ਪਠਾਨਕੋਟ: ਪਠਾਨਕੋਟ-ਅੰਮ੍ਰਿਤਸਰ ਨੈਸ਼ਨਲ ਹਾਈਵੇ (Pathankot-Amritsar National Highwa) ਲਦਪਾਲਮਾ ਟੋਲ ਪਲਾਜ਼ਾ (Ladpalma Toll Plaza) ਤੇ ਕਿਸਾਨਾਂ ਵੱਲੋਂ ਫਤਿਹ ਦਿਹਾੜੇ ਦਾ ਆਯੋਜਨ ਕੀਤਾ ਗਿਆ। ਜਿਸ ਦੇ ਵਿਚ ਦੂਰ ਦੁਰਾਡੇ ਤੋਂ ਆਏ ਕਿਸਾਨਾਂ ਨੇ ਹਿੱਸਾ ਲਿਆ ਅਤੇ ਫਤਹਿ ਦਿਵਸ ਦੇ ਤੌਰ ਤੇ ਅੱਜ ਦੇ ਦਿਨ ਨੂੰ ਮਨਾਇਆ। ਤਿੰਨ ਖੇਤੀ ਕਾਨੂੰਨ ਰੱਦ ਹੋਣ ਤੇ ਫੈਸਲੇ ਤੋਂ ਬਾਅਦ ਕਿਸਾਨਾਂ ਦੇ ਚਿਹਰੇ ਖਿੜੇ ਹੋਏ ਹਨ।ਇਸ ਮੌਕੇ ਕਿਸਾਨਾਂ ਨੇ ਕਿਹਾ ਹੈ ਕਿ ਪਠਾਨਕੋਟ ਦੇ ਹਰ ਜਰੂਰਤਮੰਦ ਇਨਸਾਨ ਦੀ ਮਦਦ ਕਰਨ ਲਈ ਉਹ ਤਿਆਰ ਹਨ।
ਕਿਸਾਨਾਂ ਨੇ ਕਿਹਾ ਕਿ ਕਿਸਾਨਾਂ ਦੀ ਇੱਕਜੁਟਤਾ ਤੇ ਚਲਦੇ ਹੀ ਕੇਂਦਰ ਸਰਕਾਰ ਵੱਲੋਂ ਲਏ ਗਏ ਆਪਣੇ ਫ਼ੈਸਲੇ ਨੂੰ ਵਾਪਸ ਲੈਣਾ ਪਿਆ ਹੈ ਅਤੇ ਕਿਸਾਨ ਹੁਣ ਖੁਸ਼ੀ ਖੁਸ਼ੀ ਆਪਣੇ ਘਰ ਆ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕਿਸਾਨ ਇਸੇ ਤਰ੍ਹਾਂ ਹੀ ਇਕਜੁੱਟ ਹੋ ਕੇ ਆਉਣ ਵਾਲੇ ਸਮੇਂ ਦੇ ਵਿਚ ਜੇਕਰ ਕਿਸੇ ਜ਼ਰੂਰਤਮੰਦ ਦੀ ਮਦਦ ਦੀ ਲੋੜ ਹੋਵੇਗੀ ਤਾਂ ਕਿਸਾਨ ਹਮੇਸ਼ਾਂ ਹੀ ਪਹਿਲ ਦੇ ਆਧਾਰ ਤੇ ਅੱਗੇ ਆਉਣਗੇ।