ਪੰਜਾਬ

punjab

By

Published : Jun 3, 2020, 10:42 PM IST

ETV Bharat / state

ਖੇਤੀਬਾੜੀ ਵਿਭਾਗ ਨੇ ਅਗੇਤਾ ਝੋਨਾ ਕੀਤਾ ਨਸ਼ਟ

ਸਮੇਂ ਤੋਂ ਪਹਿਲਾਂ ਝੋਨਾ ਲਗਾਉਣ ਦੇ ਮਾਮਲੇ ਵਿੱਚ ਖੇਤੀਬਾੜੀ ਵਿਭਾਗ ਵੱਲੋਂ ਝੋਨੇ ਦੀ ਫ਼ਸਲ ਨੂੰ ਟਰੈਕਟਰ ਦੇ ਨਾਲ ਵਹਾ ਕੇ ਨਸ਼ਟ ਕੀਤਾ ਗਿਆ ਹੈ। ਸਰਕਾਰ ਵੱਲੋਂ ਝੋਨੇ ਦੀ ਫਸਲ ਲਗਾਉਣਾ ਲਈ 10 ਜੂਨ ਨਿਰਧਾਰਤ ਕੀਤੀ ਹੋਈ ਹੈ।

destroys paddy in pathankot
ਅਗੇਤਾ ਝੋਨਾ ਕੀਤਾ ਨਸ਼ਟ

ਪਠਾਨਕੋਟ: ਕੁਝ ਕਿਸਾਨਾਂ ਵੱਲੋਂ ਜਲਦੀ ਫ਼ਸਲ ਲਗਾਉਣ ਦੀ ਹੋੜ ਦਾ ਖਾਮਿਆਜ਼ਾ ਕਿਸਾਨਾ ਨੂੰ ਭੁਗਤਣਾ ਪਿਆ। ਦੱਸ ਦੇਈਏ ਕਿ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਫਸਲ ਦੀ ਲਵਾਈ ਦੀ ਤਰੀਕ 10 ਜੂਨ ਨਿਰਧਾਰਿਤ ਕੀਤੀ ਗਈ ਹੈ, ਜਿਸ ਸਬੰਧੀ ਆਦੇਸ਼ ਵੀ ਜਾਰੀ ਕੀਤੇ ਹੋਏ ਹਨ ਪਰ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਕੁਝ ਕਿਸਾਨਾਂ ਵੱਲੋਂ 10 ਜੂਨ ਦੀ ਬਜਾਏ ਪਹਿਲਾਂ ਹੀ ਝੋਨੇ ਦੀ ਫ਼ਸਲ ਲਗਾ ਦਿੱਤੀ, ਜਿਸ ਉੱਪਰ ਕਾਰਵਾਈ ਕਰਦੇ ਹੋਏ ਪਠਾਨਕੋਟ ਖੇਤੀਬਾੜੀ ਵਿਭਾਗ ਵੱਲੋਂ ਪਠਾਨਕੋਟ ਦੇ ਹਲਕਾ ਭੋਆ ਦੇ ਪਿੰਡ ਗੁਜਰਾਤ ਵਿਖੇ ਕਿਸਾਨਾਂ ਦੇ ਵੱਲੋਂ ਲਗਾਈ ਗਈ ਝੋਨੇ ਦੀ ਫ਼ਸਲ ਨੂੰ ਟਰੈਕਟਰ ਦੇ ਨਾਲ ਵਹਾ ਕੇ ਨਸ਼ਟ ਕਰ ਦਿੱਤਾ ਗਿਆ।

ਅਗੇਤਾ ਝੋਨਾ ਕੀਤਾ ਨਸ਼ਟ

ਇਸ ਦੇ ਨਾਲ ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਸਰਕਾਰ ਵੱਲੋਂ ਨਿਰਧਾਰਿਤ 10 ਜੂਨ ਤੋਂ ਪਹਿਲਾਂ ਝੋਨੇ ਦੀ ਫ਼ਸਲ ਨਾ ਲਗਾਉਣ ਨਹੀਂ ਤਾਂ ਉਨ੍ਹਾਂ ਉੱਪਰ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜੋ: ਤਾਲਾਬੰਦੀ ਦੌਰਾਨ ਲੋੜਵੰਦ ਲੋਕਾਂ ਦਾ ਸਹਾਰਾ ਬਣੇ ਬਾਬਾ ਖਹਿਰਾ

ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਰਕਾਰ ਵੱਲੋਂ ਆਦੇਸ਼ ਜਾਰੀ ਕੀਤੇ ਗਏ ਹਨ ਕਿ 10 ਜੂਨ ਤੋਂ ਪਹਿਲਾਂ ਕੋਈ ਵੀ ਝੋਨੇ ਦੀ ਫ਼ਸਲ ਨਹੀਂ ਲਗਾਏਗਾ ਪਰ ਕੁਝ ਕਿਸਾਨਾਂ ਵੱਲੋਂ ਹੁਕਮਾਂ ਦੀ ਉਲੰਘਣਾ ਕੀਤੀ ਗਈ ਸੀ, ਜਿਸਦੇ ਚੱਲਦੇ ਉਨ੍ਹਾਂ ਦੀ ਫ਼ਸਲ ਨਸ਼ਟ ਕਰ ਦਿੱਤੀ ਗਈ ਹੈ ਅਤੇ ਹਦਾਇਤ ਕੀਤੀ ਗਈ ਕਿ ਜੇ ਕਿਸੇ ਹੋਰ ਕਿਸਾਨ ਨੇ ਇਸ ਤਰ੍ਹਾਂ ਕੀਤਾ ਤਾਂ ਉਸ ਉੱਪਰ ਕਾਰਵਾਈ ਕੀਤੀ ਜਾਵੇਗੀ।

ABOUT THE AUTHOR

...view details