ਪਠਾਨਕੋਟ: ਆਏ ਦਿਨ ਭਾਰਤੀ ਸਰਹੱਦ 'ਚ ਪਾਕਿਸਤਾਨ ਵਾਲੇ ਪਾਸੇ ਤੋਂ ਡਰੋਨ ਦੀ ਗਤੀਵਿਧੀ ਦੇਖਣ ਨੂੰ ਮਿਲ ਰਹੀ ਹੈ, ਪਰ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਦੀ ਮੁਸਤੈਦੀ ਕਾਰਨ ਇਸ ਡਰੋਨ ਗਤੀਵਿਧੀ ਨੂੰ ਰਸਤੇ 'ਚ ਹੀ ਰੋਕਿਆ ਜਾ ਰਿਹਾ ਹੈ। ਅਜਿਹਾ ਹੀ ਮਾਮਲਾ ਭਾਰਤ ਪਾਕਿ ਸਰਹੱਦ ਬਮਿਆਲ ਸੈਕਟਰ ਚ ਪੈਂਦੇ ਪਹਾੜੀਪੁਰ ਅਤੇ ਜ਼ੈਦਪੁਰ ਚੌਕੀ ਵਿਚਕਾਰ ਦੇਖਣ ਨੂੰ ਮਿਲਿਆ (Drone Spotted In Pathankot Bamiyal Sector) ਹੈ। ਸਵੇਰੇ ਕਰੀਬ 4 ਵਜੇ ਬੀਐਸਐਫ ਦੇ ਜਵਾਨਾਂ ਨੇ ਪਾਕਿਸਤਾਨ ਦੇ ਪਾਸੇ ਤੋਂ ਡਰੋਨ ਦੀ ਹਲਚਲ ਦੇਖੀ। ਭਾਰਤੀ ਸਰਹੱਦ ਵਿੱਚ ਡਰੋਨ ਦੀ ਗਤੀਵਿਧੀ ਨੂੰ ਲੈਕੇ ਬੀਐਸਐਫ ਦੇ ਜਵਾਨਾਂ ਨੇ ਤੁਰੰਤ ਉਸ ਉੱਫਪਰ ਫਾਇਰਿੰਗ ਕਰ ਦਿੱਤੀ। ਕਰੀਬ 19 ਰਾਊਂਡ ਫਾਇਰ ਕੀਤੇ ਗਏ ਹਨ।
ਬੀਐਸਐਫ ਜਵਾਨਾਂ ਵੱਲੋਂ ਦਿਖਾਈ ਮੁਸਤੈਦੀ ਦੇ ਚੱਲਦੇ ਡਰੋਨ ਫਿਰ ਪਾਕਿਸਤਾਨ ਸਰਹੱਦ ਵੱਲ ਵਾਪਿਸ ਚਲਾ ਗਿਆ। ਇਸ ਘਟਨਾ ਤੋਂ ਬਾਅਦ ਬੀਐਸਐਫ ਅਤੇ ਪੁਲਿਸ ਇਲਾਕੇ ਵਿੱਚ ਅਲਰਟ ਤੇ ਹੈ। ਦੋਵਾਂ ਫੋਰਸਾਂ ਵੱਲੋਂ ਇਸ ਖੇਤਰ ਵਿੱਚ ਸਰਚ ਅਪ੍ਰੇਸ਼ਨ ਚਲਾਇਆ ਜਾ ਰਿਹਾ ਹੈ ਤਾਂ ਕਿ ਕਿਸੇ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ।