ਪੰਜਾਬ

punjab

ETV Bharat / state

ਹਿਮਾਚਲ ਦੀਆਂ ਪਹਾੜੀਆਂ 'ਚ ਲੱਗੀ ਅੱਗ

ਪੰਜਾਬ ਹਿਮਾਚਲ ਸੀਮਾ ਤੇ ਸਥਿਤ ਹਿਮਾਚਲ ਦੀਆਂ ਡਮਟਾਲ ਪਹਾੜੀਆਂ ਦੇ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਜ਼ਬਰਦਸਤ ਸੀ ਕਿ ਪੂਰੇ ਜੰਗਲ ਦੇ ਵਿੱਚ ਫੈਲ ਗਈ ਅਤੇ ਹਰ ਪਾਸੇ ਧੂੰਆਂ ਹੀ ਧੂੰਆਂ ਨਜ਼ਰ ਆ ਰਿਹਾ ਸੀ। ਵਧਦੀ ਹੋਈ ਅੱਗ ਨੂੰ ਵੇਖਦੇ ਹੋਏ ਹਿਮਾਚਲ ਜੰਗਲਾਤ ਪ੍ਰਸ਼ਾਸਨ ਵੀ ਮੌਕੇ ਤੇ ਪੁੱਜਿਆ ਅਤੇ ਅੱਗ ਬੁਝਾਉ ਵਿਭਾਗ ਨੂੰ ਸੂਚਿਤ ਕੀਤਾ ਗਿਆ।

ਹਿਮਾਚਲ ਦੀਆਂ ਪਹਾੜੀਆਂ ਵਿਚ ਲੱਗੀ ਅੱਗ
ਹਿਮਾਚਲ ਦੀਆਂ ਪਹਾੜੀਆਂ ਵਿਚ ਲੱਗੀ ਅੱਗ

By

Published : May 26, 2021, 9:40 PM IST

ਪਠਾਨਕੋਟ : ਪੰਜਾਬ-ਹਿਮਾਚਲ ਸੀਮਾ ਤੇ ਸਥਿਤ ਹਿਮਾਚਲ ਦੀਆਂ ਡਮਟਾਲ ਪਹਾੜੀਆਂ ਦੇ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਜ਼ਬਰਦਸਤ ਸੀ ਕਿ ਪੂਰੇ ਜੰਗਲ ਦੇ ਵਿੱਚ ਫੈਲ ਗਈ ਅਤੇ ਹਰ ਪਾਸੇ ਧੂੰਆਂ ਹੀ ਧੂੰਆਂ ਨਜ਼ਰ ਆ ਰਿਹਾ ਸੀ। ਵਧਦੀ ਹੋਈ ਅੱਗ ਨੂੰ ਵੇਖਦੇ ਹੋਏ ਹਿਮਾਚਲ ਜੰਗਲਾਤ ਪ੍ਰਸ਼ਾਸਨ ਵੀ ਮੌਕੇ ਤੇ ਪੁੱਜਿਆ ਅਤੇ ਅੱਗ ਬੁਝਾਉ ਵਿਭਾਗ ਨੂੰ ਸੂਚਿਤ ਕੀਤਾ ਗਿਆ।

ਹਿਮਾਚਲ ਦੀਆਂ ਪਹਾੜੀਆਂ 'ਚ ਲੱਗੀ ਅੱਗ

ਵਿਭਾਗ ਦੀਆਂ ਗੱਡੀਆਂ ਇਸ ਅੱਗ ਨੂੰ ਬੁਝਾਉਣ ਦੇ ਲਈ ਪਹਾੜੀ ਤੇ ਪੁੱਜੀਆਂ ਅੱਗ ਜੰਗਲ ਦੇ ਕਾਫ਼ੀ ਅੰਦਰ ਤਕ ਫੈਲ ਚੁੱਕੀ ਸੀ। ਜਿਸ ਦੇ ਕਾਰਨ ਅੱਗ ਬੁਝਾਉ ਦੇ ਕਰਮਚਾਰੀਆਂ ਨੂੰ ਅੱਗ ਬੁਝਾਉਣ ਦੇ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਹੈ ਪਰ ਅੱਗ ਲਗਨ ਨਾਲ ਕਾਫੀ ਨੁਕਸਾਨ ਹੋਇਆ ਹੈ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਵਣ ਵਿਭਾਗ ਦੇ ਰੇਂਜ ਅਫਸਰ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਡਮਟਾਲ ਦੀਆਂ ਪਹਾੜੀਆਂ ਦੇ ਵਿੱਚ ਅੱਗ ਲੱਗ ਗਈ ਹੈ। ਅੱਗ ਬੁਝਾਉ ਦਸਤੇ ਨੂੰ ਅੱਗ ਦੀ ਸੂਚਨਾ ਦਿੱਤੀ ਗਈ। ਵਿਭਾਗ ਦੇ ਕਰਮਚਾਰੀਆਂ ਨੂੰ ਅੱਗ ਬੁਝਾਉਣ ਚ ਕਾਫੀ ਮੁਸ਼ੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਚੱਲ ਸਕਿਆ।

ABOUT THE AUTHOR

...view details