ਪਠਾਨਕੋਟ:ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਵੀਡਿਓ ਜਿਸ ਵਿਚ ਐਮ ਐਲ ਏ ਜੋਗਿੰਦਰਪਾਲ (Joginder Pal) ਭੋਆ ਇੱਕ ਨੌਜਵਨ ਨੂੰ ਥੱਪੜ ਮਾਰਦੇ ਦਿਖਾਈ ਦੇ ਰਹੇ ਹਨ ਉਸ ਵੀਡਿਓ ‘ਤੇ ਐਮ ਐਲ ਏ ਭੋਆ ਵੱਲੋਂ ਕਿਹਾ ਗਿਆ ਕਿ ਉਸ ਲੜਕੇ ਵੱਲੋ ਭੱਦੀ ਸ਼ਬਦਾਵਲੀ ਵਰਤੀ ਗਈ ਸੀ ਜਿਸ ਕਰਕੇ ਉਨ੍ਹਾਂ ਵੱਲੋਂ ਗੁੱਸੇ ‘ਚ ਆ ਕੇ ਉਸਦੇ ਥੱਪੜ ਜੜ੍ਹ ਦਿੱਤਾ ਗਿਆ ਸੀ। ਵਿਧਾਇਕ ਦਾ ਕਹਿਣੈ ਕਿ ਮੇਰਾ ਹਲਕਾ ਮੇਰਾ ਪਰਿਵਾਰ ਹੈ ਅਤੇ ਉਹ ਲੜਕਾ ਮੇਰਾ ਬੇਟਾ ਹੈ ਅਤੇ ਉਸਨੇ ਗਲਤੀ ਕੀਤੀ ਸੀ ਤੇ ਬੇਟਾ ਸਮਝ ਕੇ ਹੀ ਉਸਦੇ ਥੱਪੜ ਮਾਰਿਆ ਗਿਆ ਸੀ ਜਿਸਕੇ ਉਸਨੂੰ ਮਾਰਕੇ ਸਮਝਾਇਆ ਗਿਆ।
ਇਸ ਦੇ ਨਾਲ ਹੀ ਐਮਐਲਏ ਜੋਗਿੰਦਰ ਪਾਲ (Joginder Pal) ਨੇ ਕਿਹਾ ਕਿ ਉਕਤ ਨੌਜਵਾਨ ਖਿਲਾਫ਼ ਪੰਚਾਇਤ ਵੱਲੋਂ ਲਿਖਤੀ ਪੁਲਿਸ ਨੂੰ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ ਪਰ ਨੌਜਵਾਨ ਅਤੇ ਉਸਦੇ ਪਰਿਵਾਰ ਨੇ ਆਕੇ ਖੁਦ ਆਪਣੀ ਗ਼ਲਤੀ ਮੰਨੀ ਜਿਸਦੇ ਚੱਲਦੇ ਉਨ੍ਹਾਂ ਦਾ ਰਾਜ਼ੀਨਾਮਾ ਹੋ ਚੁੱਕਾ ਹੈ।
ਵਿਧਾਇਕ ਨੇ ਦੱਸਿਆ ਕਿ ਇਸ ਤੋਂ ਬਾਅਦ ਉਨ੍ਹਾਂ ਪੁਲਿਸ ਅਧਿਕਾਰੀ ਨਾਲ ਗੱਲਬਾਤ ਕਰਕੇ ਨੌਜਵਾਨ ਖਿਲਾਫ਼ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਨਾ ਕਰਨ ਦੀ ਗੱਲ ਕਹੀ ਗਈ ਹੈ ਜਿਸ ਕਰਕੇ ਉਸ ਖਿਲਾਫ਼ ਹੁਣ ਕੋਈ ਵੀ ਕਾਰਵਾਈ ਨਹੀਂ ਹੋਵੇਗੀ। ਇਸਦੇ ਨਾਲ ਹੀ ਉਨ੍ਹਾਂ ਵਾਇਰਲ ਵੀਡੀਓ ਦੇ ਮਾਮਲੇ ਤੇ ਬੋਲਦਿਆਂ ਕਿਹਾ ਕਿ ਕੁਝ ਲੋਕਾਂ ਦੇ ਵੱਲੋਂ ਸਾਜਿਸ਼ ਦੇ ਤਹਿਤ ਉਸ ਵੀਡੀਓ ਨੂੰ ਵਾਇਰਲ ਕੀਤਾ ਗਿਆ ਹੈ।
ਲੋਕ ਪਿੰਡਾਂ ‘ਚ ਵੜਨ ਨਹੀਂ ਦੇਣਗੇ-ਰੰਧਾਵਾ
ਕਾਂਗਰਸ ਵਿਧਾਇਕ ਜੋਗਿੰਦਰਪਾਲ ਨੇ ਸਵਾਲ ਪੁੱਛਣ ‘ਤੇ ਨੌਜਵਾਨ ਦੇ ਥੱਪੜ ਮਾਰਨ ਦੇ ਮਾਮਲੇ ਦੇ ਉੱਤੇ ਡਿਪਟੀ ਮੁੱਖ ਮੰਤਰੀ ਰੰਧਾਵਾ ਨੇ ਇਸ ਘਟਨਾ ਦੀ ਨਿੰਦਿਆ ਕੀਤੀ ਹੈ। ਰੰਧਾਵਾ ਨੇ ਕਿਹਾ ਕਿ ਵਿਧਾਇਕ ਲੋਕਾਂ ਦੀ ਸੇਵਾ ਕਰਨ ਲਈ ਹੁੰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਅਜਿਹੀਆਂ ਘਟਨਾਵਾਂ ਵਾਪਰਨਗੀਆਂ ਤਾਂ ਲੋਕਾਂ ਨੂੰ ਪਿੰਡਾਂ ਵਿੱਚ ਵੜਨ ਨਹੀਂ ਦੇਣਾ।
ਓਧਰ ਇਸ ਘਟਨਾ ਨੂੰ ਲੈਕੇ ਵਿਰੋਧੀ ਪਾਰਟੀਆਂ ਦੇ ਵੱਲੋਂ ਵੀ ਕਾਂਗਰਸ ਨੂੰ ਨਿਸ਼ਾਨੇ ਉੱਪਰ ਲਿਆ ਗਿਆ ਸੀ। ਆਮ ਆਦਮੀ ਪਾਰਟੀ, ਅਕਾਲੀ ਅਤੇ ਭਾਜਪਾ ਨੇ ਵੀ ਸੂਬਾ ਸਰਕਾਰ ਉੱਪਰ ਸਵਾਲ ਚੁੱਕੇ ਸਨ।