ਪਠਾਨਕੋਟ: ਜਿੱਥੇ ਹਰ ਪਾਸੇ ਮਹਿੰਗਾਈ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ, ਉੱਥੇ ਹੀ ਹੁਣ ਇਸ ਦਾ ਅਸਰ ਰਾਵਣ ਮੇਘਨਾਥ ਅਤੇ ਕੁੰਭਕਰਨ ਦੇ ਪੁਤਲਿਆਂ 'ਤੇ ਵੀ ਪਿਆ ਹੈ, ਜਿਸ ਕਾਰਨ ਰਾਵਣ ਮੇਘਨਾਥ ਕੁੰਭਕਰਨ ਦੇ ਪੁਤਲਿਆਂ 'ਤੇ GST ਲਾਗੂ ਹੋਣ ਕਾਰਨ ਪੁਤਲਿਆਂ ਦੇ ਰੇਟ ਵੀ ਅਸਮਾਨ ਛੂਹਣ ਲੱਗ ਪਏ ਹਨ ਜੋ ਪੁਤਲਾ ਪਹਿਲਾਂ 15000 ਰੁਪਏ ਦਾ ਮਿਲਦਾ ਸੀ, ਹੁਣ ਉਹੀ ਪੁਤਲਾ 25 ਤੋਂ 30000 ਰੁਪਏ ਤੱਕ ਵਿਕ ਰਿਹਾ ਹੈ।
ਜਿਸ ਕਾਰਨ ਇਨ੍ਹਾਂ ਪੁਤਲਿਆਂ ਨੂੰ ਖਰੀਦਣ ਵਾਲੇ ਜਿੱਥੇ ਪ੍ਰੇਸ਼ਾਨ ਹਨ, ਉੱਥੇ ਹੀ ਇਨ੍ਹਾਂ ਪੁਤਲਿਆਂ ਨੂੰ ਬਣਾਉਣ ਵਾਲਿਆਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਜਦੋਂ ਰਾਵਣ ਮੇਘਨਾਥ ਕੁੰਭਕਰਨ ਦੇ ਪੁਤਲੇ ਬਣਾਉਣ ਵਾਲੇ ਕਾਰੀਗਰਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪਿਛਲੇ ਸਾਲਾਂ ਦੌਰਾਨ ਰਾਵਣ ਮੇਘਨਾਥ ਕੁੰਭਕਰਨ ਦੇ ਪੁਤਲੇ 'ਤੇ ਲਗਾਏ ਗਏ GST ਕਾਰਨ ਇਨ੍ਹਾਂ ਦੇ ਭਾਅ ਪਿਛਲੇ ਸਾਲਾਂ ਦੇ ਮੁਕਾਬਲੇ ਬਹੁਤ ਵਧ ਗਏ ਹਨ।