ਪੰਜਾਬ

punjab

ETV Bharat / state

ਪਠਾਨਕੋਟ ਤੋਂ ਡਲਹੌਜ਼ੀ ਰੋਡ ਸਟੇਸ਼ਨ ਤੱਕ ਜਲਦ ਬਣੇਗਾ ਐਲੀਵੇਟਿਡ ਰੇਲ ਟਰੈਕ - pathankot

ਪਠਾਨਕੋਟ ਤੋਂ ਡਲਹੌਜ਼ੀ ਰੋਡ ਸਟੇਸ਼ਨ ਤੱਕ ਜਲਦ ਬਣਾਇਆ ਜਾਵੇਗਾ ਐਲੀਵੇਟਿਡ ਰੇਲ ਟਰੈਕ। ਕਵਿਤਾ ਖੰਨਾ ਨੇ ਪ੍ਰੈੱਸ ਕਾਨਫ਼ਰੰਸ ਕਰ ਦਿੱਤੀ ਜਾਣਕਾਰੀ।

ਫ਼ੋਟੋ।

By

Published : Feb 23, 2019, 11:31 PM IST

ਪਠਾਨਕੋਟ: ਪਠਾਨਕੋਟ ਤੋਂ ਲੈ ਕੇ ਡਲਹੌਜ਼ੀ ਰੋਡ ਸਟੇਸ਼ਨ ਤੱਕ ਜਲਦ ਹੀ ਐਲੀਵੇਟਿਡ ਰੇਲ ਟਰੈਕ ਬਣਾਇਆ ਜਾਵੇਗਾ। ਮਰਹੂਮ ਅਦਾਕਾਰ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਨੇ ਪ੍ਰੈੱਸ ਕਾਨਫ਼ਰੰਸ ਕਰ ਇਸ ਬਾਰੇ ਜਾਣਕਾਰੀ ਦਿੱਤੀ।

ਵੀਡੀਓ।
ਉਨ੍ਹਾਂ ਜਾਣਕਾਰੀ ਦਿੱਤੀ ਕਿ 226 ਕਰੋੜ ਦੀ ਲਾਗਤ ਨਾਲ ਇਸ ਟਰੈਕ ਦੇ ਬਣਨ ਤੋਂ ਬਾਅਦ ਸ਼ਹਿਰ ਵਾਸੀਆਂ ਨੂੰ ਕੁੱਲ 9 ਫ਼ਾਟਕਾਂ 'ਤੇ ਲੱਗੇ ਜਾਮ 'ਤੇ ਨਹੀਂ ਰੁਕਣਾ ਪਵੇਗਾ। ਕਵਿਤਾ ਖੰਨਾ ਨੇ ਕਿਹਾ ਕਿ ਇਹ ਸਮੱਸਿਆ ਦਾ ਹੱਲ ਜਲਦੀ ਹੋ ਜਾਵੇਗਾ ਕਿਉਂਕਿ ਇਹ ਐਲੀਵੇਟਿਡ ਟਰੈਕ ਬਣਾਉਣ ਦੀ ਮਨਜ਼ੂਰੀ ਮਿਲ ਚੁੱਕੀ ਹੈ। ਇਸ ਦੇ ਨਾਲ ਹੀ ਉਨ੍ਹਾਂ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਚੋਣ ਲੜਨ ਦੀ ਇੱਛਾ ਮੁੜ ਦੁਹਰਾਈ।ਜ਼ਿਕਰਯੋਗ ਹੈ ਕਿ ਪਠਾਨਕੋਟ ਸ਼ਹਿਰ ਦੇ ਵਿੱਚ ਨੈਰੋਗੇਜ ਟਰੇਨ ਦੇ ਕੁੱਲ 9 ਫ਼ਾਟਕ ਹਨ ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਲੋਕਾਂ ਦੀ ਇਹ ਮੰਗ ਹੈ ਕਿ ਇਸ ਪ੍ਰੇਸ਼ਾਨੀ ਦਾ ਛੇਤੀ ਤੋਂ ਛੇਤੀ ਹੱਲ ਕੱਢਿਆ ਜਾਵੇ।

ABOUT THE AUTHOR

...view details