ਪਠਾਨਕੋਟ: ਜ਼ਿਲ੍ਹੇ ਦੇ ਪਿੰਡ ਬੇੜੀਆਂ ਵਿੱਚ ਮੌਜੂਦ ਏਸ਼ੀਅਨ ਅਤੇ ਗੁੱਡ ਮੌਰਨਿੰਗ ਸਟੋਨ ਕ੍ਰੈਸ਼ਰ ਦੇ ਮਾਲਿਕਾਨਾ ਹੱਕ ਨੂੰ ਲੈ ਕੇ ਦੋ ਗੁੱਟ ਆਪਸ 'ਚ ਲੜ ਪਏ। ਜਿਸ ਦੇ ਚਲਦੇ ਚਾਰ ਲੋਕ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਪਠਾਨਕੋਟ ਵਿਖੇ ਭਰਤੀ ਕਰਵਾਇਆ ਗਿਆ ਹੈ। ਜਿੱਥੇ ਉਨ੍ਹਾਂ ਨੂੰ ਫਸਟਏਡ ਦੇਣ ਤੋਂ ਬਾਅਦ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ ਗਿਆ।
ਪਠਾਨਕੋਟ 'ਚ ਭਿੜੇ 2 ਗੁੱਟ, 4 ਲੋਕ ਜ਼ਖਮੀ - ਗੁੱਡ ਮੌਰਨਿੰਗ ਸਟੋਨ ਕ੍ਰੈਸ਼ਰ
ਪਠਾਨਕੋਟ ਵਿੱਚ ਸਟੋਰ ਦੇ ਮਾਲਿਕਾਨਾ ਹੱਕ ਨੂੰ ਲੈ ਕੇ ਦੋ ਗੁੱਟ ਆਪਸ ਵਿੱਚ ਭਿੜ ਗਏ। ਇਸ ਦੌਰਾਨ ਫਾਇਰਿੰਗ ਹੋਣ ਦੀ ਵੀ ਸੂਚਨਾ ਮਿਲੀ ਹੈ।ਫਿਲਹਾਲ ਪਠਾਨਕੋਟ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪਾਰਟਨਰਸ਼ਿਪ ਵਿਵਾਦ ਨੂੰ ਲੈ ਕੇ ਆਪਸ 'ਚ ਭਿੜੇ ਦੋ ਘੁੱਟ, ਚਾਰ ਲੋਕ ਜ਼ਖਮੀ
ਜਾਣਕਾਰੀ ਮੁਤਾਬਕ ਝਗੜੇ ਦੌਰਾਨ ਫਾਇਰਿੰਗ ਵੀ ਹੋਈ ਹੈ ਪਰ ਡਾਕਟਰ ਅਤੇ ਪੁਲਿਸ ਵੱਲੋਂ ਇਸ ਗੱਲ ਨੂੰ ਸਿਰੇ ਤੋਂ ਖਾਰਿਜ ਕੀਤਾ ਜਾ ਰਿਹਾ ਹੈ। ਫਿਲਹਾਲ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।