ਪੰਜਾਬ

punjab

ETV Bharat / state

ਬੈਰਾਜ ਸੰਘਰਸ਼ ਸਮਿਤੀ ਵੱਲੋਂ ਪੰਜਾਬ ਸਰਕਾਰ ਦੇ ਖ਼ਿਲਾਫ ਕੀਤਾ ਜਾ ਰਿਹਾ ਪ੍ਰਦਰਸ਼ਨ - Ranjit Sagar Dam

ਬੈਰਾਜ ਸੰਘਰਸ਼ ਸਮਿਤੀ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਚੀਫ ਇੰਜੀਨੀਅਰ ਦੇ ਦਫ਼ਤਰ ਦੇ ਬਾਹਰ ਪੱਕਾ ਧਰਨਾ ਲਗਾਇਆ ਗਿਆ। ਕਿਸਾਨਾਂ ਦਾ ਕਹਿਣਾ ਹੈ ਕਿ ਬੈਰਾਜ ਡੈਮ ਪ੍ਰਾਜੈਕਟ ਦੇ ਵਿੱਚ ਜ਼ਮੀਨ ਆਉਣ ਦੇ ਕਾਰਨ ਸਰਕਾਰ ਨੇ ਨੌਕਰੀ ਦੇਣ ਦਾ ਕੀਤਾ ਸੀ ਵਾਅਦਾ ,ਕਈ ਸਾਲ ਬੀਤਣ ਤੋਂ ਬਾਅਦ ਅਤੇ ਲਗਾਤਾਰ ਸੰਘਰਸ਼ ਕਰਨ ਦੇ ਬਾਵਜੂਦ ਵੀ ਨੌਕਰੀ ਨਹੀਂ ਮਿਲੀ।

ਬੈਰਾਜ ਸੰਘਰਸ਼ ਸਮਿਤੀ ਵੱਲੋਂ ਪੰਜਾਬ ਸਰਕਾਰ ਦੇ ਖ਼ਿਲਾਫ ਕੀਤਾ ਜਾ ਰਿਹਾ ਪ੍ਰਦਰਸ਼ਨ
ਬੈਰਾਜ ਸੰਘਰਸ਼ ਸਮਿਤੀ ਵੱਲੋਂ ਪੰਜਾਬ ਸਰਕਾਰ ਦੇ ਖ਼ਿਲਾਫ ਕੀਤਾ ਜਾ ਰਿਹਾ ਪ੍ਰਦਰਸ਼ਨ

By

Published : Feb 5, 2021, 3:49 PM IST

ਪਠਾਨਕੋਟ: ਬੈਰਾਜ ਸੰਘਰਸ਼ ਸਮਿਤੀ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਚੀਫ ਇੰਜੀਨੀਅਰ ਦੇ ਦਫ਼ਤਰ ਦੇ ਬਾਹਰ ਪੱਕਾ ਧਰਨਾ ਲਗਾਇਆ ਗਿਆ। ਕਿਸਾਨਾਂ ਦਾ ਕਹਿਣਾ ਹੈ ਕਿ ਬੈਰਾਜ ਡੈਮ ਪ੍ਰਾਜੈਕਟ ਦੇ ਵਿੱਚ ਜ਼ਮੀਨ ਆਉਣ ਦੇ ਕਾਰਨ ਸਰਕਾਰ ਨੇ ਨੌਕਰੀ ਦੇਣ ਦਾ ਕੀਤਾ ਸੀ ਵਾਅਦਾ ,ਕਈ ਸਾਲ ਬੀਤਣ ਤੋਂ ਬਾਅਦ ਅਤੇ ਲਗਾਤਾਰ ਸੰਘਰਸ਼ ਕਰਨ ਦੇ ਬਾਵਜੂਦ ਵੀ ਨੌਕਰੀ ਨਹੀਂ ਮਿਲੀ।

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਕਿਸਾਨਾਂ ਨੇ ਕਿਹਾ ਕਿ ਰਣਜੀਤ ਸਾਗਰ ਡੈਮ ਬਣਨ ਤੋਂ ਬਾਅਦ ਸੂਬਾ ਸਰਕਾਰ ਵੱਲੋਂ ਸ਼ਾਹਪੁਰਕੰਢੀ ਬੈਰਾਜ ਪ੍ਰਾਜੈਕਟ ਨੂੰ ਹਰੀ ਝੰਡੀ ਦਿੱਤੀ ਗਈ ਸੀ ਜਿਸ ਦੇ ਚਲਦੇ ਸੂਬਾ ਸਰਕਾਰ ਵੱਲੋਂ ਲੋਕਾਂ ਦੀਆਂ ਜ਼ਮੀਨਾਂ ਐਕਵਾਇਰ ਕੀਤੀਆਂ ਗਈਆਂ ਸਨ ਉਨ੍ਹਾਂ ਨੁੰ ਜ਼ਮੀਨਾਂ ਦੇ ਬਦਲੇ ਪਰਿਵਾਰ ਵਿਚੋਂ ਇਕ ਸ਼ਖਸ ਨੂੰ ਨੌਕਰੀ ਦੇਣ ਦੀ ਗੱਲ ਆਖੀ ਗਈ ਸੀ ਅਤੇ ਬੈਰਾਜ ਪ੍ਰਾਜੈਕਟ ਦਾ ਕੰਮ ਵੀ ਸਿਖਰ ਤੇ ਚੱਲ ਰਿਹਾ ਹੈ ਪਰ ਉਸ ਦੇ ਬਾਵਜੂਦ ਅਜੇ ਤੱਕ ਵੀ ਪੰਜਾਹ ਦੇ ਕਰੀਬ ਕਿਸਾਨ ਅਜਿਹੇ ਹਨ ਜਿਨ੍ਹਾਂ ਨੂੰ ਨੌਕਰੀ ਨਹੀਂ ਮਿਲੀ ਜਿਸ ਨੂੰ ਲੈ ਕੇ ਪਿਛਲੇ ਕਈ ਸਾਲਾਂ ਤੋਂ ਸੰਘਰਸ਼ ਕਰਦੇ ਆ ਰਹੇ ਹਨ ਅਤੇ ਕੋਈ ਸੁਣਵਾਈ ਨਾ ਹੋਣ ਤੇ ਹੁਣ ਉਨ੍ਹਾਂ ਨੇ ਪੱਕਾ ਮੋਰਚਾ ਖੋਲ੍ਹ ਦਿੱਤਾ ਹੈ। ਛੇ ਮਹੀਨੇ ਦਾ ਰਾਸ਼ਨ ਪਾਣੀ ਲੈ ਕੇ ਚੀਫ ਇੰਜੀਨੀਅਰ ਸ਼ਾਹਪੁਰਕੰਡੀ ਦੇ ਬਾਹਰ ਧਰਨਾ ਦੇਕੇ ਬੈਠ ਗਏ ਹਨ ਅਤੇ ਮੰਗ ਕਰਨ ਲੱਗ ਪਏ ਹਨ ਕਿ ਉਨ੍ਹਾਂ ਨੂੰ ਨੌਕਰੀ ਦਿੱਤੀ ਜਾਵੇ।

ABOUT THE AUTHOR

...view details