ਪੰਜਾਬ

punjab

ETV Bharat / state

ਗੁਰਬਤ ਦੀ ਜ਼ਿੰਦਗੀ ਜੀ ਰਿਹਾ ਪਰਿਵਾਰ, ਹਾਲਾਤ ਵੇਖ ਆ ਜਾਵੇਗਾ ਰੋਣਾ ! - ਪੰਜਾਬ ਸਰਕਾਰ

ਪਠਾਨਕੋਟ ਦਾ ਇੱਕ ਪਰਿਵਾਰ ਗਰੀਬੀ ਭਰੀ ਜ਼ਿੰਦਗੀ ਜੀ ਰਿਹਾ ਹੈ। ਇਸ ਪਰਿਵਾਰ ਕੋਲ ਘਰ ਦੀ ਛੱਤ ਕੱਚੀ ਅਤੇ ਕਮਾਉਣ ਵਾਲਾ ਇੱਕ ਮੈਂਬਰ ਹੀ ਹੈ। ਪਰਿਵਾਰਕ ਮੈਂਬਰਾਂ ਨੇ ਘਰ ਦੀ ਛੱਤ ਪੱਕੀ ਕਰਵਾਉਣ ਲਈ ਪੰਜਾਬ ਸਰਕਾਰ ਨੂੰ ਕਈ ਵਾਰ ਗੁਹਾਰ ਲਗਾ ਚੁੱਕੇ ਹਨ,ਪਰ ਕੋਈ ਜਵਾਬ ਨਹੀ ਆਇਆ।

ਗੁਰਬਤ ਦੀ ਜਿੰਦਗੀ ਜੀ ਰਿਹਾ ਪਰਿਵਾਰ, ਹਾਲਾਤ ਵੇਖ ਆ ਜਾਵੇਗਾ ਰੋਣਾ !
ਗੁਰਬਤ ਦੀ ਜਿੰਦਗੀ ਜੀ ਰਿਹਾ ਪਰਿਵਾਰ, ਹਾਲਾਤ ਵੇਖ ਆ ਜਾਵੇਗਾ ਰੋਣਾ !

By

Published : Aug 12, 2021, 1:50 PM IST

ਪਠਾਨਕੋਟ: ਪੰਜਾਬ ਸਰਕਾਰ ਜਿੱਥੇ ਕਿ ਵਿਕਾਸ ਕਾਰਜਾਂ ਦੇ ਵੱਡੇ ਵੱਡੇ ਦਾਅਵੇ ਕਰਦੀ ਨਹੀਂ ਥੱਕਦੀ ਅਤੇ ਲੋਕਾਂ ਨੂੰ ਹਰ ਇੱਕ ਸਹੂਲਤ ਦੇਣ ਦੀ ਗੱਲ ਆਖੀ ਜਾ ਰਹੀ ਹੈ। ਪਰ ਇਨ੍ਹਾਂ ਦਾਅਵਿਆਂ ਦੀ ਪੋਲ ਖੋਲ੍ਹ ਰਿਹਾ ਹੈ, ਪਿੰਡ ਕੋਟਲੀ ਦਾ ਇੱਕ ਪਰਿਵਾਰ ਜੋ ਕਿ ਘਰ ਦੀ ਕੱਚੀ ਛੱਤ ਹੋਣ ਦੇ ਕਾਰਨ ਬਰਸਾਤਾਂ ਦੇ ਦਿਨਾਂ ਦੇ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ, ਛੱਤ ਵੀ ਕਾਨ੍ਹਿਆਂ ਦੇ ਨਾਲ ਬਣਾਈ ਗਈ ਹੈ।

ਜਿਸ ਦੇ ਹੇਠਾਂ ਰਹਿ ਕੇ ਆਪਣਾ ਗੁਜ਼ਾਰਾ ਕਰ ਰਹੇ ਹਨ ਘਰ ਦੇ ਵਿੱਚ ਇਕ ਹੀ ਕਮਾਉਣ ਵਾਲਾ ਹੈ। ਉਹ ਵੀ ਅੱਜਕੱਲ੍ਹ ਬੜੀ ਮੁਸ਼ਕਿਲ ਦੇ ਨਾਲ ਆਪਣੀ ਰੋਜ਼ੀ ਰੋਟੀ ਕਮਾ ਰਿਹਾ ਹੈ। ਇਹੀ ਨਹੀਂ ਬੱਚਿਆਂ ਨੇ ਘਰ ਦੀ ਗਰੀਬੀ ਭਰੀ ਜ਼ਿੰਦਗੀ ਦੇ ਕਾਰਨ ਆਪਣੀ ਪੜ੍ਹਾਈ ਵੀ ਛੱਡ ਦਿੱਤੀ ਹੈ। ਸਰਕਾਰ ਕੋਲੋਂ ਆਪਣੇ ਘਰ ਦੀ ਛੱਤ ਪੱਕੀ ਕਰਨ ਦੀ ਉਮੀਦ ਵੀ ਵਾਰ ਵਾਰ ਫਾਰਮ ਭਰਨ ਤੋਂ ਬਾਅਦ ਖੋਂ ਚੁੱਕੇ ਹਨ ਅਤੇ ਸਰਕਾਰ ਦੇ ਵੱਡੇ ਵੱਡੇ ਦਾਅਵਿਆਂ ਦੀ ਪੋਲ ਖੋਲ੍ਹ ਰਹੇ ਹਨ।

ਗੁਰਬਤ ਦੀ ਜ਼ਿੰਦਗੀ ਜੀ ਰਿਹਾ ਪਰਿਵਾਰ, ਹਾਲਾਤ ਵੇਖ ਆ ਜਾਵੇਗਾ ਰੋਣਾ !

ਇਸ ਬਾਰੇ ਜਦੋਂ ਪਰਿਵਾਰਕ ਮੈਂਬਰਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਘਰ ਵਿੱਚ ਕਮਾਉਣ ਵਾਲਾ ਇੱਕ ਹੀ ਵਿਅਕਤੀ ਹੈ। ਉਹ ਵੀ ਬੜੀ ਮੁਸ਼ਕਿਲ ਦੇ ਨਾਲ ਦੋ ਵਕਤ ਦੀ ਰੋਜ਼ੀ ਰੋਟੀ ਕਮਾ ਰਿਹਾ ਹੈ। ਜਿਸ ਦੇ ਕਾਰਨ ਇਹ ਘਰ ਦੀ ਛੱਤ ਪੱਕੀ ਨਹੀਂ ਕਰ ਸਕਦੇ। ਕੁੱਝ ਸਮਾਂ ਪਹਿਲਾਂ ਉਨ੍ਹਾਂ ਦਾ ਇੱਕ ਕਮਰਾ ਜਿਸ ਦੀ ਛੱਤ ਡਿੱਗ ਗਈ ਸੀ ਅਤੇ ਹੁਣ 6 ਜਣਿਆਂ ਦਾ ਇੱਕ ਪਰਿਵਾਰ ਬੜੀ ਮੁਸ਼ਕਿਲ ਦੇ ਨਾਲ ਆਪਣਾ ਪਾਲਣ ਪੋਸ਼ਣ ਕਰ ਰਿਹਾ ਹੈ। ਇਹੀ ਨਹੀਂ ਬੱਚਿਆਂ ਨੇ ਆਪਣੀ ਪੜ੍ਹਾਈ ਵੀ ਅੱਧ ਵਿਚਕਾਰ ਹੀ ਛੱਡ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਕਈ ਵਾਰ ਫਾਰਮ ਭਰੇ। ਪਰ ਕੋਈ ਜਵਾਬ ਨਹੀਂ ਮਿਲਿਆ। ਜਿਸ ਦੇ ਕਾਰਨ ਉਨ੍ਹਾਂ ਨੂੰ ਹੁਣ ਸਰਕਾਰ ਕੋਲੋਂ ਵੀ ਕੋਈ ਉਮੀਦ ਦਿਸਦੀ ਹੋਈ ਨਜ਼ਰ ਨਹੀਂ ਆ ਰਹੀ ਹੈ।

ਇਹ ਵੀ ਪੜ੍ਹੋ:- ਲੁਧਿਆਣਾ ’ਚ ਡਿੱਗੀ ਇਮਾਰਤ, ਹੇਠਾਂ ਇੰਨੇ ਲੋਕ ਫਸੇ...

ABOUT THE AUTHOR

...view details