ਪਠਾਨਕੋਟ:ਕੋਵਿਡ ਦੀ ਤੀਜੀ ਲਹਿਰ (The third wave of covid) ਦੇ ਖ਼ਤਰੇ ਦੇ ਵਿਚ ਸਿਹਤ ਵਿਭਾਗ ਲਈ ਡੇਂਗੂ ਵੀ ਇੱਕ ਵੱਡੀ ਚੁਣੌਤੀ ਬਣਦਾ ਜਾ ਰਿਹਾ ਹੈ। ਜੇਕਰ ਗੱਲ ਜ਼ਿਲ੍ਹਾ ਪਠਾਨਕੋਟ (pathankot) ਦੀ ਕਰੀਏ ਤਾਂ ਇਸ ਸੀਜ਼ਨ ਦੌਰਾਨ ਹੁਣ ਤੱਕ 81 ਡੇਂਗੂ ਦੇ ਪੀੜਿਤ ਮਰੀਜ਼ ਸਾਹਮਣੇ ਆ ਚੁੱਕੇ ਹਨ।
ਲਗਾਤਾਰ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਦੇ ਵਿੱਚ ਇਜ਼ਾਫ਼ਾ ਹੋ ਰਿਹਾ ਹੈ, ਅਤੇ ਇਸ ਮਹੀਨੇ ਅੱਜ ਤੱਕ ਇਹ ਗਿਣਤੀ ਤੇਜ਼ੀ ਨਾਲ ਵੱਧ ਦੀ ਜਾ ਰਹੀ ਹੈ। ਇਸ ਮਹੀਨੇ 39 ਮਰੀਜ਼ ਡੇਂਗੂ ਦੇ ਇਲਾਜ ਦੇ ਲਈ ਆਏ ਹਨ, ਪਰ ਰਾਹਤ ਵਾਲੀ ਗੱਲ ਇਹ ਵੀ ਹੈ ਕਿ ਫਿਲਹਾਲ ਕਿਸੇ ਨੂੰ ਵੀ ਆਪਣੀ ਜਾਨ ਇਸ ਡੇਂਗੂ ਬੀਮਾਰੀ ਦੇ ਕਾਰਨ ਨਹੀਂ ਗਵਾਉਣੀ ਪਈ। ਲਗਾਤਾਰ ਵੱਧ ਰਹੇ ਡੇਂਗੂ ਦੇ ਮਰੀਜ਼ਾਂ ਨੂੰ ਵੇਖਦੇ ਹੋਏ ਸਿਹਤ ਵਿਭਾਗ ਅਤੇ ਨਗਰ ਨਿਗਮ (Municipal Corporation) ਟੀਮ ਵੱਲੋਂ ਸਾਂਝੇ ਤੌਰ ਤੇ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਅਭਿਆਨ ਵੀ ਛੇੜੇ ਜਾ ਰਹੇ ਹਨ। ਜਿਸ ਦੇ ਚਲਦੇ ਸਿਹਤ ਵਿਭਾਗ ਅਤੇ ਨਗਰ ਨਿਗਮ (Municipal Corporation) ਦੀ ਟੀਮ ਵੱਲੋਂ ਸਕੂਲਾਂ ਦੇ ਵਿੱਚ ਜਾ ਕੇ ਬੱਚਿਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
ਉਨ੍ਹਾਂ ਨੂੰ ਇਸ ਬਿਮਾਰੀ ਤੋਂ ਕਿਸ ਤਰ੍ਹਾਂ ਆਪਣੇ ਆਪ ਨੂੰ ਬਚਾਉਣਾ ਹੈ, ਇਸ ਦੇ ਪ੍ਰਤੀ ਸਿਹਤ ਵਿਭਾਗ ਲਗਾਤਾਰ ਬੱਚਿਆਂ ਨੂੰ ਜਾਗਰੂਕ ਕਰ ਰਿਹਾ ਹੈ। ਹਫ਼ਤੇ ਦੇ ਵਿੱਚ ਇੱਕ ਡਰਾਈ ਡੇਅ ਮਨਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਬੱਚਿਆਂ ਨੂੰ ਇਹ ਵੀ ਸੰਦੇਸ਼ ਦਿੱਤਾ ਜਾ ਰਿਹਾ ਹੈ ਕਿ ਆਪਣੇ ਆਲੇ ਦੁਆਲੇ ਵੀ ਜਾ ਕੇ ਲੋਕਾਂ ਨੂੰ ਇਸ ਡੇਂਗੂ ਦੇ ਪ੍ਰਤੀ ਜਾਗਰੂਕ ਕਰਨ ਕਿ ਇਸ ਬਿਮਾਰੀ ਤੋਂ ਕਿਸ ਤਰ੍ਹਾਂ ਬਚਿਆ ਜਾ ਸਕਦਾ ਹੈ। ਵਿਧਾਇਕ ਵਲੋਂ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਾ ਰਹੀ ਹੈ।