ਕਿ ਬੱਚੇ ਦੇ ਪੈਰ ਅਤੇ ਸਿਰ ਵਿੱਚ ਸੱਟ ਆਈ ਸੀ। ਉਸ ਦਾ ਇਲਾਜ ਕਰ ਦਿੱਤਾ ਗਿਆ। ਫਿਲਹਾਲ ਬੱਚੇ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਉਨ੍ਹਾਂ ਕਿਹਾ ਕਿ ਸਮੇਂ ਰਹਿੰਦੇ ਬੱਚੇ ਦਾ ਬਚਾਅ ਕਰ ਲਏ ਜਾਣ ਕਾਰਨ ਬੱਚੇ ਨੂੰ ਕਿਸੇ ਤਰ੍ਹਾਂ ਦਾ ਕੋਈ ਖ਼ਤਰਾ ਨਹੀਂ ਹੈ।