ਪਠਾਨਕੋਟ : ਸ਼ਹਿਰ 'ਚ ਰਾਜੂ ਨਾਂਅ ਦੇ ਇੱਕ ਵਿਅਕਤੀ ਨੇ ਇਨਸਾਨੀਅਤ ਦੀ ਵੱਡੀ ਮਿਸਾਲ ਪੇਸ਼ ਕੀਤੀ ਹੈ। ਜਿਥੇ ਕੋਰੋਨਾ ਸੰਕਟ ਦੇ ਦੌਰਾਨ ਲੋਕ ਆਪੋ ਆਪਣੇ ਘਰ ਬੈਠੇ ਸਨ ਉਥੇ ਹੀ ਰਾਜੂ ਭੀਖ ਮੰਗ ਕੇ ਪੈਸੇ ਇੱਕਠੇ ਕਰ ਲੋੜਵੰਦਾਂ ਦੀ ਮਦਦ ਕਰਦਾ ਹੈ।
ਜਾਣਕਾਰੀ ਮੁਤਾਬਕ ਰਾਜੂ ਦਿਵਿਆਂਗ ਹੈ ਤੇ ਉਹ ਭੀਖ ਮੰਗ ਕੇ ਗੁਜ਼ਾਰਾ ਕਰਦਾ ਹੈ। ਰਾਜੂ ਭੀਖ ਮੰਗ ਪੈਸੇ ਇੱਕਠੇ ਕਰਕੇ ਲੋੜਵੰਦਾਂ ਨੂੰ ਰਾਸ਼ਨ ਵੰਡਦਾ ਹੈ। ਬੀਤੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਆਪਣੇ ਪ੍ਰੋਗਰਾਮ "ਮਨ ਕੀ ਬਾਤ " 'ਚ ਰਾਜੂ ਦੇ ਇਸ ਨੇਕ ਕੰਮ ਦੀ ਸ਼ਲਾਘਾ ਕੀਤੀ ਸੀ। ਰਾਜੂ ਨੇ ਮੁੜ ਮਿਸਾਲ ਕਾਇਮ ਕਰਦਿਆਂ ਇੱਕ ਸਮਾਜ ਸੇਵੀ ਸੰਸਥਾ ਨਾਲ ਮਿਲ ਕੇ 50 ਤੋਂ ਵੱਧ ਲੋੜਵੰਦ ਲੋਕਾਂ ਨੂੰ ਰਾਸ਼ਨ ਅਤੇ ਮਾਸਕ ਵੰਡੇ ਹਨ।