ਪੰਜਾਬ

punjab

ETV Bharat / state

Dusherra Festival: ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲਿਆਂ 'ਤੇ ਪਈ ਮਹਿੰਗਾਈ ਦੀ ਮਾਰ, ਤਿੰਨ ਪੀੜ੍ਹੀਆਂ ਤੋਂ ਕੰਮ ਕਰਦੇ ਕਾਰੀਗਰਾਂ ਨੂੰ ਸਤਾਉਣ ਲੱਗਾ ਨੁਕਸਾਨ ਦਾ ਡਰ - ਪਠਾਨਕੋਟ ਦੀਆਂ ਖ਼ਬਰਾਂ

ਪਠਾਨਕੋਟ 'ਚ ਇੱਕ ਪਰਿਵਾਰ ਤਿੰਨ ਪੀੜ੍ਹੀਆਂ ਤੋਂ ਰਾਵਣ, ਮੇਘਨਾਥ ਤੇ ਕੁੰਭਕਰਨ ਪੁਤਲੇ ਬਣਾਉਣ ਦਾ ਕੰਮ ਕਰਦਾ ਹੈ। ਜਿੰਨ੍ਹਾਂ ਦਾ ਕਹਿਣਾ ਕਿ ਇੰਨ੍ਹਾਂ ਪੁਤਲਿਆਂ ਦੇ ਕਾਰੋਬਾਰ 'ਤੇ ਮਹਿੰਗਾਈ ਦੀ ਮਾਰ ਪੈ ਰਹੀ ਹੈ ਅਤੇ ਉਨ੍ਹਾਂ ਨੂੰ ਲੱਗਦਾ ਕਿ ਅਗਲੀ ਪੀੜ੍ਹੀ ਸ਼ਾਇਦ ਇਹ ਕੰਮ ਨਾ ਕਰੇ। (Dusherra Festival)

Dusherra Festival
Dusherra Festival

By ETV Bharat Punjabi Team

Published : Oct 6, 2023, 1:05 PM IST

ਪਰਿਵਾਰ ਜਾਣਕਾਰੀ ਦਿੰਦਾ ਹੋਇਆ

ਪਠਾਨਕੋਟ: ਜਿੱਥੇ ਦਿਨ ਪਰ ਦਿਨ ਵੱਧ ਰਹੀ ਮਹਿੰਗਾਈ ਨੇ ਆਮ ਲੋਕਾਂ ਦੀ ਕਮਰ ਤੋੜ ਕੇ ਰੱਖ ਦਿੱਤੀ ਹੈ, ਉਥੇ ਹੀ ਇਸ ਮਹਿੰਗਾਈ ਦਾ ਅਸਰ ਤਿਉਹਾਰਾਂ 'ਤੇ ਵੀ ਪੈ ਰਿਹਾ ਹੈ। ਬਦੀ 'ਤੇ ਨੇਕੀ ਦੀ ਜਿੱਤ ਦਾ ਤਿਉਹਾਰ ਦੁਸ਼ਿਹਰਾ ਜਿਸ ਵਿਚ ਰਾਵਣ ਮੇਘਨਾਥ ਅਤੇ ਕੁੰਭਕਰਨ ਦੇ ਉਤਲੇ ਜਲਾਏ ਜਾਂਦੇ ਹਨ ਊਨਾ ਤੇ ਵੀ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਰਾਵਣ, ਮੇਘਨਾਥ ਕੁੰਭਕਰਨ ਦੇ ਪੁਤਲਿਆਂ ਨੂੰ ਬਣਾਉਣ ਲਈ ਵਰਤੀ ਜਾਂਦੀ ਸਮੱਗਰੀ 'ਚ ਭਾਰੀ ਵਾਧਾ ਹੋ ਰਿਹਾ ਹੈ।

ਮਹਿੰਗਾਈ ਨੇ ਪਾਈ ਮਾਰ: ਇਸ ਵਾਧੇ ਕਾਰਨ ਪੁਤਲਿਆਂ ਦੀਆਂ ਕੀਮਤਾਂ ਵੀ ਅਸਮਾਨ ਨੂੰ ਛੂਹਣ ਲੱਗੀਆਂ ਹਨ ਪਰ ਇਨ੍ਹਾਂ ਦੇ ਖਰੀਦਦਾਰ ਪੂਰੀ ਕੀਮਤ ਅਦਾ ਨਹੀਂ ਕਰ ਰਹੇ। ਜਿਸ ਕਾਰਨ ਇਨ੍ਹਾਂ ਕਾਰੀਗਰਾਂ ਦਾ ਮੁਨਾਫਾ ਦਿਨੋਂ-ਦਿਨ ਘਟਦਾ ਜਾ ਰਿਹਾ ਹੈ। ਜਿਸ ਦੇ ਚੱਲਦੇ ਉਨ੍ਹਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਠਾਨਕੋਟ ਵਿਚ ਪਿਛਲੀ ਤਿੰਨ ਪੀੜੀਆਂ ਤੋਂ ਕੰਮ ਕਰਨ ਵਾਲੇ ਵੀ ਇਸ ਕੰਮ ਤੋਂ ਹੁਣ ਤੋਵਾ ਕਰਨ ਲਗ ਪਏ ਹਨ। ਪਠਾਨਕੋਟ ਦੇ ਵਿਚ ਬਣੇ ਪੁਤਲਿਆਂ ਦੀ ਡਿਮਾਂਡ ਨਾ ਸਿਰਫ ਪੰਜਾਬ ਵਿਚ ਬਲਕਿ ਨਾਲ ਲੱਗਦੇ ਸੂਬੇ ਹਿਮਾਚਲ ਅਤੇ ਜੰਮੂ ਵਿੱਚ ਵੀ ਹੁੰਦੀ ਸੀ, ਹੁਣ ਦਿਨ ਪਰ ਦਿਨ ਵੱਧ ਰਹੀ ਮਹਿੰਗਾਈ ਨੇ ਕਾਰੀਗਰਾਂ ਦੀ ਹਿੰਮਤ ਤਾਂ ਤੋੜੀ ਹੀ ਹੈ, ਸਗੋਂ ਨਾਲ ਹੀ ਪੁਤਲਿਆਂ ਦਾ ਕੱਦ ਵੀ ਘਟਾ ਦਿਤਾ ਹੈ।

ਤਿੰਨ ਪੀੜ੍ਹੀਆਂ ਤੋਂ ਪੁਤਲੇ ਬਣਾਉੇਣ ਦਾ ਕੰਮ:ਜਦੋਂ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲੇ ਬਣਾਉਣ ਵਾਲੇ ਕਾਰੀਗਰਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਹਿੰਗਾਈ ਕਾਰਨ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲਿਆਂ ਦੀ ਕੀਮਤ ਪਿਛਲੇ ਸਾਲ ਨਾਲੋਂ ਕਿਤੇ ਵੱਧ ਗਈ ਹੈ ਪਰ ਇਸ ਦੇ ਖਰੀਦਦਾਰ ਵਧੀ ਹੋਈ ਕੀਮਤ ਦਾ ਭੁਗਤਾਨ ਕਰਨ ਲਈ ਤਿਆਰ ਨਹੀਂ ਹਨ। ਜਿਸ ਕਾਰਨ ਉਨ੍ਹਾਂ ਦਾ ਮੁਨਾਫਾ ਕਾਫੀ ਘੱਟ ਗਿਆ ਹੈ। ਇੰਨਾ ਹੀ ਨਹੀਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਨਾਲ-ਨਾਲ ਹਿਮਾਚਲ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵੀ ਉਨ੍ਹਾਂ ਦੇ ਪੁਤਲਿਆਂ ਦੀ ਮੰਗ ਬਹੁਤ ਜ਼ਿਆਦਾ ਹੈ ਪਰ ਲੋਕ ਪੈਸੇ ਖਰਚਣ ਤੋਂ ਝਿਜਕਦੇ ਹਨ। ਉਨ੍ਹਾਂ ਕਿਹਾ ਕਿ ਸਾਡੀ ਤੀਜੀ ਪੀੜ੍ਹੀ ਵੀ ਇਹ ਕੰਮ ਕਰ ਰਹੀ ਹੈ। ਜਿਸ ਤਰ੍ਹਾਂ ਇਸ ਦਾ ਮੁਨਾਫਾ ਘੱਟ ਰਿਹਾ ਹੈ, ਉਨ੍ਹਾਂ ਨੂੰ ਨਹੀਂ ਲੱਗਦਾ ਕਿ ਭਵਿੱਖ ਵਿੱਚ ਉਨ੍ਹਾਂ ਦੇ ਬੱਚੇ ਵੀ ਇਹ ਕੰਮ ਕਰਨਗੇ।

ABOUT THE AUTHOR

...view details