ਪਠਾਨਕੋਟ: ਰਣਜੀਤ ਸਾਗਰ ਡੈਮ ਚੀਫ਼ ਦੇ ਦਫ਼ਤਰ ਦੇ ਬਾਹਰ ਲੱਗੇ ਟਾਵਰ ਉੱਤੇ 2 ਵਿਅਕਤੀ ਚੜੇ ਹੋਏ ਹਨ। ਟਾਵਰ ਉੱਤੇ ਚੜ ਕੇ ਉਹ ਸੂਬਾ ਸਰਕਾਰ ਵਿਰੁੱਧ ਆਪਣਾ ਰੋਸ ਜਾਹਿਰ ਕਰ ਰਹੇ ਤੇ ਸਰਕਾਰ ਨੂੰ ਪਹਿਲੇ ਕੀਤੇ ਵਾਅਦੇ ਯਾਦ ਦਵਾ ਰਹੇ ਹਨ।
ਰਣਜੀਤ ਸਾਗਰ ਡੈਮ ਚੀਫ਼ ਦੇ ਦਫ਼ਤਰ ਨੂੰ ਪਈਆਂ ਭਾਜੜਾਂ, 2 ਲੋਕ ਟਾਵਰ 'ਤੇ ਚੜ੍ਹੇ - ਟਾਵਰ ਉੱਤੇ 2 ਵਿਅਕਤੀ ਚੜੇ
ਰਣਜੀਤ ਸਾਗਰ ਡੈਮ ਚੀਫ਼ ਦੇ ਦਫ਼ਤਰ ਦੇ ਬਾਹਰ ਲੱਗੇ ਟਾਵਰ ਉੱਤੇ 2 ਵਿਅਕਤੀ ਚੜੇ ਹੋਏ ਹਨ। ਟਾਵਰ ਉੱਤੇ ਚੜ ਕੇ ਉਹ ਸੂਬਾ ਸਰਕਾਰ ਵਿਰੁੱਧ ਆਪਣਾ ਰੋਸ ਜਾਹਿਰ ਕਰ ਰਹੇ ਤੇ ਸਰਕਾਰ ਨੂੰ ਪਹਿਲੇ ਕੀਤੇ ਵਾਅਦੇ ਯਾਦ ਦਵਾ ਰਹੇ ਹਨ।
ਰਣਜੀਤ ਸਾਗਰ ਡੈਮ ਨੂੰ ਬਣਨ ਦੇ ਸਮੇਂ ਉਸ ਵੇਲੇ ਜਿਨ੍ਹਾਂ ਕਿਸਾਨਾਂ ਦੀ ਜ਼ਮੀਨ ਸਰਕਾਰ ਵੱਲੋਂ ਐਕੁਆਇਰ ਕੀਤੀ ਗਈ ਸੀ ਉਨ੍ਹਾਂ ਨੂੰ ਡੈਮ ਵਿੱਚ ਨੌਕਰੀ ਦੇਣ ਦਾ ਅਸ਼ਵਾਸਨ ਦਿੱਤਾ ਸੀ ਪਰ ਕਈ ਸਾਲ ਬੀਤ ਜਾਣ ਤੋਂ ਬਾਅਦ ਅਜੇ ਤੱਕ ਕਈ ਲੋਕਾਂ ਨੂੰ ਨੌਕਰੀ ਨਹੀਂ ਮਿਲੀ ਅਤੇ ਜਿਸ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਧਰਨੇ ਪ੍ਰਦਰਸ਼ਨ ਕਰ ਰਹੇ ਹਨ। ਅੱਜ ਇਨ੍ਹਾਂ ਵਿਚੋਂ ਦੋ ਲੋਕ ਤੰਗ ਹੋ ਕੇ ਰਣਜੀਤ ਸਿੰਘ ਡੈਮ ਦੇ ਚੀਫ ਦਫ਼ਤਰ ਦੇ ਬਾਹਰ ਖੜ੍ਹੇ ਮੋਬਾਈਲ ਟਾਵਰ ਦੇ ਉੱਪਰ ਚੜ੍ਹ ਗਏ।
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸਰਕਾਰ ਨੇ ਉਸ ਵੇਲੇ ਜਿਨ੍ਹਾਂ ਦੀ ਜ਼ਮੀਨ ਡੈਮ ਵਿੱਚ ਆਈ ਸੀ ਉਨ੍ਹਾਂ ਨੂੰ ਨੌਕਰੀ ਦੇਣ ਦਾ ਆਸ਼ਵਾਸਨ ਦਿੱਤਾ ਸੀ ਪਰ ਕਈ ਸਾਲ ਬੀਤ ਗਏ ਅਜੇ ਤੱਕ ਕਈ ਲੋਕਾਂ ਨੂੰ ਨੌਕਰੀ ਨਹੀਂ ਮਿਲੀ ਜਿਸ ਦੇ ਰੋਸ ਵਜੋਂ ਉਹ ਰੁਜ਼ਗਾਰ ਲਈ 70 ਦਿਨਾਂ ਤੋਂ ਬੈਰਾਜ ਡੈਮ ਔਸਤੀ ਪਰਿਵਾਰ ਧਰਨੇ ਉੱਤੇ ਬੈਠੇ ਹੋਏ ਹਨ। ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਜਿਸ ਦੇ ਰੋਸ ਵਿੱਚ ਅੱਜ ਉਨ੍ਹਾਂ ਦੇ ਲੋਕ ਤੰਗ ਹੋ ਕੇ ਮੋਬਾਇਲ ਟਾਵਰ ਉੱਤੇ ਚੜ੍ਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਤੋਂ ਮੰਗ ਹੈ ਕਿ ਸਾਡੇ ਨਾਲ ਸਰਕਾਰ ਇਨਸਾਫ਼ ਕਰੇ।