ਪੰਜਾਬ

punjab

ETV Bharat / state

ਰੁਕ-ਰੁਕ ਕੇ ਹੋ ਰਹੀ ਬਰਸਾਤ ਨੇ ਕਿਸਾਨਾਂ ਦੀ ਵਧਾਈ ਮੁਸ਼ਕਲ - news punjabi

ਕੰਡਿਆਲੀ ਤਾਰ ਤੋਂ ਪਾਰ ਕਿਸਾਨਾਂ ਦੀ ਪੁੱਤਾਂ ਵਾਂਗ ਪਾਲ੍ਹੀ ਫ਼ਸਲ ਚੱੜ੍ਹ ਰਹੀ ਕੁਦਰਤ ਦੀ ਭੇਂਟ। ਪੀੜਿਤ ਕਿਸਾਨਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਕੀਤੀ ਮੰਗ। ਕਿਸਾਨਾਂ ਕਿਹਾ ਪਿਛਲੀ ਨੁਕਸਾਨੀ ਫ਼ਸਲ ਦਾ ਵੀ ਹੁਣ ਤੱਕ ਨਹੀਂ ਮਿਲਿਆ ਮੁਆਵਜ਼ਾ।

ਨੁਕਸਾਨੀ ਫਸਲ

By

Published : Apr 17, 2019, 5:47 PM IST

ਪਠਾਨਕੋਟ: ਫ਼ਸਲ 'ਤੇ ਮੌਸਮ ਦੀ ਮਾਰ ਹੋਵੇ ਜਾਂ ਸਰਕਾਰਾਂ ਦੀ ਅਣਦੇਖੀ, ਦੋਹਾਂ ਹੀ ਸੂਰਤਾਂ 'ਚ ਨੁਕਸਾਨ ਕਿਸਾਨ ਦਾ ਹੀ ਹੁੰਦਾ ਹੈ। ਖ਼ਾਸ ਕਰ ਜਦੋਂ ਗੱਲ ਕੀਤੀ ਜਾਂਦੀ ਹੈ ਸਰਹੱਦੀ ਖੇਤਰਾਂ ਦੀ ਤਾਂ ਜਿਨ੍ਹਾਂ ਕਿਸਾਨਾਂ ਦੀਆਂ ਜ਼ਮੀਨਾਂ ਕੰਡਿਆਲੀ ਤਾਰ ਤੋਂ ਪਾਰ ਹਨ, ਉਨ੍ਹਾਂ ਲਈ ਔਖ ਇਹ ਹੈ ਕਿ ਕੰਡਿਆਲੀ ਤਾਰ ਤੋਂ ਪਾਰ ਸਾਲ ਵਿਚ ਸਿਰਫ ਇੱਕ ਹੀ ਫ਼ਸਲ ਹੁੰਦੀ ਹੈ। ਅਗਰ ਕਿਸਾਨਾਂ ਦੀ ਪੁੱਤਾਂ ਵਾਂਗ ਪਾਲ੍ਹੀ ਉਹ ਫ਼ਸਲ ਵੀ ਕੁਦਰਤ ਦੀ ਮਾਰ ਦਾ ਸ਼ਿਕਾਰ ਹੋ ਜਾਵੇ ਤਾਂ ਫਿਰ ਗੁਜ਼ਾਰਾ ਰੱਬ ਆਸਰੇ ਹੀ ਚੱਲਦਾ ਹੈ। ਅਜਿਹੀ ਹੀ ਮੁਸੀਬਤ ਦਾ ਸ਼ਿਕਾਰ ਹੋ ਰਹੇ ਨੇ ਪਠਾਨਕੋਟ ਦੇ ਕਿਸਾਨ ਜਿੰਨ੍ਹਾਂ ਦੀ ਕੰਡਿਆਲੀ ਤਾਰ ਤੋਂ ਪਾਰ ਫ਼ਸਲ, ਹੁਣ ਮੀਂਹ ਅਤੇ ਝਖੱੜ ਦਾ ਸ਼ਿਕਾਰ ਹੋ ਰਹੀ ਹੈ।

ਵੀਡੀਓ
ਕਿਸਾਨਾਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਰਹੱਦੀ ਖ਼ੇਤਰਾਂ ਵਿਚ 2 ਪਿੰਡ ਖ਼ੁਦਾਈਪੁਰ ਅਤੇ ਜੈਤਪੁਰ ਅਜਿਹੇ ਪਿੰਡ ਹਨ, ਜਿਥੋਂ ਦੇ ਕਿਸਾਨਾਂ ਦੀ ਕਰੀਬ 400 ਏਕੜ ਜ਼ਮੀਨ ਭਾਰਤ-ਪਾਕਿਸਤਾਨ ਵਿਚਾਲੇ ਲੱਗੀ ਕੰਡਿਆਲੀ ਤਾਰ ਤੋਂ ਪਾਰ ਹਨ ਅਤੇ ਇਸ ਵਾਰ ਵੀ ਬੇ-ਮੌਸਮੀ ਬਰਸਾਤ ਦੀ ਵਜ੍ਹਾ ਨਾਲ ਉਨ੍ਹਾਂ ਦੀਆਂ ਫ਼ਸਲਾਂ ਦਾ ਖ਼ਰਾਬਾ ਹੋ ਰਿਹਾ ਹੈ। ਅਜਿਹੇ ਸੂਰਤ ਵਿਚ ਉਨ੍ਹਾਂ ਨੂੰ ਚਿੰਤਾ ਇਸ ਗੱਲ ਦੀ ਹੈ ਕਿ ਸਰਕਾਰ ਵਲੋਂ ਉਨ੍ਹਾਂ ਨੂੰ ਇਸ ਨੁਕਸਾਨ ਦਾ ਮੁਆਵਜ਼ਾ ਮਿਲੇਗਾ ਜਾਂ ਨਹੀਂ ? ਕਿਉਂਕਿ ਸੂਬਾ ਸਰਕਾਰ ਵੱਲੋਂ ਅਜੇ ਤੱਕ ਪਿਛਲੀ ਵਾਰ ਖ਼ਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ ਵੀ ਨਹੀਂ ਦਿੱਤਾ ਗਿਆ।

ABOUT THE AUTHOR

...view details