ਪਠਾਨਕੋਟ: ਨਹਿਰ ਵਿੱਚ ਨਹਾਉਣ ਗਏ ਤਿੰਨ ਨੌਜਵਾਨਾਂ ਵਿੱਚੋਂ ਇੱਕ ਨੌਜਵਾਨ ਤੇਜ਼ ਵਹਾਅ ਕਾਰਨ ਪਾਣੀ ਰੁੜ ਗਿਆ। ਉਸਦੇ ਪਰਿਵਾਰ ਵਾਲਿਆਂ ਨੇ ਉਸਦੇ ਨਹਿਰ ਦੇ ਕੰਢੇ ਪਏ ਕੱਪੜਿਆ ਤੋਂ ਉਸਦੀ ਸ਼ਨਾਖ਼ਤ ਕੀਤੀ। ਚੌਵੀ ਘੰਟੇ ਬੀਤ ਜਾਣ ਤੋਂ ਬਾਅਦ ਵੀ ਨੌਜਵਾਨ ਦਾ ਕੁਝ ਪਤਾ ਨਹੀਂ ਲਗਿਆ।
ਨਹਿਰ ਵਿੱਚ ਡੁੱਬਣ ਨਾਲ ਨੌਜਵਾਨ ਦੀ ਮੌਤ
ਪਠਾਨਕੋਟ ਵਿਖੇ ਨਹਿਰ ਵਿੱਚ ਨਹਾਉਣ ਗਏ ਤਿੰਨ ਨੌਜਵਾਨਾਂ ਵਿੱਚੋਂ ਇੱਕ ਨੌਜਵਾਨ ਤੇਜ਼ ਵਹਾਅ ਕਾਰਨ ਪਾਣੀ ਰੁੜ ਗਿਆ। ਉਸਦੇ ਪਰਿਵਾਰ ਵਾਲਿਆਂ ਨੇ ਉਸਦੇ ਨਹਿਰ ਦੇ ਕੰਢੇ ਪਏ ਕੱਪੜਿਆ ਤੋਂ ਉਸਦੀ ਸ਼ਨਾਖ਼ਤ ਕੀਤੀ।
Death of a young man by drowning in a canal
ਪਰਿਵਾਰ ਵਾਲਿਆਂ ਨੇ ਪ੍ਰਸ਼ਾਸਨ ਤੇ ਦੋਸ਼ ਲਗਾਏ ਹਨ ਕਿ ਉਨ੍ਹਾਂ ਦੇ ਢਿੱਲੇ ਰਵੱਈਏ ਕਾਰਨ ਹੁਣ ਤੱਕ ਨੌਜਵਾਨ ਦੀ ਭਾਲ ਨਹੀਂ ਹੋ ਸਕੀ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਨਹਿਰ ਵਿੱਚ ਨਹਾਉਣ ਤੇ ਸਖ਼ਤ ਪਾਬੰਦੀਆਂ ਲਗਾਈਆਂ ਹੋਈਆਂ ਹਨ ਤਾਂ ਜੋ ਇਸ ਤਰ੍ਹਾਂ ਦੇ ਕੋਈ ਹਾਦਸਾ ਨਾ ਵਾਪਰ ਸਕੇ। ਪਰ ਕੁਝ ਲੋਕ ਇਨ੍ਹਾਂ ਗੱਲਾਂ ਦਾ ਅਸਰ ਨਹੀਂ ਕਰਦੇ ਜਿਸ ਨਾਲ ਇਸ ਤਰ੍ਹਾਂ ਦੇ ਹਾਦਸੇ ਵਾਪਰਦੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਨੌਜਵਾਨ ਦੀ ਭਾਲ ਜਾਰੀ ਹੈ।
ਇਹ ਵੀ ਪੜੋ:ਪੰਜਾਬ ਪੁਲਿਸ ਨੇ ਪਾਕਿਸਤਾਨ ਲਈ ਜਾਸੂਸੀ ਕਰਨ ਵਾਲੇ ਫੌਜ ਦੇ ਦੋ ਜਵਾਨ ਕੀਤੇ ਗ੍ਰਿਫਤਾਰ