ਪਠਾਨਕੋਟ: ਐਤਵਾਰ ਨੂੰ ਭਾਰਤ-ਪਾਕਿ ਸਰਹੱਦ ਦੀ ਜੀਰੋ ਰੇਖਾ ਉੱਤੇ ਸਥਿਤ ਸੀਮਾ ਸੁਰੱਖਿਆ ਬਲ ਦੀ ਪੋਸਟ ਢੀਂਡਾ ਦੇ ਨੇੜੇ ਬੀਐਸਐਫ ਦੇ ਜਵਾਨਾਂ ਨੇ ਸਵੇਰੇ ਕਰੀਬ 6 ਵਜੇ ਪਾਕਿਸਤਾਨ ਵੱਲੋਂ ਭਾਰਤ ਦੀ ਹੱਦ ਵਿੱਚ 80 ਮੀਟਰ ਦੇ ਕਰੀਬ ਅੰਦਰ ਇੱਕ ਡਰੋਨ ਦੇਖਿਆ।
ਭਾਰਤ-ਪਾਕਿ ਸਰਹੱਦ 'ਤੇ ਦੇਖਿਆ ਗਿਆ ਡਰੋਨ, ਪੁਲਿਸ ਨੇ ਚਲਾਇਆ ਸਰਚ ਅਭਿਆਨ - Indo-Pak border
ਐਤਵਾਰ ਨੂੰ ਭਾਰਤ-ਪਾਕਿ ਸਰਹੱਦ ਦੀ ਜ਼ੀਰੋ ਰੇਖਾ ਉੱਤੇ ਸਥਿਤ ਸੀਮਾ ਸੁਰੱਖਿਆ ਬਲ ਦੀ ਪੋਸਟ ਢੀਂਡਾ ਦੇ ਨੇੜੇ ਬੀਐਸਐਫ ਦੇ ਜਵਾਨਾਂ ਨੇ ਸਵੇਰੇ ਕਰੀਬ 6 ਵਜੇ ਪਾਕਿਸਤਾਨ ਵੱਲੋਂ ਭਾਰਤ ਦੀ ਹੱਦ ਵਿੱਚ 80 ਮੀਟਰ ਦੇ ਕਰੀਬ ਅੰਦਰ ਇੱਕ ਡਰੋਨ ਦੇਖਿਆ।
ਫ਼ੋਟੋ
ਇਸ ਨੂੰ ਦੇਖਦੇ ਹੀ ਡਿਊਟੀ ਉੱਤੇ ਤਾਇਨਾਤ ਸੀਮਾ ਸੁਰੱਖਿਆ ਬਲ ਦੇ ਜਵਾਨ ਨੇ ਦੋ ਰਾਉਂਡ ਫਾਇਰ ਕਰ ਦਿੱਤੇ। ਗੋਲੀਆਂ ਚਲਣ ਤੋਂ ਬਾਅਦ ਤੁਰੰਤ ਹੀ ਡਰੋਨ ਵਾਪਸ ਪਾਕਿਸਤਾਨ ਵਲ ਚਲੇ ਗਏ।
ਇਸ ਦੀ ਸੂਚਨਾ ਜ਼ਿਲ੍ਹਾਂ ਪੁਲਿਸ ਨੂੰ ਦਿਤੀ ਗਈ ਜਿੱਸਦੇ ਚਲਦੇ ਤੁਰੰਤ ਡੀਐਸਪੀ ਅਪ੍ਰੇਸ਼ਨ ਸੁਖਜਿੰਦਰ ਸਿੰਘ ਪੰਜਾਬ ਪੁਲਿਸ ਅਤੇ ਸੀਮਾ ਸੁਰੱਖਿਆ ਬਲਾਂ ਨੇ ਅੱਜ ਲਗਾਤਾਰ ਸਰਹੱਦ ਦੇ ਨੇੜਲੇ ਖੇਤਰ ਵਿੱਚ ਖੋਜ ਅਭਿਆਨ ਚਲਾਇਆ। ਇਸ ਖੋਜ ਅਭਿਆਨ ਦੌਰਾਨ ਪੁਲਿਸ ਨੂੰ ਕੋਈ ਵੀ ਸ਼ੱਕੀ ਵਸਤੂ ਨਹੀਂ ਮਿਲੀ ਹੈ। ਪੁਲਿਸ ਅਧਿਕਾਰੀ ਮੁਤਾਬਕ ਪੁਲਿਸ ਇਸ ਮਸਲੇ ਨੂੰ ਗੰਭੀਰਤਾ ਨਾਲ ਚੈੱਕ ਕਰ ਰਹੀ ਹੈ।