ਪਠਾਨਕੋਟ: ਆਏ ਦਿਨ ਪਾਕਿਸਕਤਾਨ ਵੱਲੋਂ ਭਾਰਤ ਵਿੱਚ ਘੁਸਪੈਠ ਕਰਨ ਦੀਆਂ ਕੋਸ਼ਿਸ਼ਾਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਨੂੰ ਬੀਐਸਐਫ ਦੇ ਜਵਾਨ ਨਾਕਾਮ ਕਰਦੇ ਰਹਿੰਦੇ ਹਨ। ਇਸੇ ਤਹਿਤ ਪਠਾਨਕੋਟ ਦੇ ਬਮਿਆਲ ਸੈਕਟਰ ਦੀ ਭਾਰਤ ਪਾਕਿ ਸਰਹੱਦ 'ਤੇ ਪੈਂਦੀ ਢੀਂਡਾ ਪੋਸਟ 'ਤੇ ਬੀਐਸਐਫ ਦੇ ਜਵਾਨਾਂ ਨੇ ਪਾਕਿਸਤਾਨ ਵੱਲੋਂ ਇੱਕ ਡਰੋਨ ਐਕਟੀਵਿਟੀ ਦੇਖੀ।
ਪਠਾਨਕੋਟ: ਢੀਂਡਾ ਪੋਸਟ 'ਤੇ ਪਾਕਿਸਤਾਨ ਵੱਲੋਂ ਡ੍ਰੋਨ ਐਕਟੀਵਿਟੀ - ਪਾਕਿਸਤਾਨ ਵੱਲੋਂ ਡ੍ਰੋਨ ਐਕਟੀਵਿਟੀ
ਪਠਾਨਕੋਟ ਦੇ ਬਮਿਆਲ ਸੈਕਟਰ ਦੀ ਭਾਰਤ ਪਾਕਿ ਸਰਹੱਦ ਤੇ ਪੈਂਦੀ ਢੀਂਡਾ ਪੋਸਟ 'ਤੇ ਬੀਐਸਐਫ ਦੇ ਜਵਾਨਾਂ ਨੇ ਪਾਕਿਸਤਾਨ ਵੱਲੋਂ ਇੱਕ ਡਰੋਨ ਐਕਟੀਵਿਟੀ ਦੇਖੀ। ਜਵਾਨਾਂ ਨੇ ਦੋ ਰਾਊਂਡ ਫਾਇਰ ਕੀਤੇ ਅਤੇ ਡਰੋਨ ਵਾਪਸ ਪਾਕਿਸਤਾਨ ਦੀ ਸਰਹੱਦ ਵਿੱਚ ਚਲਾ ਗਿਆ।
ਪਠਾਨਕੋਟ: ਢੀਂਡਾ ਪੋਸਟ 'ਤੇ ਪਾਕਿਸਤਾਨ ਵੱਲੋਂ ਡ੍ਰੋਨ ਐਕਟੀਵਿਟੀ
ਇਸ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਨੇ ਦੋ ਰਾਊਂਡ ਫਾਇਰ ਕੀਤੇ ਅਤੇ ਡਰੋਨ ਵਾਪਸ ਪਾਕਿਸਤਾਨ ਦੀ ਸਰਹੱਦ ਵਿੱਚ ਚਲਾ ਗਿਆ। ਇਸ ਮਗਰੋਂ ਬੀਐਸਐਫ ਦੇ ਜਵਾਨਾਂ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਸਰਚ ਚਲਾਈ ਜਾ ਰਹੀ ਹੈ। ਬੀਐਸਐਫ ਦੇ ਜਵਾਨ ਭਾਰਤ ਪਾਕਿ ਸਰਹੱਦ 'ਤੇ ਸਰਚ ਚਲਾ ਰਹੇ ਹਨ। ਪੁਲਿਸ ਦੇ ਜਵਾਨ ਸਰਹੱਦ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਚੱਪੇ ਚੱਪੇ ਨੂੰ ਖੰਗਾਲ ਰਹੇ ਹਨ ਤਾਂ ਕਿ ਜੇਕਰ ਡਰੋਨ ਜ਼ਰੀਏ ਕੋਈ ਚੀਜ਼ ਆਈ ਹੈ ਤਾਂ ਉਸ ਨੂੰ ਆਪਣੇ ਕਬਜ਼ੇ ਵਿੱਚ ਲਿਆ ਜਾ ਸਕੇ।