ਪਠਾਨਕੋਟ:ਪਾਕਿਸਤਾਨ (Pakistan) ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਹੈ। ਸਰਹੱਦ ਰਾਹੀ ਭਾਰਤੀ ਇਲਾਕਿਆਂ ’ਚ ਘੁਸਪੈਠ ਕਰਨ ਦੇ ਲਈ ਪਾਕਿਸਤਾਨ ਹੁਣ ਡਰੋਨ ਦੀ ਮਦਦ ਲੈ ਰਿਹਾ ਹੈ। ਜਿਸ ਦੇ ਚੱਲਦੇ ਮੁੜ ਤੋਂ ਭਾਰਤ ਪਾਕਿਸਤਾਨ ਸਰਹੱਦ ’ਤੇ ਡਰੋਨ ਨੂੰ ਦੇਖਿਆ ਗਿਆ ਹੈ। ਜਿਸ ’ਤੇ ਸੁਰੱਖਿਆ ਬਲਾਂ ਵੱਲੋਂ 4-5 ਰਾਉਂਡ ਫਾਇਰਿੰਗ ਕਰ ਦਿੱਤੀ ਗਈ।
ਬੀਐੱਸਐਫ ਦੇ ਜਵਾਨਾਂ ਨੇ ਕੀਤੀ ਫਾਈਰਿੰਗ
ਮਿਲੀ ਜਾਣਕਾਰੀ ਮੁਤਾਬਿਕ ਭਾਰਤ ਪਾਕਿਸਤਾਨ ਸਰਹੱਦ (India Pakistan Border) ਨੇੜੇ ਬਮਿਆਲ ਸੈਕਟਰ (Bamiyal sector) ’ਚ ਸਥਿਤ ਸੁਰੱਖਿਆ ਬਲ ਦੀ ਚੌਕੀ ਜੈਤਪੁਰ ਅਤੇ ਕਾਂਸ਼ੀ ਬਰਵਾ ਦੇ ਅਧੀਨ ਦੇਰ ਰਾਤ ਡਰੋਨ ਦੀ ਗਤੀਵਿਧੀ ਦੇਖਣ ਨੂੰ ਮਿਲੀ। ਰਾਤ ਦੇ ਕਰੀਬ 8 ਵਜੇ ਡਰੋਨ ਜ਼ਮੀਨ ਤੋਂ ਲਗਭਗ 600 ਮੀਟਰ ਦੀ ਉੱਚਾਈ ’ਤੇ ਦੇਖਿਆ ਗਿਆ ਜਿਸ ’ਤੇ ਸਰਹੱਦ ’ਤੇ ਤੈਨਾਤ ਸੀਮਾ ਸੁਰੱਖਿਆ ਬਲ ਬਟਾਲੀਅਨ 121 ਦੇ ਜਵਾਨਾਂ ਵੱਲੋਂ 5 ਰਾਉਂਡ ਫਾਇਰ ਕਰ ਦਿੱਤੀ ਗਈ। ਇਸ ਤੋਂ ਬਾਅਦ ਸੁਰੱਖਿਆ ਬਲਾ ਅਤੇ ਪੁਲਿਸ ਦੀ ਟੀਮ ਵੱਲੋਂ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ। ਫਿਲਹਾਲ ਅਜੇ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਸ਼ੱਕੀ ਵਸਤੂ ਮਿਲਣ ਦੀ ਜਾਣਕਾਰੀ ਹਾਸਿਲ ਨਹੀਂ ਹੋਈ ਹੈ।
ਸਰਚ ਅਭਿਆਨ ਚਲਾਇਆ ਜਾ ਰਿਹਾ