ਪਠਾਨਕੋਟ: ਕੋਰੋਨਾ (Corona) ਦਾ ਕਹਿਰ ਅਜੇ ਤੱਕ ਖਤਮ ਨਹੀਂ ਹੋਇਆ ਪਰ ਪਠਾਨਕੋਟ (Pathankot) ਦੇ ਵਿਚ ਡੇਂਗੂ ਦਾ ਕਹਿਰ ਹੈ।ਮੰਗਲਵਾਰ ਨੂੰ 28 ਨਵੇਂ ਮਾਮਲੇ ਸਾਹਮਣੇ ਆਏ ਹਨ।ਉਥੇ ਹੀ ਬੁੱਧਵਾਰ ਨੂੰ 21 ਨਵੇਂ ਮਾਮਲੇ ਪਾਜ਼ੀਟਿਵ (Positive) ਆਏ ਸਨ।ਤੁਹਾਨੂੰ ਦੱਸ ਦੇਈਏ ਕਿ ਪਠਾਨਕੋਟ ਵਿਚ ਦੋ ਦਿਨਾਂ ਵਿਚ 49 ਮਰੀਜ਼ ਸਾਹਮਣੇ ਆ ਚੁੱਕੇ ਹਨ।
ਸਿਹਤ ਵਿਭਾਗ ਦੀ ਰਿਪੋਰਟ ਅਨੁਸਾਰ ਬੁੱਧਵਾਰ ਦੀ ਰਿਪੋਰਟ ਦੇ ਅਨੁਸਾਰ 3 ਮਰੀਜ਼ ਗਰੋਟਾ ਦੇ ਬਾਕੀ ਪਠਾਨਕੋਟ ਸ਼ਹਿਰ ਦੇ ਅਤੇ ਇਕ ਮਰੀਜ਼ ਦੂਸਰੇ ਜ਼ਿਲ੍ਹੇ ਦਾ ਹੈ। ਅੰਕੜਿਆ ਵਿਚ ਪਠਾਨਕੋਟ ਸ਼ਹਿਰ ਦੇ 168, ਸੁਜਾਨਪੁਰ ਦਾ 1, ਘਰੋਟਾ ਦਾ 34, ਨਰੋਟ ਜੈਮਲ ਸਿੰਘ ਦੇ 5, ਬਧਾਨੀ ਦੇ 19 ਅਤੇ ਦੂਜੇ ਜ਼ਿਲੇ ਤੋਂ ਇਕ ਅਤੇ ਦੂਸਰੇ ਸੂਬੇ ਤੋਂ ਆਏ 3 ਕੇਸ ਸਾਹਮਣੇ ਆਏ ਹਨ।